ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਤਵੰਤ ਕੌਰ-ਜੀ ਹਾਂ।

ਫਾਤਮਾ—ਇਹ ਬੜੀ ਕਠਨ ਗੱਲ ਹੈ,ਤੀਮੀਂ ਜਾਤ, ਕੋਈ ਸਾਥੀ ਨਹੀਂ, ਫੇਰ ਪਾਤਸ਼ਾਹ ਦਾ ਡਰ। ਪਹੁੰਚਣਾ ਬੜਾ ਕਠਨ ਹੈ। ਸਤਵੰਤ ਕੌਰ—ਇਹ ਮੈਂ ਬੀ ਜਾਣਦੀ ਹਾਂ, ਪਰ ਕੀ ਕਰਾਂ, ਮੇਰਾ ਦਿਲ ਹਾਰ ਨਹੀਂ ਦਿੰਦਾ, ਇਹੋ ਕਹਿੰਦਾ ਹੈ ਕਿ ਸਿੱਖ ਦੀ ਧੀ ਅੱਗੇ ਬਿਪਤਾ ਲਾਗਣੀ ਕੋਈ ਬੜੀ ਗੱਲ ਨਹੀਂ।

ਫਾਤਮਾ—ਬੀਬੀ! ਤੁਹਾਡਾ ਹੌਸਲਾ ਹੈ ਕਿ ਕਹਿਰ ਹੈ, ਜਦ ਕਦੀਂ ਸਾਡਾ ਪਾਤਸ਼ਾਹ ਹਿੰਦੁਸਤਾਨ ਲੁੱਟਕੇ ਆਉਂਦਾ ਸੀ, ਤਦੋਂ ਆਏ ਲੋਕਾਂ ਤੋਂ ਸਿੱਖਾਂ ਦੀਆਂ ਗੱਲਾਂ ਸੁਣੀਦੀਆਂ ਸਨ ਤਾਂ ਹੈਰਾਨ ਹੋਈਦਾ ਸੀ ਕਿ ਐਡੇ ਕਰੜੇ ਜਿਗਰੇ ਦੋ ਆਦਮੀ ਕਿਥੋਂ ਉਪਜ ਪਏ ਹਨ। ਕਈ ਕਈ ਅਚਰਜ ਬਾਤਾਂ ਲੋਕੀਂ ਕਰਨ ਪਰ ਅਸੀਂ ਹੱਸ ਛੱਡਣਾ ਕਿ ਐਵੇਂ ਕਹਾਣੀਆਂ ਕਰਦੇ ਹਨ, ਪਰ ਹੁਣ ਤਾਂ ਤੁਹਾਨੂੰ ਦੇਖਕੇ ਨਿਸ਼ਚਾ ਹੋ ਗਿਆ ਹੈ ਕਿ ਸਿਖ ਸੱਚ ਮੁੱਚ ਅਚਰਜ ਬਹਾਦਰ, ਹਨੀ ਤੇ ਧਰਮੀ ਹਨ।

ਸਤਵੰਤ ਕੌਰ—ਬੀਬੀ! ਕੀਹ ਦੱਸਾਂ? ਨਾ ਸਾਡੇ ਪਾਸ ਰਾਜ ਨਾ ਕਿਲ੍ਹਾ, ਨਾ ਦੇਸ਼, ਨਾ ਖਜ਼ਾਨੇ, ਇਕ ਰੱਬ ਦੀ ਆਸ ਜਿਸ ਪਰ ਸਾਰਾ ਪੰਥ ਜਾਨਾਂ ਪਰ ਖੇਡਦਾ ਹੈ। ਅਰ ਵੈਰੀਆਂ ਦੇ ਮੂੰਹੋਂ ਸ਼ਾਬਾਸ਼ ਤੇ ਧੰਨ ਧੰਨ ਕਰਾਉਂਦਾ ਹੈ!

ਫਾਤਮਾ—ਸੱਚ ਹੈ, ਮੈਂ ਪਰਤੱਖ ਦੇਖ ਲਿਆ ਹੈ।

ਇੰਨੇ ਨੂੰ ਕੁਝ 'ਰਸਲ' ਜਿਹੀ ਆਵਾਜ਼ ਆਈ। ਫਾਤਮਾ ਤਾਂ ਚਲੀ ਗਈ ਤੇ ਸਤਵੰਤ ਕੌਰ ਨੇ ਦਿਨ ਹੋਣ ਤੋਂ ਪਹਿਲਾਂ ਹੀ ਮਰਦਾਵੇਂ ਕੱਪੜੇ ਪਾਕੇ ਪਠਾਣੀ ਸ਼ਕਲ ਬਣਾਕੇ ਸੁਰਂਗ ਦੇ ਰਸਤੇ ਜੰਗਲ ਦਾ ਰਸਤਾ ਫੜਿਆ।

—————

-45-