ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਰਿ ਕਾ ਨਾਮੁ ਕੋਟਿ ਪਾਪ ਖੋਵੈ॥ ਐਸਾ ਨਾਮੁ ਜਪਹੁ ਮਨ ਰੰਗਿ॥ਨ ਨਕ ਪਾਈਐ ਸਾਧ ਕੋ ਸੰਗਿ॥੩॥ [ਗ: ਸੁਖਮਨੀ-੨

੭. ਕਾਂਡ।

ਫਾਤਮਾ ਦੀ ਦੂਸਰੀ ਸੌਂਕਣ ਦੇ ਜੀ ਨੂੰ ਬਹੁਤ ਦੁਖ ਪਹੁੰਚ ਰਿਹਾ ਸੀ, ਦਿਨ ਰਾਤ ਮਨਸੂਬੇ ਸੋਚਦੀ ਕਿ ਕਿਸ ਪ੍ਰਕਾਰ ਉਸਨੂੰ ਦੁੱਖ ਦੇਵੇ। ਜਿਸ ਦਿਨ ਤੋਂ ਸਤਵੰਤ ਕੌਰ ਨੇ ਉਸ ਦੇ ਪਤੀ ਦੀ ਜਿੰਦ ਬਚਾਈ ਸੀ, ਉਸ ਦਿਨ ਤੋਂ ਪਤੀ ਨੇ ਖਟੇ ਕੰਮ ਤੇ ਸ਼ਰਾਬਾਂ ਛੱਡ ਦਿੱਤੀਆਂ ਸਨ ਅਰ ਦੂਸਰੀ ਵਹੁਟੀ ਦੇ ਘਰ ਨੂੰ ਬੀ ਛੱਡ ਦਿੱਤਾ ਸੀ, ਕੇਵਲ ਖਰਚ ਮਾਤ੍ਰ ਉਸਨੂੰ ਭੇਜ ਛੱਡਦਾ ਸੀ। ਕਾਰਣ ਇਹ ਸੀ ਕਿ ਉਸਨੂੰ ਸਮਝ ਪੈ ਗਈ ਸੀ ਕਿ ਇਹ ਵਹੁਟੀ ਹੀ ਮੇਰੀ ਤਬਾਹੀ ਦਾ ਕਾਰਨ ਹੋਈ ਹੈ, ਜਿਸਨੇ ਘਰ ਦੇ ਖਰਚ ਅੰਨ੍ਹੇ ਵਾਹ ਵਧਾਕੇ ਅਰ ਦਿਨ ਰਾਤ ਐਸ਼ ਵਿਚ ਪਾਕੇ ਮੈਨੂੰ ਸਰਕਾਰੀ ਦਰੋਹੀ ਬਣਾ ਦਿੱਤਾ | ਖਰਚ ਦੇ ਬੇਹੱਦ ਹੋਣ ਨੇ ਐਥੋਂ ਤੋੜੀ ਬੇਈਮਾਨ ਬਣਾ ਦਿੱਤਾ ਕਿ ਮਾਲਕ ਨਾਲ ਤਰ੍ਹਾਂ ਤਰ੍ਹਾਂ ਦੇ ਛਲ ਕਰਨੇ ਪਏ ਅਰ ਛੋਕੜ ਕਤਲ ਹੋਣ ਤਕ ਨੌਬਤ ਆ ਪਹੁੰਚੀ ਸੀ। ਉਸ ਵਹੁਟੀ ਦੇ ਔਗੁਣਾਂ ਨੇ ਤਾਹ ਦਿਤਾ, ਪਰ ਫਾਤਮਾ ਦੇ ਗੁਣਾਂ ਨੇ ਖਿੱਚ ਕੀਤੀ। ਕਿਉਂਕਿ ਖਾਨ ਦੇ ਕਰੜੇ ਜ਼ੁਲਮਾਂ ਅਰ ਧੱਕਿਆਂ ਦੀ ਹਾਲਤ ਵਿਚ ਬੀ ਫਾਤਮਾ ਸ਼ਰਮ ਧਰਮ ਵਿਚ ਪੱਕੀ ਰਹੀ ਅਰ ਸਦਾ ਪਤੀ ਦੀ ਸੇਵਾ ਕਰਨੇ ਦਾ ਜਤਨ ਕਰਦੀ ਰਹੀ। ਛੇਕੜ ਜੋ ਵਾਹ ਪਤੀ ਦੀ ਜਿੰਦ ਬਚਾਉਣੇ ਲਈ ਉਸ ਨੇ ਲਾਈ ਉਹ ਬੀ ਉਸ ਨੂੰ ਸਾਰੀ ਮਲੂਮ ਹੋ ਗਈ ਸੀ ਅਰ ਸਤਵੰਤ ਕੌਰ ਦੀ ਹਿੰਮਤ ਦਾ ਕਾਰਣ ਬੀ ਉਹ ਅਪਣੀ ਵਹੁਟੀ ਨੂੰ ਹੀ ਸਮਝਦਾ ਸੀ। ਇਨ੍ਹਾਂ ਗਲਾਂ ਕਰਕੇ ਫਾਤਮਾ ਫਰਿਸ਼ਤਾ ਭਾਸਦੀ

-34-