ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿੱਤੀ। ਤੇਰੀ ਸਜ਼ਾ ਇਹ ਚਾਹੀਦੀ ਹੈ ਕਿ ਤੈਨੂੰ ਇਸੇ ਵੇਲੇ ਡੱਕਰੇ ਡੱਕਰੇ ਕਰ ਦਿੱਤਾ ਜਾਵੇ।

ਤ੍ਰੀਮਤ―ਠੀਕ ਹੈ, ਮੈਂ ਤਾਂ ਆਪਣਾ ਨਿਮਕ ਹਲਾਲ ਕੀਤਾ ਹੈ: ਇਕ ਜਾਨ ਬਚਾਈ ਹੈ, ਤੁਸੀਂ ਜੋ ਸਜ਼ਾ ਦਿਓ ਮੇਰੇ ਲਈ ਸੁਖ ਹੈ। ਚਲਾਓ ਤਲਵਾਰ ਅਰ ਮਾਰੋ ਇਕ ਤ੍ਰੀਮਤ ਨੂੰ।

ਦਰੋਗਾ―ਠੀਕ!.....ਹੱਛਾ.....। ਹੈਂ! ਕੀਹ ਮੈਂ ਤ੍ਰੀਮਤ ਦੇ ਲਹੂ ਨਾਲ ਹੱਥ ਰੰਗਾਂ? ਨਹੀਂ ਨਹੀਂ, ਕਦੇ ਨਹੀਂ। ਮੈਂ ਆਪਣੇ ਹੱਥ ਤੀਵੀਂ ਦੇ ਲਹੂ ਨਾਲ ਕਦੇ ਨਹੀਂ ਰੰਗਾਂਗਾ। ਪਰ ਮੈਂ ਮਾਲਕ ਨੂੰ ਕੀਹ ਮੂੰਹ ਦਿਖਾਵਾਂਗਾ ਕਿ ਐਡਾ ਪੁਰਾਣਾ ਆਦਮੀ ਤੀਵੀ ਦੇ ਹਥੋਂ ਛਲਿਆ ਗਿਆ। ਤ੍ਰੀਮਤੇ! ਜੇ ਤੈਨੂੰ ਮਾਰਾਂ ਤਦ ਕਾਇਰ, ਜੇ ਛੱਡਾਂ, ਨਿਮਕ ਹਰਾਮ, ਜੇ ਮਾਲਕ ਦੱਸਾਂ ਤਦ ਉੱਲੂ।

ਤ੍ਰੀਮਤ―ਹੇ ਬਜ਼ੁਰਗ ਦਰੋਗੇ! ਘਬਰਾ ਨਹੀਂ, ਤੇਰੇ ਮਾਲਕ ਨੇ ਕਿਹਾ ਸੀ ਕਿ ਡੋਲਾ ਬੰਦ ਆਵੇ ਬੰਦ ਚਲਾ ਜਾਵੇ, ਤੇਰਾ ਇਸ ਵਿਚ ਕੋਈ ਦੋਸ਼ ਨਹੀਂ ਹੈ। ਤੂੰ ਮਾਲਕ ਨੂੰ ਛੇਤੀ ਖ਼ਬਰ ਕਰ, ਜੋ ਹੁਕਮ ਹੋਵੇ ਮੈਂ ਸਹਿਣ ਨੂੰ ਤਿਆਰ ਹਾਂ ਕਿਉਂਕਿ ਜੇ ਮੈਨੂੰ ਜਿੰਦ ਪਿਆਰੀ ਹੁੰਦੀ ਤਾਂ ਮੈਂ ਮੌਤ ਦੇ ਘੁਰੇ ਵਿਚ ਆਪ ਨਾ ਆ ਵੜਦੀ, ਮੈਂ ਮਰਨਾ ਬਿਦ ਕੇ ਆਈ ਹਾਂ, ਮੈਂ ਕਿਸੇ ਦੁੱਖ ਤੋਂ, ਕਿਸੇ ਤਰ੍ਹਾਂ ਦੀ ਮੌਤ ਤੋਂ ਨਹੀਂ ਡਰਦੀ। ਜੋ ਬਹਾਦੁਰ ਸ਼ਸਤ੍ਰ ਪਹਿਨਦਾ ਜੰਗ ਨੂੰ ਤੁਰਦਾ ਹੈ, ਉਹ ਦੁੱਖਾਂ ਨੂੰ ਸੱਜੇ ਹੱਥ ਅਰ ਮੌਤ ਨੂੰ ਖੱਬੇ ਹੱਥ ਪਰ ਧਰ ਲੈਂਦਾ ਹੈ। ਮੈਂ ਬਹਾਦੁਰ ਹਾਂ, ਕਿਉਂਕਿ ਮੈਂ ਇਕ ਜਾਨ ਬਚਾਈ ਹੈ, ਕਿਸੇ ਨੇ ਬੇਕਸੀ ਵਿਚ ਮੇਰੇ ਨਾਲ ਪਿਆਰ ਕੀਤਾ ਸੀ, ਮੈਂ ਉਸ ਨਾਲ ਨੇਕੀ ਦੇ ਬਦਲੇ ਜਿੰਦ ਹੂਲਕੇ ਨੇਕੀ ਕੀਤੀ ਹੈ।

ਇਸ ਤਰ੍ਹਾਂ ਦੇ ਵਾਕ ਸੁਣਕੇ ਦਰੋਗਾ ਹੱਕਾ ਬੱਕਾ ਰਹਿ ਗਿਆ, ਬਹੁਤ ਕੁਝ ਸੋਚਿਆ, ਪਰ ਕੁਝ ਨਾ ਫੁਰਿਆ, ਛੇਕੜ

-੧੫-