ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/140

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਰਹੀ, ਆਰਾਧਨਾ ਵਾਲ ਸੱਚੇ ਹੀਰੇ, ਪ੍ਰੇਮਾ ਭਗਤੀ ਦੇ ਨਮੂਨੇ, ਸੱਚੇ, ਸੁੱਚੇ ਤੇ ਸਾਫ ਲੋਕ ਸਨ। ਲਗਾਤਾਰ ਸਤਿਸੰਗ ਨੇ ਬਸੰਤ ਕੌਰ ਤੇ ਬੜਾ ਅਸਰ ਕੀਤਾ ਅਤੇ ਉਸ ਦੀ ਮਮਤਾ ਦਾ ਭਰਿਆ ਦਿਲ ਕੁਛ ਆਸ ਤੇ ਸਿਦਕ ਵਿਚ ਉਚੇਰਾ ਹੋ ਗਿਆ।

-੦-

੧੬. ਕਾਂਡ।

ਖ੍ਯਾਲ ਕੀਤਾ ਜਾਂਦਾ ਹੈ ਕਿ ਮੀਰ ਮੰਨੂ ਨੇ ਮਰਨ ਤੋਂ ਪਹਿਲਾਂ ਦਿੱਲੀ ਦਰਬਾਰ ਵਿਚ ਅਪਣਾ ਤਅੱਲਕ ਵਧਾਉਣ ਲਈ ਅਪਣੀ ਧੀ ਦਿੱਲੀ ਦੇ ਵਜ਼ੀਰ ਗ਼ਾਜ਼ੀਉੱਦੀਨ ਨਾਲ ਮੰਗਾਈ ਸੀ, ਪਰ ਮੁਰਾਦ ਬੇਗ਼ਮ ਤੇ ਉਸ ਦੀ ਧੀ ਇਸ ਗੱਲ ਦੇ ਵਿਰੁੱਧ ਸਨ। ਜਦੋਂ ਬੇਗ਼ਮ ਤੇ ਉਮਰਾਵਾਂ ਦੀ ਅਣਬਣ ਹੋ ਗਈ ਤਾਂ ਗ਼ਾਜ਼ੀਉੱਦੀਨ ਨੇ ਸੱਯਦ ਜਮੀਲ ਨੂੰ ਉਸਦੀ ਸਹਾਯਤਾ ਲਈ ਲਾਹੋਰ ਘੱਲਿਆ। ਪਰ ਬੇਗ਼ਮ ਦੀ ਇਸ ਦੇ ਨਾਲ ਵੀ ਵਿਗੜ ਗਈ। ਬੇਗ਼ਮ ਨੇ ਅਬਦਾਲੀ ਨੂੰ ਅਪਣੀ ਸਹਾਇਤਾ ਲਈ ਚੋਰੀ ਸੱਦ ਘੱਲਿਆ। ਗਾਜ਼ੀਉੱਦੀਨ ਇਹ ਚਲਾਕੀ ਮਲੂਮ ਕਰਕੇ ੧੮੧੨ ਬਿ: ਵਿਚ ਫੌਜ ਲੈਕੇ ਦਿੱਲੀਓਂ ਟੁਰਿਆ। ਬਹੁਤੀ ਫੌਜ ਮਾਛੀਵਾੜੇ ਛੱਡ ਕੇ ਥੋੜ੍ਹੀ ਜੇਹੀ ਨਾਲ ਲੈਕੇ ਇਸ ਬਹਾਨੇ ਤੱਤਫਟ ਲਾਹੌਰ ਪੁੱਜਾ ਕਿ ਮਾਨੋ ਅਪਣਾ ਵਿਆਹ ਕਰਨ ਆਇਆ ਹੈ। ਇਸ ਬਹਾਨੇ ਉਸ ਨੇ ਲਾਹੌਰ ਪਹੁੰਚਕੇ ਸ਼ਹਿਰ ਤੇ ਬੇਗ਼ਮ ਦਾ ਮੰਨੀ ਤਾਂ ਮਹਿਲ ਅਚਾਨਕ ਘੇਰ ਲਿਆ। ਜਦ ਬੇਗ਼ਮ ਨਾ ਮੰਨੀ ਤਾਂ ਉਸ ਨੂੰ ਕੈਦ ਕਰਕੇ ਦਿੱਲੀ ਟੋਰ ਦਿਤਾ ਤੇ ਲਾਹੌਰ ਦੀ ਸੂਬੇਦਾਰੀ ੩੦ ਲੱਖ ਨਜ਼ਰਾਨਾ ਲੈਕੇ ਆਦੀਨਾ ਬੇਗ ਦੁਆਬੇ ਦੇ ਹਾਕਮ ਨੂੰ ਦੇ ਦਿਤੀ। ਵਜ਼ੀਰ ਤੇ ਦਿੱਲੀ ਮੁੜ ਗਿਆ ਤੇ ਬੇਗ਼ਮ ਦੀ ਧੀ ਵੀ ਉਸ ਨੇ ਵਿਆਹ ਲਈ, ਪਰ ਅਹਿਮਦਸ਼ਾਹ ਅਬਦਾਲੀ ਇਹ

-੧੩੪-