ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੋਲੇ ਦਾ ਬੰਦੋਬਸਤ ਕਰੋ ਕਿ ਜਿਸ ਵਿਚ ਬੈਠਕੇ ਪਰਦੇ ਨਾਲ ਅੰਦਰ ਪਹੁੰਚ ਹੋਵੇ।

ਗੱਲ ਕੀ ਇਸ ਪ੍ਰਕਾਰ ਦੀਆਂ ਗੱਲਾਂ ਹੋ ਬੀਤੀਆਂ। ਦੂਜੇ ਦਿਨ ਸਵੇਰ ਸਾਰ ਕੈਦਖਾਨੇ ਡੋਲਾ ਪਹੁੰਚਾ, ਅੰਦਰ ਕੈਦੀ ਦੀ ਕੋਠੀ ਵਿਚ ਉਤਾਰਿਆ ਗਿਆ, ਚੁੱਕਣ ਵਾਲੇ ਅਰ ਸਿਪਾਹੀ ਸਭ ਬਾਹਰ ਹੋਏ। ਕੈਦੀ ਨੂੰ ਬੀ ਖ਼ਬਰ ਸੀ ਕਿ ਮੇਰੀ ਉਹ ਵਹੁਟੀ ਜਿਸਨੂੰ ਮੈਂ ਸਦਾ ਦੁੱਖ ਹੀ ਦਿੱਤੇ ਹਨ—ਮੇਰੀ ਮੁਖ-ਯਾਤ੍ਰਾ ਕਰਨੇ ਨੂੰ ਆਈ ਹੈ। ਇਸ ਵੇਲੇ ਸ਼ਰਾਬ ਅਰ ਪਦਾਰਥਾਂ ਦਾ ਨਸ਼ਾ ਉਡ ਚੁਕਾ ਹੋਇਆ ਸੀ, ਖਾਨ ਬਹਾਦਰ ਸੁੱਕ ਕੇ ਤੀਲਾ ਹੋ ਰਿਹਾ ਸੀ ਔਰ ਅੱਖਾਂ ਟੋਏ ਲਹਿ ਚੁਕੀਆਂ ਸਨ, ਹੁਣ ਤਾਂ ਉਸਨੂੰ ਇਹ ਬੀ ਸਮਝ ਪੈ ਚੁੱਕੀ ਹੋਈ ਸੀ ਕਿ ਮੈਂ ਭਾਰਾ ਪਾਪੀ ਹਾਂ, ਅਰ ਮੇਰੇ ਕਰਮਾਂ ਦਾ ਫਲ ਦੇਣ ਲਈ ਮੇਰੇ ਸਿਰ ਤੇ ਤਲਵਾਰ ਚਮਕ ਰਹੀ ਹੈ।

੪. ਕਾਂਡ।

ਇਕ ਤੰਗ ਕੋਠੜੀ ਵਿਚ ਜਾਂ ਖਾਨ ਸਾਹਿਬ ਹਨ ਜਾਂ ਡੋਲਾ ਪਿਆ ਹੈ, ਜਿਸ ਵਿਚੋਂ ਇਕ ਸੁੰਦਰ ਜਵਾਨ ਇਸਤ੍ਰੀ ਨਿਕਲੀ ਅਰ ਨਿਕਲਦੇ ਸਾਰ ਕਮਰੇ ਦੇ ਅੰਦਰ ਜਾ ਵੜੀ। ਫਿਰ ਚਾਰ ਚੁਫੇਰੇ ਫੁਰਤੀ ਦੀ ਨਜ਼ਰ ਦੁੜਾਕੇ ਤੱਕਕੇ ਤਸੱਲੀ ਕਰਕੇ ਕਿ ਹੋਰ ਕੋਈ ਨਹੀਂ ਹੈ ਬੋਲੀ: ਕਿ ਹੁਣ ਵਕਤ ਹੈ ਬੜਾ ਨਾਜ਼ੁਕ, ਗੱਲ ਕਰਨੇ ਦਾ ਸਮਾਂ ਨਹੀਂ, ਤੁਸੀਂ ਮਰਦਾਵੇਂ ਲਾਹ ਦਿਓ ਤੇ ਜ਼ਨਾਨੇ ਪਹਿਨ ਲਵੋ, ਜੋ ਮੈਂ ਆਂਦੇ ਹਨ ਤੇ ਤੁਸੀਂ ਡੋਲੇ ਵਿਚ ਬੈਠ ਜਾਓ। ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ। ਤੁਸੀਂ ਇੰਞ ਤ੍ਰੀਮਤ ਦੇ ਵੇਸ ਵਿਚ ਘਰ ਪਹੁੰਚ ਜਾਓਗੇ, ਤਦ ਡੋਲਿਓਂ ਉਤਰਦੇ ਹੀ ਭੇਸ ਵਟਾ ਲਿਓ ਅਰ ਹਿੰਦੁਸਤਾਨ ਨੂੰ ਨਿਕਲ ਜਾਓ ਹੋਰ ਸਲਾਹ ਘਰ ਪਹੁੰਚਕੇ ਕਰ ਲੈਣੀ, ਛੇਤੀ ਕਰੋ।

-੧੩-