ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੌਸਲੇ ਦੇ ਪੈਰ ਲੰਗੜੇ ਹੋ ਗਏ, ਮੇਰੀ ਢਾਰਸ ਨੂੰ ਰੀਂਘਣਵਾ ਹੋ ਗਿਆ, ਮੇਰੇ ਸਿਦਕ ਨੂੰ ਝੋਲਾ ਵੱਜ ਗਿਆ, ਮੇਰਾ ਸਿੱਖੀ ਭਾਵ ਮੇਰੇ ਵਿਚ ਹੀ ਪਿੰਗਲਾ ਹੈ ਢੱਠਾ। ਅਜ ਮੈਂ ਆਮ ਤੀਮਤਾਂ ਵਾਂਗ ਹਾਵੇ ਕੱਢੇ ਹਨ, ਵੈਣ ਪਾਏ ਹਨ, ਰੋਈ ਹਾਂ, ਧੀ ਰੱਦੀ ਦੇ ਦਰਸ਼ਨ ਕੀਤੇ ਹਨ, ਆਪਣੇ ਆਪ ਨੂੰ ਧਿਕਾਰਿਆ ਹੈ, ਜੀਵਨ ਨੂੰ ਕੌੜਾ ਜਾਣਕੇ ਮੌਤ ਮੰਗੀ ਹੈ, ਅਰ 'ਸਦਾ-ਪਿਆਰ' ਸਿਰਜਣ- ਹਾਰ ਦੀ ਬੇ ਅਦਬੀ ਕੀਤੀ ਹੈ। ਮੈਂ ਇਸ ਲਾਇਕ ਨਹੀਂ ਜੋ ਤੁਹਾਡੀ ਸਾਥਣ ਬਣਾਂ, ਮੈਨੂੰ ਕਾਬਲ ਤੋਰ ਦਿਓ ਜੋ ਜਾਂ ਤਾਂ ਧੀ ਨੂੰ ਲੱਭ ਲਵਾਂ, ਜਾਂ ਪੱਥਰਾਂ ਨਾਲ ਸਿਰ ਟਕਰਾ ਟਕਰਾ ਕੇ ਮਰ ਜਾਵਾਂ । (ਇਹ ਕਹਿਂਦੀ ਫੇਰ ਫੁਟ ਫੁਟ ਕੇ ਰੋਈ । ਹਿੰਮਤ ਸਿੰਘ (ਕੋਮਲਤਾ ਨਾਲ)-ਪ੍ਰਿਯ ਜੀ ! ਮੈਂ ਨਹੀਂ ਮੰਨਦਾ ਕਿ ਤ੍ਰੀਮਤ ਦਾ ਅਸਲਾ ਬੁਰਾ ਹੈ। ਅਸਲਾ ਕਿਸੇ ਦਾ ਬੁਰਾ ਨਹੀਂ, ਸੰਗ ਮਾੜਾ ਹੈ। ਕੁਸੰਗ ਬਹੁਤ ਵੋਰ ਤ੍ਰੀਮਤਾਂ ਦੇ ਉਦਾਲੇ ਛੇਤੀ ਆ ਜਾਂਦਾ ਹੈ, ਇਸ ਕਰਕੇ ਸੁਭਾਉ ਕਾਹਲਾ, ਹੌਲਾ ਤੇ ਨੀਵਾਂ ਹੋ ਜਾਂਦਾ ਹੈ, ਸੋ ਸਤਿਸੰਗ ਨਾਲ ਸੌਰ ਜਾਂਦਾ ਹੈ। ਬਾਕੀ ਰਿਹਾ ਤੁਹਾਡਾ ਰੋਣਾ, ਇਹ ਮੋਹ ਦੀ ਪ੍ਰਬਲਤਾਈ ਹੈ। ਮੋਹ ਦਾ ਜਿੱਤਣਾ ਖੇਡ ਨਹੀਂ, ਮਾਂ ਦੀ ਮਮਤਾ ਜਿੱਤਣੀ ਤਾਂ ਬਹੁਤ ਹੀ ਕਰੜੀ ਖੇਡ ਹੈ । ਤੁਸੀਂ ਰੋਏ ਹੈਂ, ਪਰ ਪ੍ਯਾਰ ਨਾਲ ਰੋਏ ਹੋ, ਤੁਹਾਨੂੰ ਕੋਈ ਵਲੇਵਾ ਨਹੀਂ ਹੈ ਜਿਸਨੇ ਰੁਆਇਆ ਹੋਵੇ।ਤੁਹਾਡੀ ਧੀ ਦੇ ਦੁਖਾਂ ਦਾ ਕਸ਼ਟ ਰੁਆਉਂਦਾ ਹੈ, ਹਾਂ, ਪਰ ਤੁਸੀਂ ਹੋਏ ਉਨ੍ਹਾਂ ਵਾਂਙ ਹੋ ਜਿਨ੍ਹਾਂ ਦਾ ਹੱਬ ਨਹੀਂ ਹੈ। ਤੁਸੀਂ ਵਿਰਾਗ ਉਨ੍ਹਾਂ ਵਾਂਗ ਕੀਤਾ ਹੈ, ਜੋ ‘ਗੁਰੂ ਪਿਆਰ’ ਦੀ ਛਾਂ ਤੋਂ ਖਾਲੀ ਮਨਮਤਿ ਦੇ ਰੜੇ ਵਿਚ ਤਪ ਰਹੇ ਹਨ। ਤੁਸੀਂ ਓਹਨਾਂ ਵਾਂਙ ਹਾਵੇ ਕੀਤੇ ਹਨ,ਜਿਨ੍ਹਾਂ ਪਾਸ ਗੁਰਬਾਣੀ ਦਾ ਚਾਨਣ ਨਹੀਂ ਹੈ। ਤੁਸਾਂ ਉਹ ਦੁੱਖ ਕੱਢੇ ਹਨ ਜੋ ਸਤਿਸੰਗ ਦੇ ਆਸਰੇ ਸੱਖਣੇ ਡਾਂਵਾਂਡੋਲ ਰਹਿਣ ਵਾਲੇ ਲੋਕ ਕੱਢਦੇ ਹਨ । (ਕੁਛ ਚਿਰ ਚੁਪ --

Digitized by Panjab Digital Library | www.panjabdigilib.org

-99-