ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/157

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਯਾਦਕਰਕਰਕੇ ਜਦ ਗੀਤਗਾਂਉਦੀ ਹੈ ਤਾਂ ਪੱਥਰਪੰਘਰ ਜਾਂਦੇ ਹਨ।

ਹੁੱਦੇਦਾਰ-ਉਰੇ ਆ ਜਾ।

ਜਸਵੰਤ(ਉਰੇ ਆਕੇ)-ਹੁਕਮ?

ਹੁੱਦੇਦਾਰ-ਤੇਰੇ ਪਾਸ ਕੋਈ ਹਥਿਆਰ ਹੈ?

ਜਸਵੰਤ-ਕਟਾਰ ਹੈ।

ਹੁੱਦੇਦਾਰ-ਮੈਨੂੰ ਦੇ ਦੇਹ।

ਜਸਵੰਤ-ਮੈਂ ਆਪਣੀ ਰੱਖਿਆ ਲਈ ਪਾਸ ਕੀ ਰੱਖਾਂ?

ਹੁੱਦੇਦਾਰ-ਮੇਰਾ ਹੁਕਮ ਮੋੜਨਾ ਕਿਤਨਾ ਬੁਰਾ ਹੈ?

ਜਸਵੰਤ-ਨੀਕ ਹੈ, ਪਰ ਮੈਨੂੰ ਕਾਰਨ ਤਾਂ ਦੱਸੋ?

ਹੁੱਦੇਦਾਰ-ਮੈਂ ਤੈਨੂੰ ਕੈਦ ਕਰਨਾ ਹੈ।

ਜਸਵੰਤ-ਕਿਸ ਕਸੂਰ ਬਦਲੇ?

ਹੁੱਦੇਦਾਰ-ਕਸੂਰ ਕੋਈ ਨਹੀਂ, ਮੈਨੂੰ ਤੇਰੀ ਕੁਛ ਲੋੜ ਹੈ; ਜਦ ਮੇਰਾ ਕੰਮ ਹੋ ਜਾਏਗਾ ਛੱਡ ਦਿਆਂਗਾ।

ਜਸਵੰਤ-ਫੇਰ ਕੈਦ ਦੀ ਕੀ ਲੋੜ ਹੈ, ਹੁਕਮ ਦਿਓ, ਕੰਮ ਨੇਕ ਹੈ ਤਾਂ ਮੈਂ ਕਰ ਦਿਆਂਗਾ।

ਹੁੱਦੇਦਾਰ-ਮੈਂ ਕੁਛ ਕਹਿ ਨਹੀਂ ਸਕਦਾ। ਮੈਂ ਮੁੱਦਤ ਤੋਂ ਤੇਰੇ ਵਰਗੇ ਦੀ ਢੂੰਡ ਵਿਚ ਸਾਂ, ਖ਼ਬਰੇ ਤੇਥੋਂ ਕੰਮ ਚੱਲੇ।

ਜਸਵੰਤ-ਫੇਰ ਮੈਨੂੰ ਬੇਗੁਨਾਹ ਨੂੰ ਆਪਣੀ ਲੋੜ ਬਦਲੇ ਕੈਦ ਕਿਉਂ ਕਰਨਾ?

ਹੱਦੇਦਾਰ-ਮੇਰੀ ਮਰਜ਼ੀ।

ਜਸਵੰਤ-ਇਨਸਾਫ...ਇਨਸਾਫ.. ਇਨ...

ਹੁੱਦੇਦਾਰ-ਇਨਸਾਫ, ਇਨਸਾਫ, ਇਨਸਾਫ ਹੁੰਦਾ ਤਾਂ ਤੇਰੀ ਲੋੜ ਕਿਉਂ ਪੈਂਦੀ? ਹੁਣ ਬੋਲਣ ਦਾ ਵੇਲਾ ਨਹੀਂ, ਚੁਪਚਾਪ ਟੂਰ ਪਓ, ਨਹੀਂ ਤਾਂ ਖ਼ੈਰ ਨਹੀਂ ਹੈ।

ਜਸਵੰਤ-ਇਕ ਗਲ ਸੁਣ ਲਓ ਤੇ ਵਿਚਾਰ ਲਓ। ਮਲੂਮ ਹੁੰਦਾ ਹੈ ਕਿ ਤੁਸੀਂ ਕਿਸੇ ਭਾਲ ਵਿਚ ਹੋ ਅਰ ਜਿਸ ਮਾਮਲੇ ਦੀ

-੧੫੧-