ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਈ ਹਾਂ।

ਫਾਤਮਾ—ਕੀ ਤੈਨੂੰ ਅਮੀਰ ਸਾਹਿਬ ਨੇ ਕੱਢ ਦਿੱਤਾ ਹੈ?

ਸਤਵੰਤ—ਨਹੀਂ, ਮੈਂ ਤਾਂ ਨੱਸਕੇ ਆ ਗਈ ਹਾਂ!

ਫਾਤਮਾ—ਕਿਉਂ, ਬੇਗਮ ਹੋਣਾ ਛੱਡਕੇ ਨੱਸੀ ਹੈਂ?

ਸਤਵੰਤ ਕੌਰ—ਮੈਂ ਸਿੱਖ ਕੰਨ੍ਯਾਂ ਹਾਂ, ਮੇਰਾ ਸਰੀਰ ਪਵਿੱਤ੍ਰ ਹੈ। ਮੈਂ ਕਿਸੇ ਦੇ ਜ਼ੋਰ ਜ਼ੁਲਮ ਹੇਠ ਧਰਮ ਨਹੀਂ ਹਾਰ ਸਕਦੀ।

ਫਾਤਮਾ(ਹੈਰਾਨ ਹੋਕੇ)—ਸਤਵੰਤ ਕੌਰ, ਤੇਰੀ ਰਾਤ ਤੂੰਹੋਂ ਜੰਮੀਂ ਹੈਂ, ਤੇਰੇ ਜੈਸੀ ਕਨੀਜ (ਗੋਲੀ) ਕਦੇ ਹਿੰਦੁਸਤਾਨ ਵਿਚੋਂ ਨਹੀਂ ਆਈ, ਤੂੰ ਤਾਂ ਕਾਜ਼ੀਆਂ ਮੁੱਲਾਂ ਨਾਲੋਂ ਬੀ ਵਧੀਕ ਦੀਨ ਦਾਰ ਹੈਂ, ਅਕਲ ਤੇਰੀ ਲੁਕਮਾਨ ਤੋਂ ਉਤੇ ਹੈ। ਮੇਰੇ ਸਿਰ ਉਪਕਾਰ ਕੀਤਾ ਹੈ, ਮੈਂ ਤੇਰੀ ਰਿਣੀ ਹਾਂ, ਕੁਝ ਸੇਵਾ ਦੱਸ ਕਿ ਮੈਂ ਤੇਰੀ ਟਹਿਲ ਕਰਾਂ।

ਸਤਵੰਤ ਕੌਰ—ਮੈਂ ਕੁਝ ਨਹੀਂ ਕੀਤਾ, ਜੋ ਹੋਇਆ ਤੇਰੇ ਭਾਗਾਂ ਨਾਲ। ਮੈਂ ਬੜੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਐਤਨੀ ਕਿਰਪਾ ਕਰਦੇ ਹੋ। ਹੁਣ ਮੇਰੇ ਪਰ ਦਯਾ ਕਰਨੇ ਦਾ ਵੇਲਾ ਹੈ, ਕਿਉਂਕਿ ਮੈਂ ਅਮੀਰ ਦੇ ਮਹਿਲਾਂ ਤੋਂ ਨੱਸੀ ਹਾਂ ਅਰ ਮੇਰੇ ਫੜਨੇ ਲਈ ਆਦਮੀ ਫਿਰ ਰਹੇ ਹਨ, ਮੈਨੂੰ ਕੁਝ ਚਿਰ ਆਪਣੇ ਘਰ ਵਿਚ ਐਉਂ ਲੁਕਾ ਰਖੋ ਕਿ ਤੇਰੇ ਬਾਝ ਹੋਰ ਕੋਈ ਨਾ ਜਾਣੇ।

ਫਾਤਮਾ—ਠੀਕ ਹੈ! ਅੱਧੀ ਰਾਤ ਸਰਕਾਰੀ ਸਵਾਰ ਐਥੇ ਭੀ ਭਾਲ ਕਰ ਗਏ ਹਨ, ਮੈਂ ਤੇਰੀ ਸਹਾਇਤਾ ਖੁਸ਼ੀ ਨਾਲ ਕਰਾਂਗੀ ਅਰ ਤੇਰੇ ਲੁਕਾਉਣ ਦਾ ਪੂਰਾ ਬਾਨਣੂ ਬੰਨ੍ਹਾਂਗੀ, ਤੂੰ ਘਾਬਰ ਨਹੀਂ। ਇਹ ਕਹਿਕੇ ਫਾਤਮਾ ਨੇ ਅਪਣੇ ਕਮਰੇ ਦੇ ਨਾਲ ਦਾ ਬੂਹਾ ਖੋਲ੍ਹਿਆ, ਅਰ ਉਥੋਂ ਇਕ ਹੋਰ ਪਾਸੇ ਦਾ ਤਖਤਾ ਕਿਸੇ ਹਿਕਮਤ ਨਾਲ ਹਿਲਾਕੇ ਪਰੇ ਕੀਤਾ ਤੇ ਅੰਦਰ ਜਾਕੇ ਕਿਹਾ ਕਿ ਸਤਵੰਤ ਕੌਰ ਇਹ ਕਮਰਾ ਤੇਰੇ ਵੱਸਣ ਦੀ ਥਾਂ

-27-