ਸੀ, ਉਹ ਬੀ ਨਾਲ ਹੀ ਕੈਦ ਪਈ ਸੀ, ਪਰ ਤਿੰਨਾਂ ਸਰੀਰਾਂ ਦਾ ਫੇਰ ਕੁਛ ਪਤਾ ਨਹੀਂ ਲੱਗਾ।
ਹੁੱਦੇਦਾਰ (ਤੇਵਰ ਬਦਲ ਕੇ ਤੇ ਬੁੱਲ੍ਹ ਟੁੱਕਕੇ)-ਐ ਨੌ ਜੁਆਨ! ਤੈਨੂੰ ਐਤਨੇ ਹਾਲ ਕਿਸ ਤਰ੍ਹਾਂ ਮਾਲੂਮ ਹਨ?
ਜਸਵੰਤ-ਸੁਣੇ ਸੁਣਾਏ।
ਹੁੱਦੇਦਾਰ-ਤੂੰ ਇਸ ਵੇਲੇ ਤੱਕ ਜਾਗ ਕਿਉਂ ਰਿਹਾ ਹੈਂ?
ਜਸਵੰਤ-ਆਪਣੇ ਅੱਲਾ ਨੂੰ ਯਾਦ ਕਰ ਰਿਹਾ ਹਾਂ।
ਹੁੱਦੇਦਾਰ-ਕਿਉਂ?
ਜਸਵੰਤ-ਗੁਰੂ ਨਾਨਕ ਦਾ ਹੁਕਮ ਹੈਕਿ ਦਿਲ ਨਾਲ ਅੱਲਾ ਨੂੰ ਯਾਦ ਕਰੋ ਤੇ ਹੱਥਾਂ ਨਾਲ ਕੰਮ ਕਰੋ। ਜੋ ਮਾਲਕ ਨੂੰ ਯਾਦ ਨਹੀਂ ਕਰਦਾ ਉਹ ਹਰਾਮ ਖਾਂਦਾ ਹੈ।
ਹੁੱਦੇਦਾਰ-ਤੂੰ ਬੜਾ ਨੇਕ ਬੰਦਾ ਮਾਲੂਮ ਹੁੰਦਾ ਹੈਂ। (ਦਿਲ ਨਾਲ-ਮੱਥਾ ਡਾਢਾ ਹੀ ਪਿਆਰਾ ਹੈ। ਬੋਲੀ ਬਹੁਤ ਹੀ ਮਿੱਠੀ ਤੇ ਅਕਲ ਬਹੁਤ ਹੀ ਸੁਥਰੀ ਹੈ) ਭਲਾ ਇਹ ਦੱਸ ਖਾਂ ਆਸਕੌਰ ਦਾ ਪਤੀ ਹੈ ਅਰ ਉਸ ਦਾ ਕੁਛ ਨਾਮ ਹੈ?
ਜਸਵੰਤ-ਹੈ। ਉਸ ਦਾ ਨਾਮ ਸ਼ਤ੍ਰ ਜੀਤ ਸਿੰਘ ਹੈ, ਇਕ ਓਸ ਦੀ ਕਾਕੀ ਹੈ, ਓਹ ਬੜੀ ਸੁੰਦਰ, ਪਰਮੇਸ਼ੁਰ ਦੀ ਪਿਆਰੀ ਤੇ ਨੇਕ ਹੈ, ਨਿਰੀ ਆਪਣੀ ਮਾਂ ਦੀ ਨੁਹਾਰ ਦੀ ਸੁਣੀ ਦੀ ਹੈ।
ਹੁੱਦੇਦਾਰ-ਦੇਖੀ ਨਹੀਂ?
ਜਸਵੰਤ-ਸੁਣੀ ਹੈ।
ਹੁੱਦੇਦਾਰ-ਕੀਹ ਤੂੰ ਹਿੰਦੁਸਤਾਨ ਵਿਚ ਹੋਵੇਂ ਤਾਂ ਉਸ ਕਾਕੀ ਦਾ ਪਤਾ ਕਰ ਲਵੇਂ?
ਜਸਵੰਤ-ਠੀਕ ਨਹੀਂ ਕਹਿ ਸਕਦਾ, ਜੇ ਕਿਸੇ ਨੇਕ ਕੰਮ ਲਈ ਲੋੜ ਪਵੇ ਤਾਂ ਜਤਨ ਕਰ ਸਕਾਂ।
ਹੁੱਦੇਦਾਰ-ਹੂੰ, ਦਾਨਾ ਹੈ।
ਜਸਵੰਤ-ਹਾਂ ਜੀ, ਸੁਣਿਆਂ ਹੈ ਕਿ ਆਪਣੇ ਵੀਰ ਤੇ ਮਾਂ ਨੂੰ
-੧੫੦-