ਪਹਿਲਾਂ ਬਾਣੀ ਨਾਲ ਮਨ ਸ਼ੁੱਧ ਹੋਵੇ ਤੇ ਫੇਰ ਨਾਮ ਨਾਲ ਪਿਆਰ ਪਵੇ।
ਬਸੰਤ ਕੌਰ-ਸੱਚ ਹੈ ਪਤੀ ਜੀ! ਜਿਕੂੰ ਬ੍ਰਿੱਛ ਦੇ ਚਰਨਾਂ ਵਿਚ ਕਮਜ਼ੋਰ ਵੇਲ ਉਗਦੀ ਹੈ ਤੇ ਬ੍ਰਿੱਛ ਦਾ ਆਸਰਾ ਪਾ ਕੇ ਬ੍ਰਿੱਛ ਜੇਡੀ ਉਚੀ ਹੋ ਜਾਂਦੀ ਹੈ, ਉਸੇ ਤਰ੍ਹਾਂ ਨਿਰਬਲ ਜਗਯਾਸੂ ਆਪਣੇ ਸਤਿਸੰਗੀ ਦੇ ਲੜ ਲਗ ਕੇ ਉਸ ਦੇ ਆਸਰੇ ਹੋਕੇ ਉਚਾ ਹੋ ਜਾਂਦਾ ਹੈ। ਆਪ ਦੇ ਸਤਿਸੰਗ ਨੇ ਮੇਰਾ ਹਾਲ ਸੁਆਰਿਆ ਤੇ ਸੁਆਰਨਾ ਹੈ। ਮੈਂ ਸੱਚਮੁਚ ਮੂਰਖ ਹਾਂ ਤੇ ਅਜੇ ਵਾਹਿਗੁਰੂ ਜੀ ਦੀ ਹਜ਼ੂਰੀ ਨੂੰ ਹਰਦਮ ਆਪਣੇ ਨਾਲ ਪਛਾਣਨ ਵਾਲੀ ਨਹੀਂ ਹੋਈ ਹਾਂ, ਪਰ ਆਪ ਦੀ ਦਿਆਲਤਾ, ਆਸ਼ਾ ਹੈ ਕਿ ਬਲ ਭਰ ਦੇਵੇਗੀ।
ਹਿੰਮਤ ਸਿੰਘ-ਮੈਂ ਤੇ ਆਪ ਅਜੇ ਪੱਕਾ ਨਹੀਂ, ਪਰ ਸਾਡੇ ਸਿਰ ਪਰ ਸਤਿਸੰਗ ਦੀ ਛਾਂਉਂ ਹੈ, ਇਸ ਕਰਕੇ ਘਾਬਰਨ ਦੀ ਲੋੜ ਨਹੀਂ, ਗੁਰੂ ਆਪ ਸਿਰੇ ਚਾੜ੍ਹੇਗਾ।
ਬਸੰਤ ਕੌਰ—ਜਿਸ ਘੜੀ ਬਾਣੀ ਦਾ ਰਸ ਆ ਜਾਵੇ, ਜਾਂ ਮਨ ਨਾਮ ਨਾਲ ਗੁਰੂ ਦੇ ਚਰਨਾਂ ਵਿਚ ਲੱਗਾ ਰਹੇ, ਜਾਂ ਤੁਸੀਂ ਨੇੜੇ ਹੋਵੋ, ਤਾਂ ਚਿੱਤ ਘੱਟ ਡੋਲਦਾ ਹੈ। ਜੇਕਰ ਪਿਆਰੀ ਸਤਵੰਤ ਯਾਦ ਆਉਂਦੀ ਹੈ ਤਾਂ ਪਿਆਰੀ ਲਗਦੀ ਹੈ, ਅਸੀਸ ਮੂੰਹੋਂ ਨਿਕਲਦੀ ਹੈ ਤੇ ਗੁਰੂ ਚਰਨਾਂ ਵਿਚ ਬੇਨਤੀ ਹੁੰਦੀ ਹੈ, ਦਿਲ ਢਹਿੰਦਾ ਨਹੀਂ ਤੇ ਨਹੀਂ ਆਖਦਾ 'ਕੀਹ ਹੋਵੇਗਾ?' ਪਰ ਜਦੋਂ ਸੁਰਤ ਨੀਵੀਂ ਹੋਈ ਤਦੋਂ ਹੀ ਕਟਕ ਟੁੱਟ ਪੈਂਦਾ ਹੈ, ਹਨੇਰਾ ਛਾ ਜਾਂਦਾ ਹੈ, ਕਲੇਜੇ ਖੋਹ ਪੈਂਦੀ ਹੈ ਤੇ ਕਹਿਂਦੀ ਹਾਂ ‘ਹਾਇ! ਕੀਹ ਹੋ ਗਿਆ? ਕੀਹ ਹੋ ਰਿਹਾ ਹੈ? ਕੀਹ ਹੋਵੇਗਾ?'
ਹਿੰਮਤ ਸਿੰਘ-ਪਰਮੇਸ਼ੁਰ ਨਾਲ ਪ੍ਰੀਤ ਦਾ ਇਹ ਗੁਣ ਹੈ ਜੋ ਸੁਰਤ ਉੱਚੀ ਰਹਿਣ ਲਗ ਪੈਂਦੀ ਹੈ, ਮਨ ਖੇੜੇ ਵਿਚ ਵਸਦਾ ਹੈ। ਅਸਲ ਵਿਚ ਜੋਗੀ ਜਨ ਜੋਗ ਨੂੰ ਟੋਲਦੇ ਹਨ, ਉਹ ਜੋਗ
-੧੦੬-