ਆਦੀਨਾ ਬੇਗ ਨੇ ਹੁਣ ਮਰਹਟੇ ਪੰਜਾਬ ਵਿਚ ਬੁਲਾਏ।
ਦੱਖਣ ਤੇ ਹਿੰਦੁਸਤਾਨ ਦੇ ਹਰ ਇਲਾਕੇ ਵਿਚ ਮਰਹੱਟਿਆਂ ਦਾ ਜ਼ੋਰ ਫੈਲ ਰਿਹਾ ਸੀ, ਇਨ੍ਹਾ ਵੱਲ ਆਦੀਨਾ ਬੇਗ ਨੇ ਇਕ ਏਲਚੀ ਭੇਜਿਆ ਕਿ ਤੁਸੀ ਕਿੱਧਰ ਭੁਲੇ ਫਿਰ ਰਹੇ ਹੋ, ਪੰਜਾਬ ਸੁੰਞਾ ਪਿਆ ਹੈ, ਕੋਈ ਮਾਲਕ ਨਹੀਂ ਹੈ, ਇੱਧਰ ਮੁਹਾੜਾਂ ਮੋੜੋ ਅਰ ਆਕੇ ਦੇਸ਼ ਨੂੰ ਸਾਂਭ ਲਵੋ, ਮੈਂ ਮੱਦਦ ਲਈ ਤਿਆਰ ਹਾਂ। ਸਗੋਂ ਜਿਸ ਦਿਨ ਤੁਸੀਂ ਸਤਲੁਜ ਟੱਪੋ ਲਾਹੌਰ ਤੋੜੀ ਲੱਖ ਰੁਪੱਯਾ ਪੜਾ ਲਓ, ਦੇਸ਼ ਫਤਹਿ ਕਰੋ। ਮੈਨੂੰ ਲਾਲਚ ਏਨਾਂ ਹੈ ਕਿ ਜਲੰਧਰ ਦੀ ਸੂਬੇਦਾਰੀ ਮੇਰੀ ਨਾ ਖੋਹੀ ਜਾਵੇ। ਜਦ ਇਹ ਖ਼ਬਰ ਪਹੁੰਚੀ ਤਦੋਂ ਮਰਹੱਟੇ ਇੱਧਰ ਝੁਕੇ। ਮਲਹਾਰ ਰਾਓ ਤੇ ਰਾਘੋ ਰਾਏ[1]ਆਦਿਕ ਸਰਦਾਰ ਆਪਣੇ ਤਾਬੇ ਬਹੁਤੀ ਫੌਜ ਤੇ ਤੋਪਖਾਨਾ ਲੈਕੇ ਪੰਜਾਬ ਵਲ ਟੁਰੇ। ਸੰਮਤ ੧੮੧੩-੧੪[2] ਵਿਚ ਸਰਹਿੰਦ ਦੇ ਨਵਾਬ ਨਾਲ ਮੁਕਾਬਲਾ ਪਿਆ, ਇਧਰੋਂ ਆਦੀਨਾ ਬੇਗ ਤੇ ਸਿੱਖ ਪਹੁੰਚ ਪਏ। ਇਹ ਗਲ ਅਨਹੋਣੀ ਸੀ ਕਿ ਸਰਹਿੰਦ ਉਤੇ ਹਮਲਾ ਹੋਵੇ ਤੇ ਸਿਖ ਅਝਕਣ, ਵਗਦੀ ਅੱਗ ਵਿਚ ਪੌੜੀਆਂ ਲਾਕੇ ਸ਼ਹਿਰ ਦੀ ਫ਼ਸੀਲ ਤੇ ਜਾ ਚੜ੍ਹੇ ਤੇ ਸੀਨਾਜ਼ੋਰੀ ਨਾਲ ਅੰਦਰ ਕੁੱਦ ਪਏ, ਦੇਖਦੇ ਦੇਖਦੇ ਸ਼ਹਿਰ ਸਰ ਹੋ ਗਿਆ। ਹੰਕਰੀ ਮਰਹੱਟੇ ਸਿੱਖਾਂ ਦੀ ਇਹ ਬਹਾਦਰੀ ਦੇਖ ਕੇ ਅਸ਼ ਅਸ਼ ਕਰ ਉਠੇ। ਸਰਹਿੰਦ ਹੱਥ ਆ ਗਿਆ, ਮਰਹੱਟਿਆਂ ਨੇ ਕਬਜ਼ਾ ਕਰਕੇ ਸਦੀਕ ਬੇਗ ਖਾਂ ਨੂੰ ਆਪਣਾ ਹਾਕਮ ਥਾਪਿਆ ਤੇ ਅੱਗੇ ਟੁਰੇ। ਖੰਨੇ ਕੋਲ ਜਦ ਪਹੁੰਚੇ ਤਦ ਮਰਹੱਟੇ ਇਕ ਮੂਰਖਤਾ ਵਿਚ ਆ ਗਏ। ਜੇ ਕਦੇ ਇਸ ਵੇਲੇ ਮਰਹੱਟੇ ਅਰ ਸਿੱਖ ਇਕ ਜਾਨ ਹੋ ਜਾਂਦੇ ਤਾਂ ਸਾਰਾ ਦੇਸ਼ ਇਨ੍ਹਾਂ ਦੋਹਾਂ ਤਾਕਤਾਂ ਦੇ ਹਥ ਆ ਜਾਂਦਾ
-੧੪੩-