ਇਹ ਵਰਕਾ ਤਸਦੀਕ ਕੀਤਾ ਗਿਆ ਏ
ਖਾਂ ਤੇ ਸ਼ਾਹਜਾਦਾ ਤੈਮੂਰ ਸਿੱਖਾਂ ਦੇ ਮਗਰ ਪੈ ਗਏ ਤੇ ਰਾਮਰੌਣੀ ਤੇ ਹਮਲਾ ਕਰ ਦਿੱਤਾ[1] ਰਾਮਰੌਣੀ ਢਾਹ ਦਿੱਤੀ ਤੇ ਗੁਰਦੁਆਰਿਆਂ ਦੀ ਬੇਅਦਬੀ ਵੀ ਕੀਤੀ। ਇਹ ਖਬਰ ਸੁਣਕੇ ਖਾਲਸਾ ਚਾਰ ਚੁਫੇਰਿਓਂ ਉਮਡ ਆਇਆ। ਖੂਬ ਜੰਗ ਹੋਏ। ਪੰਜਾਬ ਵਿਚ ਤੜਥੱਲ ਮਚ ਗਿਆ। ਹਾਲ ਲੰਮੇ ਹਨ, ਪਰ ਸੰਖੇਪ ਗਲ ਇਹ ਹੈ ਕਿ ਸਿੱਖਾਂ ਦਾ ਹੱਥ ਉੱਚਾ ਰਿਹਾ ਤੇ ਲਤੀਫ ਲਿਖਦਾ ਹੈ ਕਿ ਪਹਿਲੀ ਪੂਰੀ ਫਤੇ ਸਿੱਖਾਂ ਨੂੰ ਇਸ ਸਮੇਂ ਹੋਈ। ੧੭੫੮ [੧੮੧੫ ਬਿ:] ਦੇ ਅੱਧ ਦੇ ਲਗ ਪਗ ਤੈਮੂਰ ਸ਼ਾਹ ਤੇਂ ਜਹਾਂ ਖਾਂ ਚੁਪਾਤੇ ਲਾਹੌਰ ਖਾਲੀ ਕਰਕੇ ਅਹਿਮਦ ਸ਼ਾਹ ਪਾਸ ਟੁਰ ਗਏ। ਸਿਖਾਂ ਦੀ ਕਾਮਯਾਬੀ ਨਾਲ ਦੁਖਕੇ
- ↑ ਪਰ ਜ਼ੁਕਾਉੱਲਾ ਐਉਂ ਲਿਖਦਾ ਹੈ:- ‘ਖਾਨ ਜਹਾਂ ਨੇ ਆਦੀਨਾ ਬੇਗ ਕੋ, ਜਿਸਕੀ ਦਗਾ ਬਾਜ਼ੀ, ਮੱਕਾਰੀ ਔਰ ਬੇਵਫਾਈ, ਔਰ ਬੇ ਇਨਸਾਫ਼ੀ ਕਾ ਹਾਲ ਪੜ੍ਹ ਚੁਕੇ ਹੋ, ਅਪਨਾ ਨਾਇਬ ਕਰਕੇ ਦੁਆਬਾ ਜਲੰਧਰ ਮੇਂ ਮੁਕਰਰ ਕੀਆ। ਥੋੜੇ ਦਿਨੋਂ ਕੇ ਬਾਦ ਜੋ ਆਦੀਨਾ ਬੇਗ ਕੋ ਬੁਲਾਇਆ ਤੋ ਵੋਹ ਨਾਂ ਆਇਆ, ਔਰ ਪਹਾੜੋਂ ਮੇਂ ਭਾਗ ਗਿਆ। ਖਾਨ ਜਹਾਂ ਨੇ ਮੁਰਾਦ ਖਾਂ ਕੋ ਦੁਆਬਾ ਮੇਂ ਉਸ ਕੀ ਜਗਾ ਮੁਕਰਰ ਕੀਆ। ਆਦੀਨਾਬੇਗ ਨੇ ਸਿੱਖੋਂ ਕੋ ਸਿਖਾ ਪੜ੍ਹਾ ਕਰ ਅਪਣੀ ਤਰਫ਼ ਖੜਾ ਕੀਆ ਔਰ ਮੁਰਾਦ ਖਾਂ ਸੇ ਲੜਨੇ ਕੇ ਲੀਏ ਦੁਆਬਾ ਮੇਂ ਭੇਜ ਦੀਆ। ਵੋਹ ਉਨਕੇ ਮੁਕਾਬਲਾ ਮੇਂ ਨਾ ਠਹਿਰ ਸਕਾ ਲਾਹੌਰ ਮੇਂ ਖ਼ਾਨ ਜਹਾਂ ਪਾਸ ਚਲਾ ਆਇਆ। ਸਿਖੋਂ ਨੇ ਦੁਆਬਾ ਕੋ ਖੂਬ ਲੂਟਾ ਮਾਰਾ। ਮਗਰ ਆਦੀਨਾ ਬੇਗ ਕੋ ਜਬ ਯਿਹ ਮਾਲੂਮ ਹੂਆ ਕਿ ਸਿਰਫ ਸਿੱਖਾਂ ਕੀ ਇਆਨਤ ਸੇ ਕਾਮ ਨਹੀਂ ਬਨੇਗਾ ਤੋਂ ਉਸਨੇ ਰਘੁਨਾਥ ਔਰ ਸ਼ਮਸ਼ੇਰ ਬਹਾਦੁਰ ਕੋ ਮੁਤਵਾਤਰ ਖਤ ਭੇਜ ਕਰ ਬੁਲਾਯਾ।
[ਜਿਲਦ ੯ ਪੰਨਾ ੨੯੯
-੧੪੨-