ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੀ ਅਰ ਦੂਸਰੀ ਵਹੁਟੀ ਠੀਕ ਸ਼ੈਤਾਨ ਲਗਦੀ ਸੀ, ਜਿਸ ਤੋਂ ਉਸਨੂੰ ਹੁਣ ਕਰੜੀ ਸੁਗ ਹੋ ਚੁਕੀ ਸੀ।

ਦੂਸਰੀ ਵਹੁਟੀ ਦਾ ਨਾਮ ਜ਼ੈਨਬ ਸੀ। ਇਹ ਇਕ ਛੋਟੇ ਘਰਾਣੇ ਦੀ ਕੁੜੀ ਸੀ ਅਰ ਬੜੇ ਬੂਹੇ ਲੋਕਾਂ ਵਿਚ ਪਲੀ ਸੀ, ਪਰ ਸੁੰਦਰ ਬਹੁਤ ਹੋਣ ਕਰਕੇ ਖਾਂ ਸਾਹਿਬ ਨੇ ਪਰਨਾ ਲਈ ਸੀ ਇਸ ਤ੍ਰੀਮਤ ਦਾ ਦਿਲ ਇਸਦੇ ਚਿਹਰੇ ਵਰਗਾ ਸੁਹਣਾ ਨਹੀਂ ਸੀ, ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਸੂਰਤ ਤੇ ਭੁੱਲਣਾ ਬੜੀ ਭੁਲ ਹੈ, ਗੁਰੂ ਮਹਾਰਾਜ ਜੀ ਫੁਰਮਾਉਂਦੇ ਹਨ:—

ਸੁਰਤਿ ਦੇਖਿ ਨ ਭੂਲੁ ਗਵਾਰਾ॥
ਮਿਥਨ ਮੋਹਾਰਾ ਝੂਠੁ ਪਸਾਰਾ॥ [ਮਾਰੂ ਮ: ੫

ਬਹੁਤ ਸਾਰੇ ਨੌਜਵਾਨ ਨਿਰੀਆਂ ਸੁਹਣੀਆਂ ਵਹੁਟੀਆਂ ਢੂੰਡਦੇ ਹਨ, ਪਰ ਨਿਰੀ ਸੁਹੱਪਣ ਵਾਲੀ ਵਹੁਟੀ ਥੋੜ੍ਹੇ ਦਿਨ ਹੀ ਚੰਗੀ ਲਗਦੀ ਹੈ। ਜਦ ਪਹਿਲੇ ਚਾਉ ਦੇ ਦਿਨ ਲੰਘ ਜਾਂਦੇ ਹਨ, ਤਦ ਗੁਣਾਂ ਦੀ ਖਿੱਚ ਹੀ ਇਸਤ੍ਰੀ ਭਰਤਾ ਦੇ ਸਦਾ ਸੁਖੀ ਨਿਭਣ ਦਾ ਕਾਰਨ ਬਣਦੀ ਹੈ। ਜੇ ਗੁਣ ਨਾ ਹੋਣ ਤਾਂ ਚਿੱਟੇ ਰੰਗ ਦੀ ਵਹੁਟੀ ਬੀ ਮਾੜੀ ਲੱਗਣ ਲੱਗ ਜਾਂਦੀ ਹੈ; ਤਾਂਤੇ ਗੁਣਾਂ ਦੀ ਸੁੰਦਰਤਾ ਪ੍ਰਾਪਤ ਕਰਨੀ ਸਭ ਤੋਂ ਵੱਡੀ ਸੁੰਦਰਤਾ ਹੈ। ਚਿਹਰੇ ਦੀ ਸੁੰਦਰਤਾ ਨੂੰ ਹੀ ਇਕੱਲਾ ਲੱਛਣ ਚੰਗਿਆਈ ਦਾ ਨਹੀਂ ਸਮਝ ਲੈਣਾ ਚਾਹੀਦਾ ਜੋ ਇਕ ਫਿਨਸੀ ਨਾਲ ਵਿਗੜ ਜਾ ਸਕਦੀ ਹੈ ਅਰ ਸ਼ੀਤਲਾ ਦੇ ਇਕ ਧੱਪੇ ਨਾਲ ਕੁਰੂਪਤਾ ਵਿਚ ਬਦਲ ਜਾ ਸਕਦੀ ਹੈ, ਪਰ ਗੁਣਾਂ ਦੀ ਸੁੰਦਰਤਾ ਹੀ ਹੈ ਜੋ ਵਧੇਰੇ ਨਾਲ ਨਿਭਦੀ ਹੈ। ਮਹਾਰਾਜ ਜੀ ਦਾ ਵਾਕ ਹੈ:—

ਗੁਣ ਕਾਮਣ ਕਰਿ ਕੰਤ ਗੁੰਝਾਇਆ॥

ਸੋ ਇਸ ਸੁਹਣੀ ਪਰ ਦਿਲ ਦੀ ਕੁਰੂਪ ਜ਼ੈਨਬ ਦੇ ਔਗੁਣਾਂ ਨੇ ਜਦ ਪਤੀ ਨੂੰ ਉਸ ਤੋਂ ਦੂਰ ਕਰ ਦਿੱਤਾ, ਤਦ ਉਹ ਕੁਟਿਲ ਇਸਤ੍ਰੀ ਆਪਣੀਆਂ ਚਲਾਕੀਆਂ ਨਾਲ ਆਪਣੀ ਸੌਂਕਣ ਤੇ

-35-