ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪਣੇ ਆਪ ਨੂੰ ਹੋਰਨਾਂ ਪਦਾਰਥਾਂ ਵਾਙੂ ਅੱਖਾਂ ਦੇ ਸਾਹਮਣੇ ਕਰਕੇ ਤਾਂ ਨਹੀਂ ਨਾ ਦੇਖ ਸਕਦੀ। ਨਜ਼ਰ ਤਾਂ ਆਪੇ ਅਨੁਭਵ ਕਰਦੀ ਹੈ ਕਿ ਮੈਂ ‘ਦੇਖਣਹਾਰ' ਹਾਂ, ਇਸ ਕਰਕੇ ਨਜ਼ਰ ਦਾ ਗ੍ਯਾਨ ਤਾਂ ਦੇਖਣ ਵਾਲੇ ਨੂੰ ਅਪਣੀ ਦੇਖਣਹਾਰੀ ਦਸ਼ਾ ਵਿਚ ਹੈ। ਸੋ ਇਸੇ ਤਰ੍ਹਾਂ ਪ੍ਰਿਯਾ ਜੀ! ਪਹਿਲੇ ‘ਅਪਣੇ ਸਰੂਪ ਦਾ ਟਿਕਾਉ ਹੁੰਦਾ ਹੈ। ਇਥੇ ਜੋਗ ਵਾਲੇ ਅਟਕ ਜਾਂਦੇ ਹਨ। ਪਰ ਗੁਰੂ ਜੀ ਦੱਸਦੇ ਹਨ ਕਿ ਸਾਡਾ ਆਪਾ ਜੋ ਐਉਂ ਟਿਕਿਆ ਹੈ, ਇਸ ਦੇ ਪਿਛੇ ਕੋਈ ਹੋਰ ਦੇਖਣਹਾਰ ਹੈ।

ਬਸੰਤ ਕੌਰ-ਮੋਟਾ ਕਰਕੇ ਦੱਸੋ?

ਹਿੰਮਤ ਸਿੰਘ-ਤੁਸੀਂ ਇਕ ਮੂਰਤ ਨੂੰ ਤੱਕ ਰਹੇ ਹੋ। ਤੁਹਾਡੀ ਅੱਖ ਦੇਖ ਰਹੀ ਹੈ, ਪਰ ਤੁਸੀਂ ਅਪਣੀ ਅੱਖ ਨਹੀਂ ਦੇਖ ਰਹੇ ਹੋ, ਉਂਞ ਅਨੁਭਵ ਕਰ ਰਹੇ ਹੋ ਕਿ ਅੱਖ ਹੈ। ਹੁਣ ਅੱਖ ਦ੍ਰਿਸ਼ਟਾ ਹੈ, ਮੂਰਤ ਦ੍ਰਿਸ਼ਟਮਾਨ ਹੈ। ਤੁਸੀਂ ਮੂਰਤ ਛੱਡ ਕੇ ਆਪੇ ਵਿਚ ਟਿਕ ਗਏ, ਜੋਗ ਏਥੇ ਬੱਸ ਹੈ। ਗੁਰੂ ਜੀ ਕਹਿੰਦੇ ਹਨ ਕਿ ਅੱਖ ਦੇ ਮਗਰ ਤੁਹਾਡਾ ਅਪਣਾ ਆਪ ਹੈ, ਜੋ ਨਜ਼ਰ ਸ਼ਕਤੀ ਅੱਖ ਵਿਚ ਭੇਜਕੇ ਅੱਖ ਨੂੰ ਦ੍ਰਿਸ਼ਟਮਾਨ ਦਾ ਦੇਖਣਹਾਰ ਬਣਾਉਂਦਾ ਹੈ, ਪਰ ਆਪ ਉਹ ਉਸ ਦੇ ਬੀ ਪਿਛੇ ਦੇਖਣਹਾਰ ਹੈ, ਅਰਥਾਤ ਸਾਡਾ ਆਪਾਂ ਜਗਤ ਦਾ ਦੇਖਣਹਾਰ ਹੈ ਤੇ ਸਾਡੇ ਪਿੱਛੇ ਸਾਡਾ ਤੇ ਜਗਤ ਦਾ ਦੇਖਣਹਾਰ ਅਕਾਲ ਪੁਰਖ ਹੈ। ਗੁਰੂ ਜੀ ਨੇ ਇਸ ਤਰ੍ਹਾਂ ਸਾਡੇ ‘ਆਪੇ’ ਨੂੰ ‘ਤੱਤ' ਤੇ ਵਾਹਿਗੁਰੂ ਦੇ ਆਪੇ ਨੂੰ ‘ਪਰਮ ਤੱਤ' ਕਹਿਕੇ ਦੋਹਾਂ ਦੇ ਮਿਲਾਪ ਨੂੰ ਮਿਲਾਪ ਕਿਹਾ ਹੈ। ਯਥਾ-'ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ'।ਸੋਂ ਅਸਾਂ ਸਿਮਰਨ ਦੁਆਰਾ ਦ੍ਰਿਸ਼ਟਮਾਨ ਤੋਂ ਉੱਠਕੇ ਆਪੇ ਵਿਚ ਟਿਕਣਾ ਹੈ ਤੇ ਆਪੇ ਨੂੰ ਪਰਮ ਆਪੇ ਨਾਲ ਮੇਲਣਾ ਹੈ ਤੇ ਇਹ ਮਿਲਾਪ ਕਹੋ ਯਾ ਅਨੁਭਵੀ ਗ੍ਯਾਨ ਕਹੋ ਉਸ ਤਰਾਂ

ਦਾ ਨਹੀਂ ਹੈ ਕਿ ਜਿਸ ਤਰ੍ਹਾਂ ਦਾ ਬੱਚਾ ਖਿਡਾਉਣੇ ਦੇਖ ਰਿਹਾ ਹੈ

-121-