ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ 'ਸਭ ਥਾਈਂ ਹੋਇ ਸਹਾਇ।' ਸਾਡੇ ਗੁਰੂ ਸਾਡੇ ਸਹਾਈ ਹਨ ਸਭ ਥਾਵੇਂ। ਹਾਂ, ਉਸ ਵੇਲੇ ਘਾਬਰਦੀ ਹਾਂ ਕਿ ਜਦ ਬਾਣੀ ਛੁੱਟ ਜਾਵੇ, ਜਾਂ ਮੈਂ ਦਿਲ ਲਾਕੇ ਪਾਠ ਨਾ ਕਰਾਂ ਤਾਂ। ਪਰ ਪ੍ਰਾਰਥਨਾ ਕਰਦਿਆਂ ਤੇ ਬੇਨਤੀ ਕਰਦਿਆਂ ਤੇ ਮਨ ਲਾਕੇ ਪਾਠ ਕਰਦਿਆਂ ਦਿਲ ਲਗ ਜਾਂਦਾ ਹੈ ਅਰ ਦਿਲ ਲੱਗਦੇ ਹੀ ਆਨੰਦ ਆ ਜਾਂਦਾ ਹੈ, ਪਰ ਇਹ ਪਿਤਾ ਜੀ ਦੀ ਕ੍ਰਿਪਾ ਹੈ। ਪਿਤਾ ਜੀ ਨੂੰ ਪਰਮੇਸ਼ੁਰ ਸਦਾ ਆਨੰਦ ਰੱਖੇ, ਜੇ ਓਹ ਛੋਟੇ ਹੁੰਦੇ ਹੀ ਮੇਰੇ ਨਾਲ ਮਿਹਨਤ ਨਾ ਕਰਦੇ ਪਰ ਇਹ ਦਾਤ ਨਾ ਬਖਸ਼ਦੇ ਤਦ ਏਨ੍ਹਾਂ ਦੁਖਾਂ ਨੂੰ ਮੈਂ ਕਦੇ ਝੱਲ ਨਾ ਸਕਦੀ।

ਫਾਤਮਾ ਨੇ ਮਿੱਠਤ ਨਾਲ ਪੁੱਛਿਆ ਕਿ ਬੀਬੀ! ਕੀ ਤੇਰੇ ਪਿਤਾ ਜੀ ਨੇ ਮਾਪਿਆਂ ਵਾਲੇ ਮੋਹ ਵਿਚ ਕਿਰਪਾ ਕਰ ਦਿੱਤੀ ਸੀ ਕਿ ਤੈਂ ਬੀ ਕੁਝ ਐਸਾ ਕੰਮ ਕੀਤਾ ਸੀ ਕਿ ਜਿਸ ਕਰਕੇ ਓਹ ਤੇਰੇ ਉਤੇ ਤ੍ਰੁਠ ਪਏ ਸਨ।

ਸਤਵੰਤ ਕੌਰ—ਬੀਬੀ ਜੀ! ਤੁਸੀਂ ਐਸ ਤਰਾਂ ਦੀਆਂ ਪੁੱਛਾਂ ਕਿਉਂ ਪੁੱਛਦੇ ਹੋ? ਮੈਂ ਕਦੇ ਅੱਗੇ ਤੁਹਾਡੇ ਪਾਸੋਂ ਐਸੀਆਂ ਗੱਲਾਂ ਨਹੀਂ ਸੁਣੀਆਂ ਸਨ।

ਫਾਤਮਾ—ਮੈਨੂੰ ਕੁਛ ਸਮਝ ਨਹੀਂ ਹੈ, ਪਰ ਮੈਂ ਛੋਟੇ ਹੁੰਦਿਆਂ ਐਸੀਆਂ ਐਸੀਆਂ ਗੱਲਾਂ ਸੁਣੀਆਂ ਹੋਈਆਂ ਹਨ। ਮੇਰੇ ਪਿਤਾ ਫਕੀਰਾਂ ਦੇ ਮੇਲੀ ਸਨ ਅਰ ਘਰ ਵਿਚ ਜਦ ਕੋਈ ਆਉਂਦਾ ਸੀ ਤਦ ਮੈਂ ਬੀ ਫਕੀਰਾਂ ਦੇ ਬਚਨ ਕਦੇ ਕਦੇ ਸੁਣੇ ਹਨ, ਪਰ ਮੈਂ ਪਿਤਾ ਜੀ ਤੋਂ ਕੁਝ ਲਾਭ ਨਾ ਉਠਾਇਆ, ਇਸੇ ਕਰਕੇ ਮੈਂ ਤੈਥੋਂ ਪੁੱਛਦੀ ਹਾਂ ਕਿ ਤੂੰ ਕਿੱਕੁਰ ਲਾਭ ਉਠਾ ਲਿਆ?

ਸਤਵੰਤ ਕੌਰ—ਬੀਬੀ! ਸਾਡੇ ਧਰਮ ਵਿੱਚ ਮਾਤਾ ਪਿਤਾ ਦਾ ਇਹ ਧਰਮ ਹੈ ਕਿ ਸੰਤਾਨ ਨੂੰ ਧਰਮ ਦੀ ਸਿੱਖ੍ਯਾ ਦੇਣ। ਨਿਰਾ ਪਾਲਣਾ ਪੋਸਣਾ ਹੀ ਨਹੀਂ, ਸਗੋਂ ਭਲੇਮਾਣਸ, ਨੇਕ ਤੇ ਧਰਮੀ ਬਨਾਉਣਾ ਬੀ ਉਨ੍ਹਾਂ ਦਾ ਧਰਮ ਹੈ, ਇਸ ਕਰਕੇ ਜੋ ਕੁਝ

-31-