ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਮ ਦੇ ਅਯਾਸ ਨਾਲ ਮਨ ਦਾ ਰੁਖ਼ ਪਲਟੇ, ਜੋ ਬਾਹਰ ਨੂੰ ਦੇਖਦਾ ਹੈ ਅੰਦਰ ਨੂੰ ਉਲਟੇ ਤਾਂ ਆਪਣਾ ਟਿਕਿਆ ਹੋਇਆ ਆਪਾ ਸਾਈਂ ਨੂੰ ਅਨੁਭਵ ਕਰੇ, ਅਰਥਾਤ ਅਸਲੀ ਗ੍ਯਾਨ ਨੂੰ ਪਾਵੇ ਜੋ ਗ੍ਯਾਨ ਕਿ ਆਤਮਾ ਦਾ ਯਾਨ ਹੈ। ਉਹ ਜਾਣਨਾ ਮਾਤ੍ਰ ਤਾਂ ਨਹੀਂ, ਉਹ ਤਾਂ 'ਤੱਤ' ਦਾ ‘ਪਰਮ ਤੱਤ' ਨੂੰ ਮਿਲ ਪੈਣਾ ਹੈ, ਜੈਸੇ ਮਹਾਂ ਵਾਕ ਹੈ: -‘ਤੰਤੈ ਕਉ ਪਰਮ ਤੰਤੁ ਮਿਲਾ ਇਆ ਨਾਨਕ ਸਰਣਿ ਤੁਮਾਰੀ'।ਸਾਈਂ ਦ੍ਰਿਸ਼ਟਮਾਨ ਨਹੀਂ ਨਾਂ, ਦ੍ਰਿਸ਼ਟਮਾਨ ਤਾਂ ਸਤਿਗੁਰ ਨੇ ਮਿਥਿਆ ਕਿਹਾ ਹੈ ਤੇ ਉਹ ਸੱਤ ਹੈ।

ਬਸੰਤ ਕੌਰ-ਕਿਸੇ ਮੋਟੀ ਤਰ੍ਹਾਂ ਸਮਝਾਓ ਨਾ।

ਹਿੰਮਤ ਸਿੰਘ-ਜਿਵੇਂ ਮਾਂ ਬੈਠੀ ਹੈ, ਉਸਦੀ ਗੋਦ ਵਿਚ ਬੱਚਾ ਬੈਠਾ ਹੈ, ਸਾਹਮਣੇ ਖਿਡੌਣੇ ਪਏ ਹਨ, ਬੱਚਾ ਖਿਡੌਣੇ ਦੇਖਕੇ ਉਨ੍ਹਾਂ ਵਿਚ ਮੋਹਿਤ ਤੇ ਮਸਤ ਬੈਠਾ ਹੈ। ਉਸਨੂੰ ਮਾਂ ਦਾ ਚੇਤਾ ਬੀ ਨਹੀਂ ਰਿਹਾ। ਖਿਡੌਣੇ ਦ੍ਰਿਸ਼ਟਮਾਨ ਹਨ, ਬੱਚਾ ਦ੍ਰਿਸ਼ਟਾ ਹੈ। ਹੁਣ ਬੱਚੇ ਦੀ ਸੂਰਤ ਨੂੰ ਖਿਡੌਣਿਆਂ ਵਿਚੋਂ ਕੱਢੀਏ, ਪਿਛਲੇ ਪਾਸੇ ਉਲਟਾਈਏ ਤਾਂ ਉਸਨੂੰ ਸੋਝੀ ਆਵੇ ਕਿ ਮਾਂ ਹੈ, ਮੈਨੂੰ ਪ੍ਯਾਰ ਕਰ ਰਹੀ ਹੈ, ਤੇ ਮੈਂ ਉਸਦੀ ਗੋਦ ਵਿਚ ਬੈਠਾ ਹਾਂ, ਮੇਰੀ ਪਿੱਠ ਉਸਦੇ ਨਾਲ ਲੱਗਕੇ ਸੁਖ ਲੈ ਰਹੀ ਹੈ। ਉਸਨੂੰ ਮਾਂ ਦਾ ਹੁਣ ਗ੍ਯਾਨ ਹੋਇਆ ਹੈ, ਇਹ ਗ੍ਯਾਨ ਉਸ ਤਰ੍ਹਾਂ ਦਾ ਤਾਂ ਨਹੀਂ ਨਾ ਕਿ ਜਿਸ ਤਰ੍ਹਾਂ ਨਾਲ ਕਿ ਉਸ ਨੂੰ ਖਿਡਾਉਣਿਆਂ ਦਾ ਹੋ ਰਿਹਾ ਸੀ। ਇਸ ਤੋਂ ਸਮਝ ਲਓ ਕਿ ਪਰਮੇਸ਼ੁਰ ਦਾ ਗਿਆਨ, ਖਿਡਾਉਣਿਆਂ ਦੇ ਯਾਨ ਵਰਗਾ ਨਹੀਂ ਪਰ ਬੱਚੇ ਨੂੰ ਖਿਡਾਉਣਿਆਂ ਤੋਂ ਪਰਤਕੇ ਪਿਛਲੇ ਪਾਸੇ (ਅੰਤਰ ਮੁਖ ਹੋਕੇ) ਪ੍ਰਾਪਤ ਹੋਏ ਮਾਂ ਦੇ ਗ੍ਯਾਨ ਵਰਗਾ ਗ੍ਯਾਨ ਹੈ। ਇਕ ਹੋਰ ਤਰ੍ਹਾਂ ਸਮਝੋ।

ਬਸੰਤ ਕੌਰ-ਓਹ ਕਿੱਕੂੰ।

ਹਿੰਮਤ ਸਿੰਘ-ਜਿਕੂੰ ਨਜ਼ਰ ਸਭ ਕੁਝ ਦੇਖਦੀ ਹੈ, ਪਰ

-120-