ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਆਰਾ ਲੱਗਦਾ ਹੈ। ਜਦ ਵਾਹਿਗੁਰੂ ਵਧੀਕ ਪਿਆਰਾ ਹੈ ' ਗਿਆ ਤਦ ਹੋਰਨਾਂ ਪਿਆਰਿਆਂ ਦੀ ਖਿੱਚ ਸਾਨੂੰ ਉਸ ਤੋਂ ਵਿੱਥ ਤੇ ਲੈ ਜਾਣੋਂ ਅਸਮਰਥ ਹੋ ਜਾਂਦੀ ਹੈ। ਤੁਸੀਂ ਅਜੇ ਵਾਹਿਗੁਰੂ ਨੂੰ ਮੁੱਖ ਕਰਕੇ, ਅਰਥਾਤ ਹੋਰਨਾਂ ਪਿਆਰਿਆਂ ਤੋਂ ਵਧੀਕ ਪਿਆਰਾ ਸਮਝਕੇ ਪਿਆਰ ਘੱਟ ਕਰਦੇ ਹੋ, ਇਸੇ ਕਰਕੇ ਬੇ ਮੁਖਤਾਈ ਫੇਰੇ ਪਾ ਜਾਂਦੀ ਹੈ । ਤੁਸੀਂ ਮੋਹ ਗੁੱਸਿਆਂ ਦੇ ਹਾਵੇ ਨਾ ਸੁਣਿਆਂ ਕਰੋ ਤੇ ਨਾਂਹੀ ਫੋਕ ਗਿਆਨ ਦੀਆਂ ਗੱਲਾਂ ਸੁਣਿਆਂ ਕਰੋ। ਨੀਵੇਂ ਪਾਸੇ ਤੋਂ ਸ਼ੁਰੂ ਕਰੀਏ ਤੇ ਸਹਿਜੇ ਸਹਿਜੇ ਚੜ੍ਹੀਏ। ਤੁਸੀਂ ਸਾਰਾ ਦਿਨ ਇਸ ਵਿਚਾਰ ਵਿਚ ਰਿਹਾ ਕਰੋ ਕਿ ਨਾ ਦਿੱਸਣ ਵਾਲਾ ਵਾਹਿਗੁਰੂ ਹੈ'। ਤਾਂ ਜੋ ਉਸ ਦੇ 'ਹੋਣ' ਦਾ ਸੰਕਲਪ ਮਾਤ੍ਰ ਦਿਨ ਰਾਤ ਯਾਦ ਰਹਿਣ ਲੱਗ ਜਾਵੇ।ਫਿਰ ਸੋਚਿਆ ਕਰੋ ਕਿੱਥੇ ਹੈ ! ਤਦ ਵੀਚਾਰਿਆ ਕਰੋ ਜੋ ਮੇਰੇ ਨਾਲ ਹੈਂ, ਅੰਗ ਸੰਗ ਵੱਸਦਾ ਹੈ' ।ਫੇਰ ਕਿਸੇ ਵੇਲੇ ਖਿਆਲ ਕੀਤਾ ਕਰੋ ‘ਸਾਡੇ ਨਾਲ ਉਸ ਦਾ ਕੀਹ ਸਨਬੰਧ ਹੈ ? ਤਦ ਸੋਚਿਆ ਕਰੋ ਜੋ 'ਉਹ ਪਿਤਾ ਹੈ, ਸਾਨੂੰ ਪਿਆਰ ਕਰਦਾ ਹੈ' । ਜਦ ਉਸ ਦੇ ਪਿਆਰ ਕਰਨੇ ਦਾ ਸੰਕਲਪ ਅੰਦਰ ਦ੍ਰਿੜ ਹੋ ਜਾਏਗਾ, ਤਦ ਸ਼ਰਧਾ ਤੇ ਪ੍ਰੇਮ ਪੱਕ ਜਾਏਗਾ, ਫੇਰ ਐਸਾ ਜੀ ਜੁੜਿਆ ਕਰੇਗਾ ਕਿ ਤੁਸੀਂ ਇਸ ਰੰਗ ਵਿਚ ਰੱਤੇ ਰਿਹਾ ਕਰੋਗੇ ਕਿ ਮਾਨੋ ਉਸ ਵਾਹਿਗੁਰੂ ਦੀ ਪ੍ਰਕਾਸ਼ ਤੇ ਆਨੰਦ ਭਰੀ ਹਜ਼ੂਰੀ ਹਰ ਵੇਲੇ ਮੇਰੇ ਉਦਾਲੇ ਹੈ। ਮਨ ਵਿਚ ਚਾਉ ਤੇ ਰਸ ਭਰਿਆ ਰਿਹਾ ਕਰੇਗਾ। ਇਸ ਤਰ੍ਹਾਂ ਨਾਲ ਜਿਸ ਨੇ 'ਮੈਂ ਮੇਰੀ' ਜਿੱਤੀ ਹੈ, ਉਸ ਤੋਂ ਸੁਤੇ ਹੀ ਜਗਤ ਦਾ ਭਲਾ ਹੁੰਦਾ ਹੈ, ਉਸ ਦਾ ਮਨ ਉੱਚਾ ਰਹਿੰਦਾ ਹੈ, ਉਸ ਦੇ ਅੰਦਰ ‘ਆਪੇ' ਦਾ ਟਿਕਾਉ ਤੇ ‘ਆਪੇ' ਦਾ ਸਤਿਕਾਰ ਵੱਸਦੇ ਹਨ। ਉਹ ‘ਜੀਉਂਦਾ’ ਹੈ, ‘ਜੀਵਾ’ ਹੋ ਜਾਂਦਾ ਹੈ, ਉੱਚੀ ਜਿਦ ਉਸ ਵਿਚ ਵੱਸਦੀ ਹੈ। ਪਰ ਇਹ ਗੱਲਾਂ ਤਾਂ ਹੀ ਫੁਰਦੀਆਂ ਤੇ ਹੋ ਆਉਂਦੀਆਂ ਹਨ ਜੋ -904-

Digitized by Panjab Digital Library | www.panjabdigilib.org

-105-