'ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ'। ਇਹ ਅਰਦਾਸਾ ਉਨ੍ਹਾਂ ਸਮਿਆਂ ਦਾ ਸਿੱਖਾਂ ਦਾ ਜੀਉੱਦਾ ਇਤਿਹਾਸ ਹੈ।
ਲਾਹੌਰ ਦੇ ਤਖਤ ਤੇ ਬੈਠਾ ਤੇਮੂਰ ਸ਼ਾਹ ਆਦੀਨਾ ਬੇਗ ਨੂੰ ਆਪਣੇ ਤਾਬੇ ਪੱਕੀ ਤਰ੍ਹਾਂ ਕਰਨ ਦੇ ਫਿਕਰ ਵਿਚ ਸੀ*। ਇਕ ਵੇਰ ਬਹਾਨਾ ਪਾਕੇ ਸ਼ਾਹਜ਼ਾਦੇ ਨੇ ਆਦੀਨਾ ਬੇਗ ਨੂੰ ਕਿਸੇ ਮਸ਼ਵਰੇ ਲਈ ਲਹੌਰ ਸੱਦ ਭੇਜਿਆ। ਉਸ ਉੱਤਰ ਦਿੱਤਾ ਕਿ ਮੇਰੇ ਇਲਾਕੇ ਵਿਚ ਸਿੱਖਾਂ ਨੇ ਫਸਾਦ ਪਾ ਰੱਖਿਆ ਹੈ। ਮੈਂ ਇਸ ਕਰਕੇ ਅਜੇ ਨਹੀਂ ਆ ਸਕਦਾ। ਇਸ ਪਰ ਸ਼ਾਹਜ਼ਾਦੇ ਨੇ ਨੀਤੀ ਤੋਂ ਕੰਮ ਨਾ ਲਿਆ, ਪਠਾਣੀ ਗੁੱਜੇ ਵਿਚ ਆਕੇ ਉਸਦੇ ਫੜਨੇ ਲਈ ਫੋਜ ਭੇਜ ਦਿੱਤੀ। ਅੱਗੇ ਆਦੀਨਾਬੇਗ ਸੀ, ਜਿਸ ਦੀਆਂ ਚਾਲਾਂ ਦਾ ਜਾਣੂੰ ਨਿਰਾ ਇਕੋ ਉਹ ਆਪ ਸੀ। ਜਦ ਲਾਹੌਰ ਦੀ ਫੋਜ ਜਲੰਧਰ ਪਹੁਚੀ ਤਦੋ ਆਦੀਨਾਬੇਗ (ਲਤੀਫ ਲਿਖਦਾ ਹੈ ਕਿ) ਸਿੱਖ ਸੈਨਾ ਲੈ ਕੇ ਉਸ ਨਾਲ ਲੜਿਆ ਤੇ ਉਹ ਹਾਰ ਖਾਕੇ ਵਟਾਲੇ ਨੂੰ ਮੁੜ ਗਈ। ਹਾਰ ਦਾ ਹਾਲ ਸੁਣਕੇ ਜਹਾਂ ਖਾਂ ਆਪ ਦੁਆਬੇ ਵਲ ਵਧਿਆ ਤੇ ਆਪ ਵਟਾਲੇ ਅੱਪੜਕੇ ਉਸ ਨੇ ਮੁਰਾਦ ਖਾਂ ਨੂੰ-ਜੋ ਹਾਰ ਖਾਕੇ ਜਲੰਧਰ ਤੋਂ ਮੁੜਿਆ ਸੀ, ਮਰਵਾ ਦਿੱਤਾ, ਇਸ ਸ਼ੁਭੇ ਵਿਚ ਕਿ ਉਹ ਆਦੀਨਾ ਬੇਗ ਨਾਲ ਰਲ ਗਿਆ ਸੀ। ਲਾਹੋਰੋਂ ਵਡੀ ਸੈਨਾਂ ਦੀ ਖ਼ਬਰ ਪਾਕੇ ਆਦੀਨਾ ਬੇਗ ਪਹਾੜਾਂ ਨੂੰ ਫੇਰ ਨੱਸ ਗਿਆ। ਹੁਣ ਜਹਾਂ
*ਖਿਆਲ ਹੈ ਕਿ ਆਦੀਨਾ ਬੇਗ ਨੇ ਅਹਿਮਦ ਸ਼ਾਹ ਤੋਂ, ਜਦੋ ਉਹ ਦਿੱਲੀਓ ਮੁੜਿਆ ਮੁਆਫੀ ਮੰਗਕੇ ਜਲੰਧਰ ਦੀ ਨਵਾਬੀ ਲੈ ਲਈ ਸੀ। ਜਕਾਉੱਲਾ ਲਿਖਦਾ ਹੈ ਕਿ ਦੁਆਬੇ ਦੀ ਹਾਕਮੀ ਉਸਨੂੰ ਜਹਾਂ ਖਾਂ ਨੇ ਦਿੱਤੀ ਸੀ, ਹਰ ਹਾਲ ਇਸ ਵੇਲੇ ਆਦੀਨਾ ਬੇਗ ਦੁਆਬੇ ਵਿਚ ਇਕ ਵੇਰ ਫਿਰ ਹਾਕਮ ਸੀ।
-੧੪੧-