ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫਾਤਮਾ—ਹੈ ਤਾਂ ਠੀਕ, ਪਰ ਸਾਡਾ ਪਰਦਾ ਪਾਟ ਕਿਸ ਤਰ੍ਹਾਂ ਸਕਦਾ ਹੈ ? ਇਸ ਥਾਂ ਨੂੰ ਕੋਈ ਜਾਣਦਾ ਨਹੀਂ ਅਰ ਫੇਰ ਇਸ ਵਿਚੋਂ ਬਚ ਜਾਣੇ ਦਾ ਰਸਤਾ ਜੰਗਲ ਨੂੰ ਹੈ। ਘਰ ਵਿਚ ਇਕ ਸੌਦ ਫਿੱਟਣੀਆਂ ਦਾ ਫੇਟ ਸੀ, ਸੌ ਨਿਕਲ ਗਈ, ਬਾਕੀ ਨੌਕਰ ਮੇਰੇ ਥਾਂ ਲਹੂ ਡੋਹਲਦੇ ਹਨ।

ਸਤਵੰਤ ਕੌਰ—ਸੱਚ ਹੈ, ਪਰ ਕੁਦਰਤ ਦੇ ਕਾਰਖਾਨੇ ਨਿਆਰੇ ਹਨ। ਸਿਆਣਪਾਂ ਦੀ ਪੇਸ਼ ਨਹੀਂ ਚੱਲਦੀ, ਇਸੇ ਕਰਕੇ ਮੈਂ ਅੱਜ ਚਾਹਿਆ ਕਿ ਅੱਗੋਂ ਦਾ ਸਾਰਾ ਰਸਤਾ ਦੇਖ ਆਵਾਂ, ਸੋ ਬੱਤੀ ਲੈਕੇ ਚਲੀ ਗਈ ਅਰ ਦੂਜੇ ਲੰਮੇ ਰਸਤਿਓਂ ਜੋ ਜੰਗਲ ਵਿਚ ਜਾਂਦਾ ਹੈ ਸੁਰਗੋਂ ਬਾਹਰ ਨਿਕਲ ਗਈ । ਜੰਗਲ ਸੁੰਨਸਾਨ ਪਿਆ ਸੀ। ਮੈਂ ਕੁਝ ਦੂਰ ਚਲੀ ਗਈ, ਇਕ ਪੱਥਰ ਦੇ ਉਹਲੇ ਦੋ ਸਿਪਾਹੀ ਬੈਠੇ ਗੱਲਾਂ ਕਰਦੇ ਸਨ। ਮੈਂ ਖੜਕੇ ਸੁਣਿਆਂ ਤਾਂ ਪਤਾ ਲੱਗਾ ਕਿ ਮੇਰੀਆਂ ਹੀ ਗੱਲਾਂ ਕਰਦੇ ਹਨ, ਕਿ ਪਾਤਸ਼ਾਹ ਨੂੰ ਸ਼ੱਕ ਹੈ ਕਿ ਮੈਂ ਸ਼ਾਇਦ ਸੜੀ ਨਹੀਂ, ਇਸ ਕਰਕੇ ਲੱਭਣ ਵਾਲੇ ਵਾਸਤੇ ਇਨਾਮ ਮੁਕੱਰਰ ਹੋਇਆ ਹੈ। ਇਹ ਗੱਲਾਂ ਸੁਣਕੇ ਮੈਂ ਮੁੜ ਆਈ ਅਰ ਆਕੇ ਤੁਹਾਨੂੰ ਬੇਹੋਸ਼ ਡਿੱਠਾ। ਫੇਰ ਛੱਟੇ ਮਾਰ ਮਾਰ ਕੇ ਹੋਸ਼ ਆਂਦੀ ।

ਫਾਤਮਾ—ਤੁਸੀਂ ਬੜਾ ਹੌਂਸਲਾ ਕਰਦੇ ਹੋ !

ਸਤਵੰਤ ਕੌਰ—ਕੀ ਕਰਾਂ, ਦੁਖੜੇ ਝੱਲ ਝੱਲਕੇ ਦਿਲ ਕੁਝ ਕਰੜਾ ਹੋ ਗਿਆ ਹੈ ।

ਫਾਤਮਾ—ਤੁਸੀਂ ਨੱਸੇ ਹੋਏ ਹੋ, ਪਰ ਐਥੋਂ ਨਾਲੋਂ ਵਧੀਕ ਬਚਾਉ ਦੀ ਜਗਾ ਹੋਰ ਮੈਨੂੰ ਬੀ ਕੋਈ ਨਹੀਂ ਦਿੱਸਦੀ।

ਸਤਵੰਤ ਕੌਰ—ਸੱਚ ਹੈ,ਇਸ ਗੱਲ ਨੂੰ ਤਾਂ ਮੈਂ ਬੀ ਜਾਣਦੀ ਹਾਂ, ਪਰ ਕੇਵਲ ਜਿੰਦ ਹੀ ਨਹੀਂ ਨਾਂ ਬਚਾਈ ਚਾਹੁੰਦੀ, ਮੈਂ ਜੀਉਂਦੇ ਜੀ ਮਾਤਾ ਪਿਤਾ ਦਾ ਦਰਸ਼ਨ ਕਰਨਾ ਚਾਹੁੰਦੀ ਹਾਂ।

ਫਾਤਮਾ—ਕੀ ਪੰਜਾਬ ਜਾਣੇ ਦਾ ਸੰਕਲਪ ਹੈ ?

-44-