ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਤੀ ਤੋਂ ਬਦਲ ਲੈਣ ਦੇ ਮਨਸੂਬੇ ਬੰਨ੍ਹਣ ਲੱਗੀ। ਸਭ ਤੋਂ ਪਹਿਲਾ ਕੰਮ ਉਸਨੇ ਇਹ ਕੀਤਾ ਕਿ ਇਕ ਫਫੇਕੁੱਟਣੀ ਚਲਾਕ ਤ੍ਰੀਮਤ ਨੂੰ, ਜੋ ਉਸਦੀ ਭੇਤਣ ਸੀ ਸੌਂਕਣ ਦੇ ਘਰ ਕਿਸੇ ਬਹਾਨੇ ਨੌਕਰ ਕਰਵਾ ਦਿੱਤਾ। ਇਸਦਾ ਨਾਮ 'ਸੈਦ' ਸੀ। ਸੈਦ ਬੜੀ ਚਲਾਕ ਤ੍ਰੀਮਤ ਸੀ। ਨੌਕਰ ਹੁੰਦੇ ਸਾਰ ਹੀ ਇਸ ਨੇ ਫਾਤਮਾ ਦੀ ਐਸੀ ਸੇਵਾ ਚੁੱਕੀ ਕਿ ਜਿਸ ਨਾਲ ਉਸਦੇ ਢਿੱਡ ਵਿਚ ਵੜ ਜਾਵੇ ਅਰ ਉਸਨੂੰ ਹੱਥਾਂ ਉਤੇ ਪਾ ਲਵੇ।

ਸੈਦ ਜਦ ਨੌਕਰ ਹੋਈ, ਤਦ ਹੀ ਸਤਵੰਤ ਕੌਰ ਨੂੰ ਫਾਤਮਾ ਨੇ ਦੱਸਿਆ ਸੀ, ਪਰ ਸਤਵੰਤ ਕੌਰ ਨੇ ਕੁਝ ਲੰਮੀ ਗਹੁ ਨਾ ਕੀਤੀ। ਪਰ ਜਦ ਕੁਝ ਦਿਨ ਪਾਕੇ ਫਾਤਮਾ ਜਦ ਮਿਲੇ ਤਦ ਹੀ ਸੈਦ ਦੀ ਕੁਝ ਉਪਮਾ ਕਰੇ ਤਾਂ ਸਤਵੰਤ ਕੌਰ ਨੂੰ ਕੁਝ ਖਟਕਾ ਹੋਇਆ ਅਰ ਉਸਦੀ ਡੂੰਘੀ ਸੋਚ ਗੋਤੇ ਮਾਰ ਮਾਰ ਵਿਚਾਰਨ ਲਗੀ ਕਿ ਐਡੀ ਨੇਕ, ਪਰਉਪਕਾਰਨ ਤੇ ਲਾਇਕ ਨੌਕਰਾਣੀ ਏਥੇ ਕਿੱਥੋਂ ਆ ਗਈ ਅਰ ਐਂਡੀ ਛੇਤੀ ਕਿੱਕੁਰ ਭੇਤਣ ਬਣ ਗਈ, ਜੋ ਨਾਲੇ ਤਾਂ ਸੇਵਾ ਕਰਦੀ ਹੈ ਨਾਲੇ ਐਸੇ ਲੱਛਣ ਦਿਖਾਲਦੀ ਹੈ ਕਿ ਜਿਨ੍ਹਾਂ ਤੋਂ ਸ਼ੱਕ ਹੁੰਦਾ ਹੈ ਕਿ ਉਹ ਦਿਲੋਂ ਸਾਫ ਨਹੀਂ।

ਇਕ ਵੇਰ ਫਾਤਮਾ ਤੇ ਖ਼ਾਂ ਸਾਹਿਬ ਅੱਧੀ ਰਾਤ ਨੂੰ ਅਪਣੇ ਕਮਰੇ ਵਿਚ ਗੱਲਾਂ ਕਰਦੇ ਸਨ ਉਸ ਵੇਲੇ ਸਤਵੰਤ ਕੌਰ ਚੁੱਪ ਕਰੀਤੀ ਮਲਕੜੇ ਜਿਹੇ ਬੂਹਾ ਖੋਲ੍ਹ ਕੇ ਜੋ ਅਪਣੇ ਲੁਕਵੇਂ ਥਾਂ ਤੋਂ ਬਾਹਰ ਆਈ ਅਰ ਉਰੇ ਅਪਣੇ ਬੂਹੇ ਕੋਲ ਹੀ ਖਲੋ ਕੇ ਦੇਖੇ ਤਾਂ ਦੀਵੇ ਦੀ ਮੱਧਮ ਲੋ ਵਿਚ ਸੈਦ ਖੜੀ ਦਿੱਸੀ, ਜੋ ਕੰਨ ਲਾਕੇ ਵਹੁਟੀ ਗੱਭਰੂ ਦੇ ਬਚਨ ਬਿਲਾਸ ਸੁਣ ਰਹੀ ਸੀ। ਸਤਵੰਤ ਕੌਰ ਪਿਛਲੇ ਪੈਰੀਂ ਮੁੜ ਗਈ, ਪਰ ਸਵੇਰੇ ਉਸ ਨੇ ਫਾਤਮਾ ਨੂੰ ਕਹਿ ਦਿਤਾ ਕਿ ਸੈਦ ਦਾ ਘਰ ਵਿਚ ਰੱਖਣਾ ਮੁਨਾਸਬ ਨਹੀਂ, ਜਿੰਨੀ ਛੇਤੀ ਕੱਢ ਦਿੱਤੀ ਜਾਵੇ ਚੰਗੀ ਹੈ। ਫਾਤਮਾ ਦਾ ਦਿਲ ਤਾਂ ਨਹੀਂ

-36-