ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆ ਕੀਤੀ ਹੈ— ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥ ਓਥੇ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ਬਸੰਤ ਕੌਰ-ਸੱਚ ਹੈ, ਪਤੀ ਜੀ ! ਜਿ਼ਕਰ ਮੇਰੀ ਅੱਜ ਦੀ ਭੁੱਲ ਨੂੰ ਜੇ ਆਪ ਨਾ ਕੱਟਦੇ ਤਾਂ ਮੈਂ ਕਈ ਦਿਨ ਧੁਖ ਸੁਖ ਕੇ ਦੁੱਖ ਪਾਕੇ ਮੋੜਾ ਖਾਂਦੀ; ਕੀਹ ਜਾਣੀਏਂ ਨਾਂ ਹੀ ਮੋੜਾ ਖਾਂਦੀ। ਪਤੀ-ਸਤਿਸੰਗ ਤਾਂ ਡਾਢੀ ਹੀ ਲੋੜੀਂਦੀ ਸ਼ੈ ਹੈ ਤੇ ਇਸ ਗਲ ਦੀ ਬੀ ਖ਼ਤਰਦਾਰੀ ਚਾਹੀਏ ਕਿ ਸਤਿਸੰਗ ਅਸਲੀ ਹੋਵੇ। ਸਾਡੇ ਵਿਚ ਤਾਂ ਮਿਹਰ ਹੈ, ਕਰਨੀ ਵਾਲੇ ਗੁਰ ਸਿੱਖੀ ਵਿਚ ਬਹੁਤ ਹਨ, ਪਰ ਉਂਞ ਗੁਰਮੁਖ ਆਮ ਨਹੀਂ ਹੁੰਦੇ। ਆਮ ਜੋ ਸਾਧ ਸੰਤ ਦਿੱਸਦੇ ਹਨ, ਕੋਈ ਤਪੀਏ, ਕੌਈ ਨੇਮੀ ਤੇ ਬਹੁਤੇ ਪਖੰਡੀ ਸਤਿਗੁਰ ਨੇ ਕਿਹਾ ਹੈ, ‘ਢੂੰਡਿ ਸਜਨ ਸੰਤ ਪਕਿਆ’। ਕਬੀਰ ਜੀ ਨੇ ਕਿਹਾ ਹੈ, ‘ਕਬੀਰ ਜਉ ਤਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ॥ ਕਾਚੀ ਸਰਸਉ ਪੇਲਿਕੈ ਨਾ ਖਲਿ ਭਈ ਨ ਤੇਲੁ॥ ਸੋ ਪ੍ਰਿਯ ! ਕਿਵੇਂ ਹੋਵੇ, ਦੁੱਖ ਨਾਲ ਚਾਹੋ ਅੰਦਰਲੇ ਦੀ ਚਾਹ ਨਾਲ ਚਾਹੋ ਹੋਰ ਤਰ੍ਹਾਂ, ਜਦ ਅੰਦਰੋਂ ਉਮਾਹ ਵਾਹਿਗੁਰੂ ਦੇ ਰਸਤੇ ਦਾ ਉੱਠੇ ਤਾਂ ਪਹਿਲਾ ਕੰਮ ਇਹ ਹੈ ਕਿ ਨਿਤਨੇਮ ਦਾ ਰੋਜ ਮਨ ਬਾਣੀ ਵਿਚ ਲਾਕੇ ਪਾਠ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ ਦਰਸ਼ਨ ਤੇ ਪਾਠ ਕਰਨਾ ਵੀਚਾਰ ਨਾਲ ਅਰ ਆਪਣੇ ਬਚਾਉ ਲਈ ਗੁਰੂ ਜੀ ਦੇ ਚਰਨਾਂ ਵਿਚ ਪ੍ਰਾਰਥਨਾ ਕਰਨੀ ਕਿ ‘ਸੱਚੇ ਪਾਤਸ਼ਾਹ ਜੀ ਆਪਣੀ ਅਗਵਾਨੀ ਵਿਚ ਆਪ ਟਰੋਂ'। ਗੁਰਮੁਖ ਦੇ ਮੇਲ ਲਈ ਅਰਦਾਸ ਨਿਤ ਕਰੇ। ਅਸੀਂ ਰੋਜ਼ ਅਰ- ਦਾਸਾ ਕਰਦੇ ਹਾਂ: ‘ਗੁਰਮੁਖ ਦਾ ਮੇਲ, ਸਾਧ ਦਾ ਸੰਗ, ਸੇਈ ਯਾਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ'। ਅਰਥਾਤ ਗੁਰਮੁਖ-ਸੱਚੇ ਗੁਰਮੁਖ-ਦਾ ਮਿਲਾਪ ਹੋਵੇ। ਮਿਲਾਪ ਡਾਢੇ ਪਿਆਰ ਵਾਲੇ ਸੰਬੰਧ ਦਾ ਨਾਉਂ ਹੈ। ਸਾਧ ਦਾ ਸੰਗ ਹੋਵੇ, -930-

Digitized by Panjab Digital Library | www.panjabdigilib.org

-130-