ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਰਥਾਤ—ਹੇ ਮੇਰੇ ਮਨ! ਤੂੰ ਸਦਾ ਪਰਮੇਸ਼ੁਰ ਜੀ ਦੇ ਨਾਲ ਰਹੁ। ਨਾਲ ਰਹੀਦਾ ਹੈ 'ਯਾਦ' ਨਾਲ। ਜਿਵੇਂ ਮੈਂ ਹੁਣ ਦੱਸ ਚੁਕਾ ਹਾਂ ਕਿ 'ਯਾਦ' ਨਾਲ ਸੁਰਤ ਭੈ ਤੇ ਭਰਮ ਦੇ ਖੂਹ ਵਿਚੋਂ ਨਿਕਲਕੇ, ਸਿਦਕ, ਭਰੋਸੇ ਦੇ ਖੰਭਾਂ ਨਾਲ ਉੱਡਕੇ ਚੜ੍ਹਦੀ ਕਲਾ ਦੇ ਵੇਗ ਨਾਲ ਪ੍ਰੇਮ ਅਟਾਰੀ ਤੇ ਜਾ ਚੜ੍ਹਦੀ ਹੈ ਤੇ ਜੀਵਨ ਦਾ ਰਸ ਆ ਜਾਂਦਾ ਹੈ[1]

ਪ੍ਰੇਮ ਦਾ ਸਰੂਪ ਹੈ 'ਯਾਦ', 'ਯਾਦ' ਦਾ ਫਲ ਹੈ 'ਪ੍ਰੇਮ'। ਅਰਥਾਤ ਜੇ ਅੰਦਰ ‘ਪ੍ਰੇਮ' ਹੈ ਤਾਂ ਪਿਆਰਾ ਯਾਦ ਰਹਿੰਦਾ ਹੈ ਤੇ ਜੋ ਅੰਦਰ 'ਯਾਦ' ਹੈ ਤਾਂ ਪਿਆਰ ਦਾ 'ਪਿਆਰ' ਅੰਦਰ ਆ ਰਿਹਾ ਹੈ। ਪਿਆਰਾ ਅਸਲ ਵਿਚ ਕਦੇ ਦੂਰ ਨਹੀਂ ਸੀ। ਕੇਵਲ ‘ਭੁੱਲ ਦੇ ਪਰਦੇ’ ਕਰਕੇ ਦੂਰ ਜਾਪਦਾ ਸੀ, 'ਭੁੱਲ' ਹਉਮੈਂ ਤਾਂ ਪੈਂਦੀ ਹੈ, ‘ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ[2]। ਸੋ ਜਦ ਭੁੱਲ ਨੂੰ ਯਾਦ ਨੇ ਤੋੜਿਆ ਤਾਂ ਪਿਆਰਾ ਜੋ ਪਾਸ, ਸੀ ਪਾਸ ਹੀ ਮਿਲ ਪਿਆ। ‘ਯਾਦ` ਨਾਲ ਵਿੱਥ ਹਟੀ ਤਾਂ ਮੇਲ ਹੋ ਗਿਆ। ਸੋ ਯਾਦ' —‘ਲਗਾਤਾਰੀ ਯਾਦ' —'ਮੇਲ' ਹੈ।

ਜੀਕੂੰ ਸੱਜਣ ਸੱਜਣ ਦਾ ਅੰਗ ਪਾਲਦਾ ਹੈ ਤਿਵੇਂ ਪਰਮੇਸ਼ੁਰ ਅਪਣੇ ਪਿਆਰੇ ਦਾ ਅੰਗ ਕਰਦਾ ਹੈ ਪ੍ਰੇਮ ਕਰਦਾ ਹੈ,ਅਰਥਾਤ ਜਦਅਸੀਂ ਮਨ ਨੂੰ ਉਸਸਾਈਂ ਨਾਲ ਲਾਈਰੱਖਿਆ

ਤਾਂ ਉਸਨੇ ਅਪਣਾ ਪਿਆਰ ਤੇ ਸੁਖ ਰਸ ਸਾਨੂੰ ਆਪੇ ਦੇਣਾ ਹੈ।[3]


  1. ਭੈ ਤੇ ਭਰਮ ਕਾਰਨ ਹਨ, ਇਨ੍ਹਾਂ ਦਾ ਫਲ ਹੈ ਦੁੱਖ ਤੇ ਰੋਗ, ਸੋ ਪਰਮੇਸ਼ੁਰ ਨੂੰ ਯਾਰ ਕੀਤਿਆਂ ‘ਦੂਖ ਰੋਗ ਬਿਨਸੇ ਭੈ ਭਰਮ' ਗੁਰੂ ਜੀ ਨੇ ਦੱਸਿਆ ਹੈ।
  2. ਏਹ ਮਾਇਆ ਜਿਤੁ ਹਰਿ ਵਿਸਰੈ .. [ਰਾਮ ਅਨੰਦ।
  3. ਆਖ ਗੁਆਲ ਅਸਾਂ ਮਨੋਂ ਨਾ ਵਿਸਾਰਿਆ ਤੁਸੀਂ ਕਿਵੇਂ ਨਾ ਯਾਦ ਕਰੋਸੋ।

-115-