ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਂ ਸੁਣੀ ਹੈ। ਭਾਵੇਂ ਸੁਰਤ ਨਹੀਂ ਡਿੱਠੀ, ਪਰ ਮੈਂ ਕਹਿ ਸਕਦੀ ਹਾਂ ਕਿ ਤੁਸੀਂ ਨਹੀਂ ਸੀਗੇ'। ਫਾਤਮਾ ਨੇ ਅਚੰਭਾ ਹੋਕੇ ਕਿਹਾ ਕਿ "ਹਾਂ, ਮੈਂ ਨਹੀਂ ਸਾਂ, ਪਰ ਕੀ ਪਤਾ ਲੱਗੇ ਕਿ ਉਹ ਕੌਣ ਸੀ?"

ਸਤਵੰਤ ਕੌਰ ਬੋਲੀ—ਬੀਬੀ ਜੀ! ਭਾਵੇਂ ਮੈਂ ਵਾਕਫ ਨਹੀਂ, ਸੂਰਤ ਨਹੀਂ ਡਿੱਠੀ, ਪਰ ਮੇਰਾ ਸੁਬਹ ਪੱਕ ਇਹੋ ਹੈ ਕਿ ਇਹ ਕਾਰਾ ਤੁਹਾਡੀ ਗੋਲੀ ਸੈਦ ਦਾ ਹੈ। ਸੈਦ ਦੇ ਲੱਛਣ ਚੰਗੇ ਨਹੀਂ। ਤੁਸਾਡੇ ਘਰ ਵਿਚ ਇਸ ਨੇ ਵੈਰਾਨੀ ਪੈਦਾ ਕਰਨੀ ਹੈ।

ਫਾਤਮਾ—ਮੈਨੂੰ ਇੰਨੀ ਸਮਝ ਨਹੀਂ, ਪਰ ਸ਼ੱਕ ਉਸ ਉਤੇ ਮੈਨੂੰ ਬੀ ਪੈਂਦਾ ਹੈ ਅਰ ਤੁਹਾਡੇ ਕਹੋ ਪਰ ਮੈਂ ਇਸਨੂੰ ਕੱਢਣੇ ਦਾ ਬੰਦੋਬਸਤ ਕੀਤਾ ਬੀ ਸੀ, ਪਰ ਖਾਂ ਸਾਹਿਬ ਮੰਨਦੇ ਨਹੀਂ ਸਨ, ਹੁਣ ਉਨ੍ਹਾਂ ਦੀ ਮਰਜ਼ੀ ਰੱਦਕੇ ਮੈਂ ਕਿਸ ਪ੍ਰਕਾਰ ਧੱਕਾ ਕਰਾਂ?

ਸਤਵੰਤ ਕੌਰ—ਮੈਂ ਨਹੀਂ ਚਾਹੁੰਦੀ ਕਿ ਤੁਸੀਂ ਧੱਕਾ ਕਰੋ ਅਰ ਨਾ ਮੈਂ ਚਾਹੁੰਦੀ ਹਾਂ ਕਿ ਮੇਰੇ ਪਿੱਛੇ ਸੈਦ ਨੂੰ ਕੱਢੋ, ਪਰ ਤੁਸੀਂ ਆਪਣੇ ਸੁਖ ਪਿਛੇ ਗੰਦੀ ਉਂਗਲ ਵੱਢੋ ਅਰ ਮੈਂ ਹੁਣ ਕਿਨਾਰਾ ਕਰਿਆ ਚਾਹੁੰਦੀ ਹਾਂ। ਮੇਰਾ ਦਿਲ ਨਹੀਂ ਚਾਹੁੰਦਾ ਕਿ ਸੈਦ ਮੈਨੂੰ ਫੇਰ ਇਥੇ ਵੇਖੇ।

ਫਾਤਮਾ—ਆਪ ਦਾ ਕਥਨ ਠੀਕ ਹੈ, ਪਰ ਮੈਂ ਆਪ ਤੋਂ ਅੱਡ ਨਹੀਂ ਹੋਇਆ ਲੋੜਦੀ, ਆਪ ਇਸ ਕਮਰੇ ਨੂੰ ਛੱਡ ਦਿਓ, ਇਕ ਹੋਰ ਕਮਰਾ ਹੈ ਜਿਸਦੀ ਬਣਤ ਇਸੇ ਤਰਾਂ ਦੀ ਹੈ ਅਰ ਅੱਗੇ ਜਾਕੇ ਇਸਦੇ ਰਸਤੇ ਨਾਲ ਮਿਲ ਜਾਂਦਾ ਹੈ ਅਰ ਉਧਰੋਂ ਪਤਾ ਨਹੀਂ ਲਗ ਸਕਦਾ। ਮੇਰੀ ਸੋਚ ਵਿਚ ਚੰਗੀ ਗਲ ਇਹ ਹੈ ਕਿ ਤੁਸੀਂ ਉੱਧਰ ਚਲੇ ਜਾਓ।

ਸਤਵੰਤ ਕੌਰਾ—ਹਾਲੇ ਸਲਾਹ ਇਹੋ ਨੇਕ ਹੈ, ਕਿਉਂਕਿ ਇਸ ਵਿਚ ਸੈਦ ਨੂੰ ਕੱਢਣੇ ਦਾ ਮੌਕਾ ਮਿਲੇਗਾ। ਵੈਦ ਨੇ ਕੁਝ ਨਾ ਕੁਝ ਕਰਨਾ ਹੈ ਅਰ ਕਿਸੇ ਵੇਲੇ ਝੂਠੀ ਪਵੇਗੀ। ਗਲ ਕਾਹਦੀ ਢੇਰ ਚਿਰ ਦੀ ਸੋਚ ਮਗਰੋਂ ਇਹੋ ਸਲਾਹ ਪੱਕੀ ਠਹਿਰ ਗਈ।

-41-