ਵਿੱਚ ਸਤਵੰਤ ਕੌਰ ਦੇ ਪਿੰਡ ਦਾ ਪਤਾ ਲਿਖਿਆ ਸੀ ਅਰ ਇਹ ਹੁਕਮ ਸੀ ਕਿ 'ਉਸ ਪਿੰਡ ਤੋਂ ਪਤਾ ਕਰੋ ਕਿ ਹਿੰਮਤ ਸਿੰਘ ਦੀ ਲੜਕੀ, ਜੋ ਮੀਰ ਜਾਅਫਰ ਦਾਉ ਨਾਲ ਕੈਦ ਕਰਕੇ ਲੈ ਆਇਆ ਸੀ, ਮੁੜਕੇ ਘਰ ਪਹੁੰਚ ਗਈ ਹੋਵੇ ਤਾਂ ਕੈਦ ਕਰਕੇ ਕਾਬਲ ਵਾਪਸ ਭੇਜੀ ਜਾਵੇ ਤੇਜੇ ਨਾ ਪਹੁੰਚੀ ਹੋਵੇ ਤਾਂ ਕਿਸੇ ਨਾਲ ਕੋਈ ਸਖਤੀ ਨਰਮੀ ਨਾ ਕੀਤੀ ਜਾਵੇ। ਪੁਛ ਗਿੱਡ ਵੀ ਚੁਪ ਚਾਪ ਹੋਵੇ, ਆਮ ਤੌਰ ਤੇ ਨਾ ਹੋਵੇ'। ਤੈਮੂਰਸ਼ਾਹ ਨੇ ਇਸ ਕੰਮ ਪਰ ਆਪਣੇ ਇਕ ਇਤਬਾਰੀ ਆਦਮੀ ਨੂੰ ਲਗਾਇਆ, ਜੋ ਆਪਣਾ ਪ੍ਰਬੰਧ ਕਰਕੇ ਟੁਰ ਗਿਆ। ਦੋ ਇਕ ਜ਼ਨਾਨੀਆਂ ਨੇ ਪਿੰਡ ਵਿਚ ਜਾਕੇ ਚੁਪ ਚੁਪਾਤੇ ਪਤੇ ਕੀਤੇ ਤਾਂ ਇਤਨਾ ਪਤਾ ਲੱਗਾ ਕਿ ਇਸ ਨਾਮ ਦੀ ਇਕ ਅਤਿ ਨੇਕ ਧਰਮਾਤਮਾ ਤੇ ਦੇਵੀ ਕੰਨਯਾਂ ਇਕ ਕਾਬਲੀ ਸਰਦਾਰ ਨੇਕੀ ਦੇ ਬਦਲੇ ਬਦੀ ਕ਼ਰਦਾ ਹੋਇਆ ਕੈਦ ਕਰਕੇ ਲੈ ਗਿਆ ਸੀ, ਪਰ ਉਸ ਦੇ ਮਾਂ ਬਾਪ ਨੂੰ ਮੁੜਕੇ ਕੁਛ ਸੁਧ ਨਹੀਂ ਆਈ ਕਿ ਲੜਕੀ ਦਾ ਕੀ ਹੋਇਆ।
ਭਾਵੇਂ ਜ਼ਨਾਨੀਆਂ ਨੇ ਸ਼ਹਿਰ ਤੋਂ ਹਾਲ ਚੁਪ ਚੁਪਾਤੇ ਕੱਢਿਆ, ਪਰ ਬਸੰਤ ਕੌਰ ਨੂੰ ਪਤਾ ਲੱਗ ਗਿਆ ਸੀ ਕਿ ਸਤਵੰਤ ਕੌਰ ਦੀ ਪੁੱਛ ਗਿੱਛ ਹੋ ਰਹੀ ਹੈ, ਮਾਂ ਦੀ ਮਮਤਾ ਕਦ ਅਟਕਣ ਦੇਂਦੀ ਹੈ? ਥਹੁ ਥਿੱਤਾ ਲੈਂਦੀ ਉਹਨਾਂ ਸੂਹੀਆਂ ਤ੍ਰੀਮਤਾਂ ਨੂੰ ਜਾ ਹੀ ਮਿਲੀ ਅਰ ਇਸਤਰ੍ਹਾਂ ਨਾਲ ਧੀ ਦੇ ਹਾਲਾਤ ਕਹੇ ਕਿ ਉਹ ਪੱਥਰ ਬੀ ਮੋਮ ਹੋ ਗਈਆਂ। ਵਿਸ਼ੇਸ਼ ਪਤਾ ਤਾਂ ਉਹਨਾਂ ਨੂੰ ਬੀ ਕੁਛ ਨਹੀਂ ਸੀ, ਪਰ ਇੰਨਾਂ ਬਸੰਤ ਕੌਰ ਥਹੁ ਲੈ ਆਈ ਸੀ ਕਿ ਕਾਬਲ ਤੋਂ ਪੁੱਛ ਕੀਤੀ ਗਈ ਹੈ ਕਿ ਕਾਕੀ ਘਰ ਪਹੁੰਚੀ ਹੈ ਕਿ ਨਹੀਂ?
ਹੁਣ ਘਰ ਵਿਚ ਵੀਚਾਰ ਸ਼ੁਰੂ ਹੋਈ, ਸਭਨਾਂ ਨੇ ਇਹ ਸਿੱਟਾ ਕੱਢਿਆ ਕਿ ਸਤਬੰਤ ਕੌਰ ਉਥੇ ਜਰੂਰ ਕਿਸੇ ਵੱਡੇ
-੧੩੯-