ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਬਾਰ ਵਿਚ ਹਾਜ਼ਰ ਹੋਇਆ ਅਰ ਵਜ਼ੀਰ ਸਾਹਿਬ ਦੀ ਰਾਹੀਂ ਸਾਰਾ ਕਿਸਾ ਅਮੀਰ ਸਾਹਿਬ ਦੇ ਕੰਨਾਂ ਤੱਕ ਪੁਚਾਇਆ। ਅਮੀਰ ਸਾਹਿਬ ਸੁਣਦੇ ਅਚਰਜ ਰਹਿ ਗਏ, ਹੁਕਮ ਦਿੱਤਾ ਕਿ ਉਸ ਔਰਤ ਨੂੰ, ਜਿਸ ਵਿਚ ਇਤਨੀ ਕੁਰਬਾਨੀ ਹੈ, ਦਰਬਾਰ ਵਿਚ ਹਾਜ਼ਰ ਕਰੋ। ਉਸੇ ਵੇਲੇ ਦਰੋਗਾ ਦੌੜਿਆ ਗਿਆ ਅਰ ਤ੍ਰੀਮਤ ਦਰਬਾਰ ਵਿਚ ਲਿਆ ਹਾਜ਼ਰ ਕੀਤੀ। ਭਰੀ ਸਭਾ ਵਿਚ ਇਕੱਲੀ ਤ੍ਰੀਮਤ ਅਦਬ ਨਾਲ ਸਿਰ ਨੀਵਾਂ ਕਰ ਖੜੋ ਗਈ। ਅਮੀਰ ਸਾਹਿਬ ਨੇ ਪੁੱਛਿਆ "ਤੂੰ ਕੌਣ ਹੈਂ ਔਰ ਇਹ ਕੀ ਮਾਜਰਾ ਹੈ ਜੋ ਤੂੰ ਇਸਤਰਾਂ ਆਪਣੀ ਜਾਨ ਜੋਖੋਂ ਵਿਚ ਪਾਈ ਹੈ?"

ਤ੍ਰੀਮਤ―ਮੈਂ ਪੰਜਾਬ ਦੇਸ਼ ਦੇ ਇਕ ਸਿੱਖ ਦੀ ਪੁੱਤਰੀ ਹਾਂ, ਆਪ ਦੇ ਜ਼ੁਲਮ ਨੇ ਮੈਨੂੰ ਕੈਦ ਕੀਤਾ ਅਰ ਪਸ਼ੂਆਂ ਦੀ ਤਰ੍ਹਾਂ ਬੰਦੀ ਵਿਚ ਪਾਕੇ ਇਥੋ ਪੁਚਾਇਆ ਅਰ ਡੰਗਰਾਂ ਦੀ ਤਰ੍ਹਾਂ ਮੰਡੀ ਵਿਕਾਇਆ। ਇਸ ਕਹਿਰ ਹੇਠ ਵਿਕ ਕੇ ਮੈਂ ਇਸ ਖਾਨ ਸਾਹਿਬ ਦੇ ਘਰ ਪਹੁੰਚੀ, ਜਿਸਨੂੰ ਆਪ ਨੇ ਕਤਲ ਦੀ ਸਜ਼ਾ ਦਿੱਤੀ ਸੀ ਅਰੁ ਉਸਦੀ ਵਹੁਟੀ ਫਾਤਮਾ ਦੀ ਟਹਿਲਣ ਬਣੀ। ਭਾਵੇਂ ਉਹ ਮੇਰਾ ਮਾਲਕ ਨਹੀਂ, ਮੈਂ ਉਸ ਦੀ ਦਾਸੀ ਨਹੀਂ, ਮੈਂ ਇਕ ਬੇਗੁਨਾਹ ਦੁਖੀਆ ਹਾਂ, ਮਜ਼ਲੂਮ ਹਾਂ, ਪਰ ਫੇਰ ਬੀ ਉਸ ਦੀ ਵਹੁਟੀ ਦੇ ਨੇਕ ਸਲੂਕ ਦੀ ਹਿਸਾਨਵੰਦ ਹੋਕੇ ਮੈਂ ਉਸ ਦੇ ਘਰ ਵਾਲੇ ਦੀ ਜਾਨ ਬਚਾਉਣ ਨੂੰ ਪੁੰਨ ਸਮਝਿਆ ਅਰ ਛੁਡਾਉਣ ਦੇ ਬੰਦੋਬਸਤ ਕੀਤੇ, ਪਰ ਕੁਝ ਪੇਸ਼ ਨਾ ਗਈ, ਛੇਕੜ ਆਪ ਤੋਂ ਇਹ ਆਗ੍ਯਾ ਮੰਗਵਾਈ ਕਿ ਫਾਤਮਾ ਖਾਂ ਸਾਹਿਬ ਨੂੰ ਮਿਲ ਲਵੇ। ਉਹ ਤ੍ਰੀਮਤ ਡਰਪੋਕ ਹੈ ਅਰ ਜਿੰਦ ਨੂੰ ਬਹੁਤ ਪਿਆਰ ਕਰਦੀ ਹੈ, ਇਸ ਲਈ ਮੈਂ ਆਪ ਉਸਦੀ ਥਾਂ ਬੰਦੀ ਖਾਨੇ ਗਈ, ਖਾਂ ਨੂੰ

ਜ਼ਨਾਨਾ ਭੇਸ ਕਰਾਕੇ ਬਾਹਰ ਭੇਜ ਦਿਤਾ ਅਰ ਮਰਦਾਨਾ ਭੇਸ ਕਰ ਬੈਠ ਰਹੀ, ਫੇਰ ਮੈਂ ਮਰਦਾਨਾ ਲਿਬਾਸ ਲਾਹਕੇ ਦੂਸਰਾ ਜ਼ਨਾਨਾ ਵੇਸ, ਜੋ ਨਾਲ ਲਿਆਈ ਸਾਂ, ਪਾ ਲਿਆ।

-੧੬-