ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/155

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਹੁੱਦੇਦਾਰ-ਕਦੇ ਅੱਗੇ ਬੀ ਗਿਆ ਹੈਂ, ਯਾ ਪਹਿਲੀ ਵੇਰ?

ਜਸਵੰਤ-ਮੈਂ ਸਰਹਿੰਦ ਤਕ ਦਾ ਜਾਣੂੰ ਹਾਂ।

ਹੁੱਦੇਦਾਰ-ਬੁਤਾਲਾ ਬੀ ਡਿੱਠਾ ਹੈ?

ਜਸਵੰਤ-ਬੁਤਾਲਾ ਤਾਂ ਨਹੀਂ ਵਟਾਲਾ ਹੈ।

ਹੁੱਦੇਦਾਰ-ਹਾਂ ਵਤਾਲਾ, ਵਟਾਲਾ ਉਹ ਕੀ ਥਾਂ ਹੈ?

ਜਸਵੰਤ-ਮੁਸਲਮਾਨਾਂ ਦੇ ਮਦਰੱਸੇ ਤੇ ਪੁਸਤਕਾਲੇ ਉਥੇ ਹਨ।

ਹੁੱਦੇਦਾਰ-ਹਾਂ, ਠੀਕ, ਤੈਨੂੰ ਪੰਜਾਬ ਦੀ ਖ਼ਬਰ ਹੈ?

ਜਸਵੰਤ-ਕੁਛ ਥ੍ਹੋੜੀ ਬਹੁਤੀ ਹੈ ਹੀ?

ਹੁੱਦੇਦਾਰ-ਕੀ ਸਬੱਬ?

ਜਸਵੰਤ-ਪਿੱਛਾ ਪੰਜਾਬ ਦਾ ਜੁ ਹੋਇਆ।

ਹੁੱਦੇਦਾਰ-ਨਾਦਰਸ਼ਾਹ ਕੈਦ ਕਰਕੇ ਲਿਆਇਆ ਸੀ?

ਜਸਵੰਤ-ਜੀ ਨਹੀਂ, ਪਰ ਉਂਞ ਅਸੀਂ ਉਧਰ ਦੇ ਹੀ ਹਾਂ।

ਹੁੱਦੇਦਾਰ-ਪੰਜਾਬ ਵਿਚ ਤੂੰ ਕਿਸੇ ਦਾ ਜਾਣੂੰ ਹੈਂ?

ਜਸਵੰਤ-ਕਿਸੇ ਕਿਸੇ ਦਾ।

ਹੁੱਦੇਦਾਰ-ਆਸਕੁਰ ਨਾਮ ਸੁਣਿਆ ਹੈ।

ਜਸਵੰਤ-(ਬੜੀ ਡੂੰਘੀ ਸੋਚ ਸੋਚ ਕੇ ਤੇ ਵਟਾਲੇ ਦਾ ਧਿਆਨ ਆਕੇ) ਜੀ ਹਾਂ, ਵਟਾਲੇ ਤੋਂ ਇਹ ਮਾਈ ਆਸਕੌਰ ਆਪਣੇ ਦੋ ਤ੍ਰੈ ਵਰ੍ਹੇ ਦੇ ਬੱਚੇ ਸਣੇ ਨਾਦਰ ਸ਼ਾਹ ਦੇ ਹਿੰਦੂ ਗ਼ੁਲਾਮਾਂ ਵਿਚ ਕਿਸੇ ਧੋਖੇ ਨਾਲ ਫਸਗਈ ਸੀ ਤੇ ਜਕੜਬੰਦ ਕੀਤੀ ਇਧਰ ਆਂਦੀ ਗਈ ਸੀ।

ਹੁੱਦੇਦਾਰ-ਫੇਰ ਉਸ ਦਾ ਕੀ ਹੋਇਆ ਸੀ?

ਜਸਵੰਤ ਅਟਕ ਪਾਸ ਸਿਖ ਆਕੇ ਹਿੰਦੂਕੈਦੀ ਛੁਡਾਕੇ ਲੈ ਗਏ ਸਨ, ਪਰ ਇਹ ਮਾਈ ਨਹੀਂ ਲਭੀ ਸੀ, ਪਤਾ ਨਹੀ ਲਗਾ ਕਿ ਉਸ ਦਾ ਕੀ ਹਾਲ ਹੋਇਆ। ਇਉਂ ਬੀ ਸੁਣਿਆਂ ਸੀ ਕਿ ਆਸਕੌਰ ਨਾਲ ਇਕ ਪਹਾੜਨ ਖਿਡਾਵੀ ਨੌਕਰ ਸੀ, ‘ਨੁਕਰੋ' ਉਸਦਾ ਨਾਮ

-੧੪੯-