ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੀ ਚਾਹੁੰਦਾ, ਪਰ ਸਤਵੰਤ ਦਾ ਆਖਿਆ ਮੋੜਨਾ ਬੀ ਔਖਾ ਸੀ। ਉਸਨੇ ਗੱਭਰੂ ਨੂੰ ਕਿਹਾ, ਗੱਭਰੂ ਸੈਦ ਦੀ ਸੇਵਾ ਪੁਰ ਖੁਸ਼ ਸੀ, ਉਹ ਉਸਨੂੰ ਕੱਢਣੋਂ ਨਾਂਹ ਨੁੱਕਰ ਕਰਨ ਲੱਗਾ। ਜਦ ਵਹੁਟੀ ਨੇ ਬਹੁਤ ਕਿਹਾ ਤਦ ਕਹਿਣੇ ਲੱਗਾ ਸਬੱਬ ਦੱਸੋ? ਹੁਣ ਫਾਤਮਾ ਸਬੱਬ ਕੀ ਦੱਸੋ? ਗੱਲ ਕੀ ਕੁਝ ਚਿਰ ਗੱਲਬਾਤ ਹੋਕੇ ਚੁਪ ਹੋ ਗਈ। ਇਹ ਸਾਰੀ ਬਾਤਚੀਤ ਕਪਟਣ ਸੈਦ ਸੁਣਦੀ ਰਹੀ, ਹੁਣ ਉਹ ਪੱਕ ਜਾਣ ਗਈ ਕਿ ਮੇਰੀ ਵੱਲੋਂ ਕੁਝ ਭਰਮ ਫਾਤਮਾ ਨੂੰ ਪੈ ਗਿਆ ਹੈ, ਪਰ ਉਸਨੂੰ ਪਤਾ ਨਾ ਲੱਗੇ ਕਿ ਕਿੱਕੁਰ ਭਰਮ ਪਿਆ ਹੈ, ਕਿਉਂਕਿ ਸੈਦ ਦੇ ਸਾਰੇ ਚਾਲੇ ਐਸੇ ਪੱਕੇ ਅਰ ਲੁਕੇ ਹੋਏ ਸਨ ਕਿ ਉਨ੍ਹਾਂ ਦਾ ਧੂੰ ਨਿਕਲਣਾ ਬੀ ਕਠਨ ਸੀ। ਬਹੁਤ ਸੋਚਕੇ ਸੈਦ ਨੂੰ ਆਪਣੇ ਸ਼ੱਕ ਹੀ ਪੱਕੇ ਹੁੰਦੇ ਦਿੱਸੇ। ਓਹ ਸ਼ੁਭੇ ਏਹ ਸਨ ਕਿ ਕਈ ਵੇਰ ਫਾਤਮਾ ਅਚਾਨਕ ਗੁੰਮ ਹੋ ਜਾਂਦੀ, ਸੈਦ ਸਾਰਾ ਘਰ ਟੋਲਦੀ, ਪਰ ਪਤਾ ਨਾ ਲੱਗਦਾ। ਨੌਕਰਾਂ ਬਾਂਦੀਆਂ ਨੂੰ ਪੁੱਛਦੀ ਕੋਈ ਥਹੁ ਨਾ ਦੱਸਦਾ। ਉਸ ਕੁਟਨੀ ਦਾ ਚੰਚਲ ਮਨ ਹੈਰਾਨ ਰਹਿੰਦਾ ਕਿ ਇਹ ਕੀਹ ਭੇਤ ਹੈ, ਖ਼ਬਰੇ ਇਹ ਕਿਸੇ ਓਪਰੇ ਪਾਸ ਚਲੀ ਜਾਂਦੀ ਹੈ, ਖ਼ਬਰੇ ਕਿਸੇ ਜਾਦੂ ਨਾਲ ਉਡ ਜਾਂਦੀ ਹੈ, ਖ਼ਬਰੇ ਕਿਤੇ ਲੁਕ ਬੈਠਦੀ ਹੈ। ਹੁਣ ਸੈਦ ਨੇ ਆਪਣੀ ਸੁਆਣੀ ਦਾ ਪਿਛਾ ਕਰਨਾ ਆਰੰਭ ਦਿੱਤਾ, ਉਹ ਸਾਰਾ ਦਿਨ ਘਰ ਕੰਮ ਕਰੇ, ਪਰ ਉਸਦੀ ਸੁਰਤ ਫਾਤਮਾ ਵਿਚ ਰਹੇ। ਜਦ ਫਾਤਮਾ ਗੁੰਮ ਹੋ ਜਾਏ ਉਹ ਝਟ ਟੋਲ ਕਰੇ, ਪਰ ਪਤਾ ਨਾ ਲਗੇ। ਭਲਾ ਘਰ ਦੇ ਵਿਚ ਹੀ ਗੁੰਮ ਹੁੰਦੀ ਦਾ ਕੀ ਥਹੁ ਲਗੇ? ਇਕ ਦਿਨ ਸੈਦ ਉਸ ਦੇ ਮਗਰ ਮਗਰ ਹੀ ਸਾਰਾ ਦਿਨ ਰਹੀ, ਪਰ ਅਕਾਰਥ। ਰਾਤ ਪੈ ਗਈ, ਸਭ ਸੌਂ ਗਏ, ਸੈਦ ਉਸ ਦੇ ਬੂਹੇ ਅੱਗੇ ਦੀਵਾ ਬਝਾਕੇ ਦਮ ਵੱਟਕੇ ਬਹਿ ਰਹੀ। ਜਦ ਅੱਧੀ ਰਾਤ ਹੋਈ ਫਾਤਮਾ ਉੱਠੀ ਮਗਰ ਸੈਦ ਤੁਰੀ, ਦੂਜੇ ਕਮਰੇ ਜਾ ਵੜੀ, ਮਗਰੇ ਸੈਦ ਗਈ, ਜਾਂ ਉਸ ਨੇ ਕੰਧ ਵਿਚ ਕਲਾਂ ਦੱਬੀ, ਬੂਹਾ ਖੁੱਲ੍ਹਿਆ ਉਹ

-37-