ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

3 ਡੂੰਘਾ ਸਾਹ ਭਰਿਓਸੁ । ‘ਹਾਇ ਸੁਫਨਾ ! ‘ਬੱਚੀ ! ਤੂ ਜੀਉਂਦੀ ਹੈਂ ? ਅਰ ਹਾਵਿਆਂ ਵਿਚ ਦਿਨ ਕੱਟ ਰਹੀ ਹੈਂ ? ਮੈਂ ਕੀ ਕਰਾਂ ? ਕੀ ਬਨਾਵਾਂ ? ਲੋਚਾਂ ਲੋਚਦੀ ਨੂੰ ਆਹ ਦਿਨ ਆ ਗਏ, ਕੋਈ ਸੰਧਕ ਨਾ ਪਈ। ਗੁਰੂ ਦੁਆਰੇ ਭਾਈ ਜੀ ਨੇ ਬੀ ਕੋਈ ਪਤਾ ਨਾ ਭੇਜਿਆ।ਹੇ ਗੁਰੂ ! ਹੁਣ ਮੈਂ ਆਪ ਕਾਬਲ ਜਾਵਾਂ, ਆਪ ਧਾਈ ਕਰਾਂ, ਆਪ ਖੋਜਾਂ। ਮੇਰੀਆਂ ਆਂਦਰਾਂ ਮੇਰੀ ਲਾਲੀ ਨੂੰ ਲੱਭ ਲੈਣਗੀਆ, ਜੇ ਨਾ ਲੱਭੀ ਤਾਂ ਮੈਂ ਹੀ ਮਰ ਮਿਟੂੰ। ਹੇ ਸਾਈਂ ! ਜਾਂ ਬਚੜੀ ਭੇਜ, ਜਾਂ ਮੈਨੂੰ ਮੇਟ'। “ਹੈਂ! ‘ਮੈਨੂੰ ਮੇਟ' ਇਹ ਕੀ ਨਾਸ਼ੁਕਰੀ ਹੈ ?' ਇਕ ਭਾਰੀ ਗੰਭੀਰ ਅਵਾਜ਼ ਨੇ ਡਿਉਢੀ ਵਿਚੋਂ ਆਖਿਆ। ਤਕ वे ਕੇ ਮਾਤਾ (ਅਰਥਾਤ ਬਸੰਤ ਕੌਰ) ਉਠ ਖੜੋਤੀ, ਅਰ ਅਪਣੇ ਪ੍ਰਾਣ ਪਤੀ ਨੂੰ ਲੈਣ ਵਾਸਤੇ ਅੱਗੇ ਹੋਈ। ਉਹ ਹੁਣ ਵਿਹੜੇ ਵਿਚ ਆ ਪਹੁੰਚੇ ਸੇ, ਸਿਰ ਨਿਵਾਉਂਦੀ ਨਾਰ ਦੇ ਮੋਢੇ ਤੇ ਹੱਥ ਧਰਕੇ ਕਹਿਣ ਲੱਗੇ ‘ਪਿਯ ! ਇਹ ਕੀ ਬੇ ਸਿਦਕੀ ਹੈ ? ਸਾਈਂ ਸਾਨੂੰ ਰਚੇ, ਸਾਈਂ ਮੋਟੇ, ਅਸੀਂ ਕੌਣ ਹਾਂ ਇਹ ਕਹਿਣ ਵਾਲੇ ਕਿ ‘ਸਾਨੂੰ ਮੇਟ' ? ਕੀ ਸਾਡੀ ਮਰਜ਼ੀ ਉਸ ਤੋਂ ਵਧੀਕ ਠੀਕ ਹੈ ? ਤੁਸੀਂ ਤਾਂ ਬੜੇ ਧੀਰਜੀ ਸੇ, ਧੀ ਦੇ ਅਸਹਿ ਵਿਛੋੜੇ ਨੂੰ ਬੜੇ ਸਿਦਕ ਨਾਲ ਝੱਲਦੇ ਰਹੇ ਸੇ, ਪਰ ਅਜ ਕੀ ਹੋਇਆ ? ਬਸੰਤ ਕੌਰ-ਖਿਮਾਂ ਕਰਨੀ ਸਿੰਘ ਜੀ ! ਜ਼ਨਾਨੀ ਦਾ ਆਲਮ ਬਹੁਤ ਖੋਟਾ ਹੈ, ਅਸੀਂ ਪਸ਼ੁ ਹਾਂ। ਮਹਾਰਾਜ ਜੀ ਦਾ ਵਾਕ ਹੈ:-‘ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸ' । ਕਿੰਨਾ ਸਮਝਾਓ ਬੁਝਾਓ ਸਾਡਾ ਅਸਲਾ ਨਹੀਂ ਸੌਰਦਾ। ਜੋ ਦਿਨ ਚੰਗੇ ਲੰਘੇ ਆਪਦੀ ਕ੍ਰਿਪਾ ਨਾਲ ਲੰਘੇ, ਦੋ ਹੀ ਦਿਨ ਤੁਸੀਂ ਵਾਂਢੇ ਗਏ ਤੇ ਮੇਰੇ ਧੀਰਜ ਦਾ ਲੱਕ ਟੁੱਟ ਗਿਆ। ਮੇਰੇ

  • ਪਸ਼ੂ ਨੂੰ ।

-੯੮-

Digitized by Panjab Digital Library | www.panjabdigilib.org

-98-