ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਹ ਵੱਟਕ ਦੇਖਦੀ ਰਹੀ। ਦਿਲ ਧੜਕਦਾ ਹੈ; ਸਹਿਮ ਚਿੰਤਾ ਨੇ ਡੇਰੇ ਲਾ ਰਖੇ ਹਨ, ਨਿਰਾਸ਼ਾ ਤੇ ਆਸਾ ਦਾ ਘੋਲ ਹੋ ਰਿਹਾ ਹੈ।

ਤਾਰੇ ਗਿਣਦਿਆਂ ਤੇ ਗਿਣਤੀਆਂ ਕਰਦਿਆਂ ਰਾਤ ਦਾ ਹਨੇਰਾ ਘਟ ਗਿਆ ਤੇ ਪਹੁ ਫੁਟਾਲਾ ਆ ਗਿਆ। ਸਤਵੰਤ ਕੌਰ ਨੇ ਡਿੱਠਾ ਕਿ ਖਾਨ ਸਾਹਿਬ ਬੰਦੂਕ ਲੈਕੇ ਤੇ ਪੰਜ ਚਾਰ ਟਹਿਲ ਵਾਲੇ ਨਾਲ ਕਰਕੇ ਘਰੋਂ ਨਿਕਲੇ ਹਨ, ਇਨ੍ਹਾਂ ਦੇ ਮਗਰੋਂ ਦੋ ਕੁ ਨੌਕਰ ਬਜ਼ਾਰ ਨੂੰ ਗਏ। ਹੁਣ ਸਤਵੰਤ ਕੌਰ ਨੇ ਲੇਖਾ ਲਾਕੇ ਸਮਝ ਲਿਆ ਕਿ ਆਦਮੀ ਨੌਕਰ ਘਰ ਵਿਚ ਕੋਈ ਨਹੀਂ ਰਿਹਾ ਤ੍ਰੀਮਤਾਂ ਹਨ, ਸੋ ਆਪੋ ਆਪਣਿਆਂ ਕਮਰਿਆਂ ਵਿਚ ਹੋਣਗੀਆਂ ਫਾਤਮਾ ਦੇ ਅੰਦਰ ਕੋਈ ਨਹੀਂ ਹੋਣਾ, ਇਹ ਵੇਲਾ ਹੈ ਸੋ ਮੈਂ ਆਪਣੀ ਸੁਆਣੀ ਨੂੰ ਜਾ ਮਿਲਾਂ ਤਾਂ। ਇਹ ਵਿਚਾਰ ਕਰਕੇ ਹੇਠ ਉਤਰੀ ਅਰ ਅਪਣੇ ਕਪੜੇ ਵਲ੍ਹੇਟ ਵਲ੍ਹਾਟ ਹੋਰ ਤਰ੍ਹਾਂ ਦਾ ਮੂੰਹ ਕਰਕੇ ਸਿਰ ਤੇ ਬੀ ਕਪੜਾ ਵਲ੍ਹੇਟ ਕੇ ਚੁਪ ਕੀਤੀ ਅੰਦਰ ਵੜ ਗਈ ਅਰੋਂ ਸਾਹ ਵੱਟਕੇ ਕਦਮ ਰੱਖਦੀ ਗੋਲੀਆਂ ਦੀ ਨਜ਼ਰਾਂ ਬਚਦੀ ਫਾਤਮਾ ਦੇ ਅੰਦਰ ਜਾ ਵੜੀ। ਨੀਂਗਰ ਤਾਂ ਸੁੱਤਾ ਪਿਆ ਸੀ, ਪਰ ਛਾਤਮਾ ਉਠੀ ਬੈਠੀ ਸੀ।

ਇਹ ਅਚਰਜ ਸੂਰਤ ਵੇਖਕੇ ਫਾਤਮਾ ਡਰ ਗਈ ਅਰ ਚੀਕ ਮਾਰਕੇ ਦੁਹਾਈ ਦੇਣ ਲਗੀ ਹੀ ਸੀ ਕਿ ਸਤਵੰਤ ਕੌਰ ਨੇ ਸੈਨਤ ਮਾਰੀ ਔਰ ਛੇਤੀ ਨਾਲ ਮੂੰਹ ਨੰਗਾ ਕਰਕੇ ਦਿਖਾਲਿਆ, ਜਿਸ ਤੋਂ ਫਾਤਮਾ ਨੂੰ ਠੰਢ ਤਾਂ ਪੈ ਗਈ, ਪਰ ਹੈਰਾਨੀ ਲਗ ਗਈ ਕਿ ਇਹ ਤਾਂ ਅਮੀਰ ਸਾਹਿਬ ਦੀ ਬੇਗਮ ਬਣਦੀ ਸੁਣੀ ਸੀ ਐਥੇ ਮੇਰੇ ਪਾਸ ਕੀਕੂੰ ਆ ਗਈ ਹੈ! ਰਾਤੀਂ ਸਿਪਾਹੀ ਇਸੇ ਦੀ ਭਾਲ ਵਿਚ ਆਏ ਸਨ! ਅਚੰਭਾ ਹੋਕੇ ਪੁੱਛਣ ਲੱਗੀ:—

ਫਾਤਮਾ—ਪਿਆਰੀ! ਤੂੰ ਕਿੱਥੋਂ?

ਸਤਵੰਤ ਕੌਰ—ਸੁਆਣੀ ਜੀ ਆਪ ਪਾਸ ਸਿਰ ਲੁਕਾਉਣ

-26-