ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਦ ਫਾਤਮਾ ਨੇ ਇਹ ਉਪਦੇਸ਼ ਸੁਣਿਆ, ਤਦ ਉੱਦਮ ਨਾਲ ਉਸਦੇ ਕਹੇ ਪਰ ਤੁਰਨੇ ਲੱਗ ਗਈ। ਇੱਧਰ ਸਤਵੰਤ ਕੌਰ ਨੇ ਉਸਨੂੰ ਜਪੁਜੀ ਸਾਹਿਬ ਦੀ ਇਕ ਤੁਕ ਰੋਜ਼ ਕੰਠ ਕਰਾਉਣੀ ਸ਼ੁਰੂ ਕਰਾ ਦਿੱਤੀ, ਨਾਲੇ ਅਰਥ ਸਮਝਾਵੇ ਨਾਲੇ ਯਾਦ ਕਰਾਵੇ! ਉਸ ਵਿਚਾਰੀ ਦੀ ਜ਼ੁਬਾਨ ਉਤੇ ਬਹੁਤ ਔਖੀ ਤੁਕ ਚੜ੍ਹੇ ਤੇ ਸਮਝ ਬੀ ਔਖ ਨਾਲ ਪਵੇ, ਪਰ ਸਤਵੰਤ ਕੌਰ ਦੀ ਅਥੱਕ ਮਿਹਨਤ ਨੇ ਸਭ ਮੁਸ਼ਕਲਾਂ ਨੂੰ ਹੱਲ ਕੀਤਾ ਅਰ ਕਿੰਨੇ ਚਿਰ ਦੀ ਮਿਹਨਤ ਦੇ ਮਗਰੋਂ ਉਸਨੂੰ ਜਪੁਜੀ ਸਾਹਿਬ ਕੰਠ ਹੋ ਗਈ। ਹੁਣ ਸਤਵੰਤ ਕੌਰ ਨੇ ਉਸ ਨੂੰ ਪਾਠ ਕਰਨੇ ਦਾ ਵੱਲ ਸਿਖਾਲਿਆ। ਫਾਤਮਾ ਜਦ ਪਾਠ ਕਰੇ ਤਦ ਆਨੰਦ ਆਵੇ ਸਦਾ ਲਈ ਸੁਖੀ ਰਹੇ, ਭਲਾ ਕਰਨ ਦੀ ਚਾਹ ਰਹੇ। ਸਤਵੰਤ ਕੌਰ ਦੀ ਪਤ ਉਸਦੀਆਂ ਅੱਖਾਂ ਵਿਚ ਬਹੁਤ ਵਧ ਗਈ, ਉਹ ਉਸਨੂੰ ਇਕ ਉੱਚਾ ਫਕੀਰ ਮੰਨਣ ਲਗ ਗਈ। ਅਰ ਉਸਦੀ ਸੇਵਾ ਨੂੰ ਆਪਣੇ ਧੰਨ ਭਾਗ ਜਾਣਨੇ ਲਗ ਗਈ, ਪਰ ਸਤਵੰਤ ਸਮਝੇ ਕਿ ਇਹ ਗੁਰੂ ਦੀ ਮਿਹਰ ਹੈ, ਗੁਰੂ ਦਾ ਪ੍ਰਤਾਪ ਹੈ ਕਿ ਕੈਦ ਪਿਆ ਬੀ ਮੈਨੂੰ ਕਿਸੇ ਸੁਖ ਵਿਚ ਪੁਚਾ ਦਿੱਤਾ ਹੈ ਸੁ, ਨਹੀਂ ਤਾਂ ਪੰਜ ਰੁਪੈ ਤੋਂ ਵਿਕੀ ਹੋਈ ਗ਼ੁਲਾਮ ਕੁੜੀ ਕਿਸੇ ਬਾਵਰਚੀ ਖਾਨੇ ਵਿਚ ਭਾਂਡੇ ਮਾਂਜਦੀ ਹੁੰਦੀ, ਪਰ ਇਹ ਗੁਰੂ ਕੀ ਬਾਣੀ ਦਾ ਪਰਤਾਪ ਹੈ ਕਿ ਮੈਨੂੰ ਕੈਦ ਵਿਚ ਬੀ ਸੁਖ ਤੇ ਸ਼ੋਭਾ ਪਰਦਾਨ ਕੀਤੀ ਹੈ, ਗੁਰੂ ਮਹਾਰਾਜ ਜੀ ਨੇ ਨਾਮ ਦੀ ਮਹਿਮਾ ਕੈਸੀ ਸੁਹਣੀ ਆਖੀ ਹੈ: ਧੰਨ ਗੁਰੂ, ਧੰਨ ਨਾਮ, ਧੰਨ ਬਾਣੀ!:—

ਛੂਟਤ ਨਹੀ ਕੋਟਿ ਲਖ ਬਾਹੀ॥ ਨਾਮੁ ਜਪਤ
ਤਹ ਪਾਰਿ ਪਰਾਹੀ॥ ਅਨਿਕ ਬਿਘਨ ਜਹ ਆਇ
ਸੰਘਾਰੈ॥ ਹਰਿ ਕਾ ਨਾਮੁ ਤਤਕਾਲ ਉਧਾਰੈ॥
ਅਨਿਕ ਜੋਨਿ ਜਨਮੈ ਮਰਿਜਾਮ॥ ਨਾਮੁ ਜਪਤ
ਪਾਵੈ ਬਿਸ੍ਰਾਮ॥ ਹਉ ਮੈਲਾ ਮਲੁ ਕਬਹੁ ਨ ਧੋਵੈ॥

-33-