ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਦਰ ਵੜ ਗਈ, ਝਟ ਬੂਹਾ ਬੰਦ ਹੋ ਗਿਆ। ਹਨੇਰੇ ਕਰਕੇ ਸੈਦ ਨੂੰ ਦਿੱਸਿਆ ਤਾਂ ਕੁਝ ਨਾ, ਪਰ ਬੂਹੇ ਖੁਲ੍ਹਣ ਵੱਜਣ ਦਾ ਖੜਾਕ ਜ਼ਰੂਰ ਸੁਣਿਆਂ। ਜਾਂ ਤਿੰਨ ਪਹਿਰਾ ਵਜਿਆ ਫੇਰ ਅਵਾਜ਼ ਆਈ, ਫਾਤਮਾ ਨਿਕਲਕੇ ਆਪਣੇ ਕਮਰੇ ਚਲੀ ਗਈ, ਮਗਰੋਂ ਸੈਦ ਆਪਣੇ ਥਾਂ ਜਾ ਸੁੱਤੀ, ਪਰ ਉਸ ਨੂੰ ਨੀਂਦ ਕਿਥੋਂ? ਉਹ ਸਾਰੀ ਰਾਤ ਸੋਚਾਂ ਸੋਚਦੀ ਰਹੀ। ਦਿਨ ਚੜ੍ਹੇ ਉਸਨੇ ਸਫਾਈ ਕਰਨ ਦੇ ਬਹਾਨੇ ਪਹਿਲਾ ਕੰਮ ਉਸ ਕਮਰੇ ਦੀ ਦੇਖ ਭਾਲ ਦਾ ਕੀਤਾ, ਭਈ ਮੈਂ ਉਸ ਖੜਕਾਰ ਵਾਲੀ ਥਾਂ ਨੂੰ ਲੱਭ ਲਵਾਂ, ਪਰ ਸਭ ਵਿਅਰਥ! ਪਹਿਰ ਭਰ ਸੈਦ ਨੇ ਟੱਕਰਾਂ ਮਾਰੀਆਂ, ਕੁਝ ਸਿਰ ਪਰ ਨਾ ਆਇਆ। ਛੇਕੜ ਹਫ ਗਈ, ਸਿਰ ਦੁਖਣ ਲਗ ਗਿਆ ਔਰ ਚਾਹ ਦੀ ਪਿਆਲੀ ਪੀਕੇ ਲੇਟ ਗਈ।

੮. ਕਾਂਡ।

ਸਤਵੰਤ ਕੋਰ ਦੀ ਸੁਣੋਂ। ਉਹ ਉਸ ਘੁਥੇ ਵਿਚ ਸਮਾਂ ਕੱਟਦੀ ਰਹੀ, ਪਰ ਕਦੇ ਇਹ ਨਹੀਂ ਸਮਝ ਬੈਠੀ ਕਿ ਇਹ ਮੇਰਾ ਘਰ ਹੈ, ਜਾਂ ਇਸ ਬੰਦੀ ਖਾਨੇ ਵਿਚ ਉਮਰ, ਕੱਟਾਂਗੀ। ਉਹ ਪਿਤਾ ਦਾ ਘਰ, ਉਹ ਧਰਮਸਾਲਾ ਦੀ ਕੀਰਤਨ ਦੀ ਝਰਨਾਟ, ਉਹ ਸਤਿਸੰਗਤਾਂ ਦੀ ਠੰਢੀ ਰੌਣਕ, ਜੋੜ ਮੇਲ, ਜੋ ਕਈ ਵੇਰ ਤੁਰਕਾਂ ਤੋਂ ਡਰਦਿਆਂ ਲੁਕ ਕੇ ਬੀ ਹੁੰਦੇ ਸਨ, ਦਿਲ ਨੂੰ ਖਿਚਦੇ ਰਹਿੰਦੇ ਹਨ। ਉਹ ਦਿਨ ਰਾਤ ਆਪਣੇ ਵਤਨ ਪਹੁੰਚਣੇ ਦੀ ਧੁਨਿ ਵਿਚ ਰਹਿੰਦੀ, ਸਾਧਨ ਸੋਚਦੀ ਤੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਦੀ। ਸਤਵੰਤ ਕੌਰ ਨੇ ਉਨ੍ਹਾਂ ਦਿਨਾਂ ਵਿਚ ਹੀ ਫਾਤਮਾ ਦੀ ਰਾਹੀਂ ਆਪਣੇ ਮੇਰੇ ਦੇ ਮਰਦਾਵੇਂ ਕਪੜੇ ਬੀ ਬਨਵਾ ਲਏ ਹੋਏ ਸਨ; ਕਿਉਂਕਿ ਉਸਨੂੰ ਇਥੋਂ ਇਹੋ ਸੂਰਤ ਬਚਾਉ ਦੀ ਦਿੱਸਦੀ ਸੀ ਕਿ ਮਰਦਾਵੇਂ ਭੇਸ ਵਿਚ ਦੇਸ਼ ਅੱਪੜੇ।

-38-