ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਵਾਂਗੀ। ਤਸੱਲੀ ਲੈਕੇ ਅਰ ਬੇਗ਼ਮ ਤੋਂ ਵਿਦਾ ਹੋਕੇ ਫਾਤਮਾਂ ਘਰ ਆਈ ਅਰ ਸਤਵੰਤ ਕੌਰ ਨੂੰ ਹਾਲ ਸੁਣਾਇਆ। ਉਸ ਬੀਰ ਕੁੜੀ ਦੇ ਚਿਹਰੇ ਦਾ ਰੰਗ ਨਾ ਵਟੀਜਿਆ, ਉਹੋ ਜਿਹੀ ਦੀ ਉਹ ਜਿਹੀ ਰਹੀ। ਬੜੇ ਪੱਕੇ ਜਿਗਰੇ ਨਾਲ ਪੁੱਛਣ ਲਗੀ ਕਿ ਕੀ ਤੁਸਾਂ ਦੂਸਰੀ ਬੇਨਤੀ ਕੀਤੀ ਸੀ? ਫਾਤਮਾ ਬੋਲੀ: 'ਹਾਂ, ਬੇਗ਼ਮ ਨੇ ਕਿਹਾ ਸੀ ਕਿ ਇਹ ਗਲ ਮੈਂ ਜ਼ਰੂਰ ਮਨਾ ਲਵਾਂਗੀ ਅਰ ਅੱਜ ਦੁਪਹਿਰੇ ਹੀ ਤੈਨੂੰ ਖਬਰ ਦੱਸ ਭੇਜਾਂਗੀ, ਕਿਉਂਕਿ ਅਮੀਰ ਨੇ ਹੁਣੇ ਮਹਿਲਾਂ ਵਿਚ ਆਉਣਾ ਹੈ।' ਇਹ ਸੁਣਕੇ ਸਤਵੰਤ ਕੌਰ ਦੂਸਰੇ ਕਮਰੇ ਵਿਚ ਜਾਕੇ ਪਾਠ ਕਰਨ ਲਗ ਗਈ ਅਰ ਕਰਦੀ ਕਰਦੀ ਕਿੰਨਾਂ ਚਿਰ ਲੱਗੀ ਰਹੀ, ਜਦ ਦੋ ਵਜੇ ਦਾ ਵੇਲਾ ਹੋ ਗਿਆ ਤਦ ਫਾਤਮਾਂ ਨੇ ਆ ਬੁਲਾਇਆ ਅਰ ਦੱਸਿਆ ਕਿ ਅਮੀਰ ਸਾਹਿਬ ਨੇ ਇਜਾਜ਼ਤ ਦੇ ਦਿੱਤੀ ਹੈ,ਪਰ ਇਕੱਲੀ ਵਾਸਤੇ ਅਰ ਇਹ ਬੀ ਕਹਿ ਭੇਜਿਆ ਹੈ ਕਿ ਕੱਲ ਹੀ ਮਿਲ ਲਓ, ਕਿਉਂਕਿ ਪਰਸੋਂ ਉਸ ਨੇ ਮਾਰੇ ਜਾਣਾ ਹੈ। ਇਹ ਗੱਲ ਬੀ ਬੇਗ਼ਮ ਨੇ ਦੱਸ ਭੇਜੀ ਹੈ ਕਿ ਕੈਦਖਾਨੇ ਦੇ ਅਫਸਰ ਨੂੰ ਹੁਕਮ ਹੈ, ਜਿਸ ਵੇਲੇ ਮੈਂ ਚਾਹਾਂ ਚਲੀ ਜਾਂਵਾਂ।

ਸਤਵੰਤ ਕੌਰ ਬੋਲੀ―ਬੀਬੀ! ਬਹੁਤ ਭਲਾ ਹੋਇਆ, ਹੁਣ ਅਕਾਲ ਪੁਰਖ ਭਲੀ ਕਰੇਗਾ!

ਫਾਤਮਾ―ਪਿਆਰੀ! ਕੀ ਭਲੀ ਕਰੇਗਾ? ਹੁਣ ਤਾਂ ਸਭ ਇਲਾਜ ਦੂਰ ਹੋ ਚੁਕੇ, ਹੁਣ ਕੀ ਹੋਵੇਗਾ?

ਸਤਵੰਤ ਕੌਰ―ਬੀਬੀ! ਤੂੰ ਕੁਝ ਨਾ ਕਰ, ਮੈਂ ਭਾਵੇਂ ਅਯੋਗ ਢੰਗ ਨਾਲ ਕੈਦ ਪਈ ਹਾਂ, ਭਾਵੇਂ ਮੈਂ ਛਲ ਨਾਲ ਫਾਹੀ ਗਈ ਹਾਂ, ਪਰ ਮੈਂ ਸਿੰਘ ਹਾਂ 'ਅਰ ਮੈਂ ਤੁਹਾਡਾ ਨਿਮਕ ਖਾਧਾ ਹੈ, ਅਤੇ ਤੁਸੀਂ ਮੇਰੀ ਬਿਪਤਾ ਵਿਚ ਮੇਰੇ ਨਾਲ ਪਿਆਰ ਕੀਤਾ ਹੈ, ਇਸ ਲਈ ਮੈਂ ਆਪ ਦੀ ਸੇਵਾ ਵਿਚ ਜਿੰਦ ਵਾਰਨੋਂ ਫਰਕ ਨਹੀਂ ਕਰਾਂਗੀ, ਤੁਸੀਂ ਪੁੱਛੋ ਕੁਝ ਨਾ, ਜੋ ਕਹਾਂ ਕਰੀ ਚਲੋ।

-੧੨-