ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਵੇਗਾ। ਇਥੇ ਕੋਈ ਨਹੀਂ ਆਉਂਦਾ, ਨਾ ਕਿਸੇ ਨੂੰ ਇਸ ਕਮਰੇ ਦਾ ਪਤਾ ਹੈ। ਏਹ ਸਾਡੇ ਵੱਡਿਆਂ ਦੇ ਵੇਲੇ ਕੁਵੇਲੇ ਲਈ ਬਣਾਏ ਹੋਏ ਚੋਰ ਥਾਂ ਹਨ। ਮੈਂ ਸੰਝ ਸਵੇਰੇ ਦੁਪਹਿਰ ਤੇ ਹਰ ਵਿਹਲ ਦੇ ਵੇਲੇ ਬਾਹਰਲੇ ਬੂਹੇ ਮਾਰਕੇ ਤੇਰੇ ਪਾਸ ਆ ਬੈਠਿਆ ਕਰਾਂਗੀ ਅਰ ਮੇਰੇ ਸਿਵਾ ਇਸ ਭੇਤ ਨੂੰ ਕੋਈ ਨਹੀਂ ਜਾਣੇਗਾ, ਤੈਨੂੰ ਖਾਣੇ ਵਾਸਤੇ ਫਲ ਤੇ ਹੋਰ ਜੋ ਚਾਹੇਂ ਮੈਂ ਪੁਚਾਇਆ ਕਰਾਂਗੀ। ਜੋ ਤੂੰ ਬਾਹਰ ਘਰ ਵਿਚ ਲੋੜੇਂ ਤਾਂ ਅੱਧੀ ਰਾਤ ਆਕੇ ਲੈ ਚਲਿਆ ਕਰਾਂਗੀ। ਹੋਰ ਜੋ ਕੁਝ ਕਹੇਂ ਮੈਂ ਤੇਰੇ ਲਈ ਕਰਨੇ ਨੂੰ ਹਾਜ਼ਰ ਹਾਂ। ਤੂੰ ਮੇਰੇ ਸਿਰ ਬੜਾ ਉਪਕਾਰ ਕੀਤਾ ਹੈ, ਤੇਰੀਆਂ ਦੇਣੀਆਂ ਮੈਂ ਦੇ ਨਹੀਂ ਸਕਦੀ। ਧੰਨ ਤੂੰ ਹੈਂ! ਧੰਨ ਤੇਰਾ ਜਨਮ ਹੈ! ਮੈਨੂੰ ਤੂੰ ਬਿਨਾਂ ਦੰਮਾਂ ਤੋਂ ਮੁੱਲ ਲੈ ਲਿਆ ਹੈ। ਅੱਗੇ ਤਾਂ ਤੂੰ ਮੇਰੀ ਦਾਸੀ ਸੈਂ,ਅਰ ਮੈਂ ਤੇਰੀ ਮਾਲਕ ਸਾਂ,ਹੁਣ ਤੂੰ ਮੇਰੀ ਮਾਲਕ ਹੈ ਅਰ ਮੈਂ ਤੇਰੀ ਦਾਸੀ ਹਾਂ। ਤੇਰੀ ਕਿਰਪਾ ਨਾਲ ਮੇਰਾ ਉਜੜਿਆ ਘਰ ਵਸਿਆ, ਤੇਰੀ ਕਿਰਪਾ ਨਾਲ ਮੇਰੇ ਪਤੀ ਦੀ ਜਾਨ ਬਖਸ਼ੀ ਹੋਈ, ਤੇਰੀ ਕਿਰਪਾ ਨਾਲ ਮੇਰਾ ਪਤੀ ਮੇਰਾ ਹੋ ਗਿਆ, ਜੋ ਹੁਣ ਮੈਨੂੰ ਬੜਾ ਪਿਆਰ ਕਰਦਾ ਹੈ! ਤੇਰੀ ਕ੍ਰਿਪਾ ਨਾਲ ਸੰਸਾਰ ਵਿੱਚ ਮੂੰਹ ਦੇਣ ਜੋਗੇ ਰਹਿ ਗਏ। ਹੁਣ ਤੈਨੂੰ ਲੋੜ ਪਈ ਹੈ, ਮੇਰਾ ਸਰੀਰ, ਮੋਰੀ ਦੌਲਤ ਸਭ ਤੇਰੇ ਅੱਗੇ ਹਾਜ਼ਰ ਹੈ।

ਸਤਵੰਤ ਕੌਰ—ਪ੍ਯਾਰੀ ਸੁਆਣੀ ਜੀ! ਮੇਰਾ ਲੂੰ ਲੂੰ ਤੁਹਾਥੋਂ ਵਾਰਨੇ ਜਾਂਦਾ ਹੈ, ਜੋ ਤੁਸੀਂ ਮੇਰੇ ਪਰ ਉਪਕਾਰ ਕੀਤਾ ਅਰ ਐਡਾ ਦਿਲਾਸਾ ਦਿਤਾ ਹੈ, ਧੰਨ ਤੁਸੀਂ ਹੋ, ਜਿਨ੍ਹਾਂ ਐਤਨੀ ਕ੍ਰਿਪਾ ਕੀਤੀ ਹੈ। ਸ਼ੁਕਰ ਹੈ ਅਕਾਲ ਪੁਰਖ ਦਾ, ਮੈਂ ਬੀ ਆਪ ਨੂੰ ਬਹੁਤ ਤਕਲੀਫ ਨਹੀਂ ਦੇਵਾਂਗੀ, ਇਕੱਲੀ ਬੈਠੀ ਮੈਂ ਦਿਨ ਰਾਤ ਬਿਤਾਂਵਗੀ, ਅੱਕਾਂਗੀ ਨਹੀਂ। ਅੱਠ ਪਹਿਰੀਂ ਇਕ ਫੇਰਾ ਕਰ ਜਾਇਆ ਕਰਨਾ ਅਰ ਇਕ ਅੱਧ ਸੇਰ ਅੰਗੂਰ ਤੇ ਕੁਛ ਦੁੱਧ ਆਦਿਕ ਦੇ ਜਾਇਆ ਕਰਨਾ। ਮੇਰੇ ਵਾਸਤੇ ਇਹ ਕੁਝ ਬੱਸ ਹੈ,

-28-