ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਂ ਹੱਕਾ ਬੱਕਾ ਰਹਿ ਗਿਆ ਕਿ ਇਹ ਕੀ ਹੋਇਆ, ਮੌਤ ਦੇ ਮੂੰਹੋਂ ਬਚਣੇ ਦਾ ਰਸਤਾ ਨਿਕਲ ਪਿਆ। ਬਹੁਤ ਪ੍ਰਸ਼ਨ ਪੁੱਛਣੇ ਚਾਹੇ ਪਰ ਉਸ ਕੰਨ੍ਯਾਂ ਦੀ ਕਾਹਲੀ ਨੇ ਉਸਨੂੰ ਕੁਝ ਨਾ ਪੁੱਛਣ ਦਿਤਾ। ਤ੍ਰੀਮਤ ਦਾ ਭੇਸ ਵਟਾਕੇ ਉਤੋਂ ਬੁਰਕਾ ਪਾ ਕੇ ਡੋਲੇ ਵਿਚ ਹੋ ਬੈਠਾ। ਕੁਛ ਸਮੇਂ ਮਗਰੋਂ ਟਹਿਲੀਏ ਆਏ, ਡੋਲਾ ਚੁੱਕ ਕੇ ਲੈ ਗਏ। ਪਹਿਰੇਦਾਰਾਂ ਨੂੰ ਕੀ ਸੁਬਹ ਹੋ ਸਕਦਾ ਸੀ ਕਿ ਇੰਨੇ ਚਿਰ ਵਿਚ ਕੀਹ ਹਨੇਰ ਵਰਤ ਗਿਆ ਹੈ। ਬੇਖਟਕੇ ਡੋਲਾ ਚੁਕਵਾਕੇ ਤੇ ਕੋਠੜੀ ਨੂੰ ਜੰਦਰਾ ਮਾਰਕੇ ਸਹਜ ਸੁਭਾ ਸਾਰੇ ਵਿਦਾ ਹੋ ਗਏ।

ਦੂਸਰੇ ਦਿਨ ਕਤਲ ਦਾ ਸਮਾਂ ਆ ਗਿਆ, ਬਾਹਰਲੇ ਮੈਦਾਨ ਵਿਚ ਤਿਆਰੀ ਕੀਤੀ ਗਈ, ਜੱਲਾਦ ਤਲਵਾਰ ਲੈਕੇ ਆ ਪਹੁੰਚਾ। ਇਧਰ ਦੋ ਸਿਪਾਹੀ ਕੋਠੜੀ ਵਿਚੋਂ ਕੈਦੀ ਨੂੰ ਕੱਢਣ ਵਾਸਤੇ ਗਏ, ਪਰ ਕੀ ਦੇਖਦੇ ਹਨ ਕਿ ਉੱਥੇ ਕੈਦੀ ਤਾਂ ਕੋਈ ਨਹੀਂ ਹੈ, ਇਕ ਮੁਟਿਆਰ ਬੈਠੀ ਹੈ ਤੇ ਮਰਦਾਵੇਂ ਕਪੜੇ ਕੋਲ ਪਏ ਹਨ। ਹੱਕੇ ਬੱਕੇ ਹੋ ਕੇ ਉਨ੍ਹਾਂ ਨੇ ਦਰੋਗੇ ਨੂੰ ਅਵਾਜ਼ ਦਿੱਤੀ, ਉਸ ਨੇ ਭੀ ਹੈਰਾਨੀ ਨਾਲ ਅਚਰਜ ਕੌਤਕ ਦੇਖਕੇ ਆਪਣਾ ਬੁੱਲ੍ਹ ਟੁੱਕਿਆ ਅਰ ਕਚੀਚੀ ਵੱਟੀ, ਪਰ ਨਿਰਭੈ ਇਸਤ੍ਰੀ ਡਰੀ ਨਹੀਂ, ਗੰਭੀਰ ਬੈਠੀ ਉਨ੍ਹਾਂ ਦੇ ਚਿਹਰੇ ਵੱਲ ਤੱਕ ਰਹੀ ਹੈ।

ਦਰੋਗਾ―ਹੇ ਤ੍ਰੀਮਤ! ਤੂੰ ਕੌਣ ਹੈਂ? ਅਰ ਖਾਂ ਸਾਹਿਬ ਕਿੱਥੇ ਹਨ?

ਤ੍ਰੀਮਤ—ਮੈਂ ਉਹ ਹਾਂ ਜੋ ਕਲ ਡੋਲੇ ਵਿਚ ਆਈ ਸਾਂ, ਅਰ ਖਾਂ ਸਾਹਿਬ ਡੋਲੇ ਵਿਚ ਬੈਠਕੇ ਚਲੇ ਗਏ, ਤੁਸੀਂ ਉਨ੍ਹਾਂ ਦੀ ਥਾਂ ਮੈਨੂੰ ਕਤਲ ਕਰ ਦਿਓ।

ਦਰੋਗਾ―ਗ਼ਜ਼ਬ! ਕਹਿਰ ਇਲਾਹੀ!! ਐ ਔਰਤ! ਤੂੰ ਹਨੇਰ ਮਾਰਿਆ, ਮਰਦਾਂ ਦੇ ਕੰਨ ਕੁਤਰੇ, ਸਾਰੀ ਅਕਲ ਮੇਟ

-੧੪-