ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦. ਕਾਂਡ।

ਕਾਬਲ ਸ਼ਹਿਰ ਤੋਂ ਥੋੜ੍ਹੀ ਦੂਰ ਕੋਈ ਤੋ ਕੁ ਘੜੀ ਦਿਨ ਚੜ੍ਹੇ ਇਕ ਰੁੱਖ ਹੇਠ ਦੋ ਜੁਆਨ ਜੋ ਲਾਲ ਪੱਗ ਤੋਂ ਹਿੰਦੂ ਜਾਪਦੇ ਹਨ ਬੈਠੇ ਗੱਲਾਂ ਕਰ ਰਹੇ ਹਨ:—

ਪਹਿਲਾ—ਫੇਰ, ਮੈਂ ਕੀ ਕਰਾਂ?

ਦੂਜਾ—ਭਰਾ ਜੀ, ਮੈਂ ਕੀ ਦੱਸਾਂ?

ਪਹਿਲਾ—ਮੰਗਵੀਂ ਹੀ ਚਾ ਦਿਓ।

ਦੂਜਾ—ਔਖੀ ਗੱਲ।

ਪਹਿਲਾ—ਮੈਂ ਫੇਰ ਅੰਨ ਕਿੱਕੁਰ ਅੰਗੀਕਾਰ ਕਰਾਂ?

ਦੂਜਾ—ਇਸ ਗਲ ਦਾ ਫਿਕਰ ਮੈਨੂੰ ਬੀ ਹੈ, ਪਰ ਤੁਸੀਂ ਰੋਜ਼ ਆ ਜਾਇਆ ਕਰੋ।

ਪਹਿਲਾ—ਐਡੀ ਦੂਰੋਂ ਆ ਨਹੀਂ ਹੁੰਦਾ। ਜੇ ਤੁਸੀਂ ਪੰਜ ਦਿਨ ਵਾਸਤੇ ਹੋਰ ਦੇ ਦਿਓ ਤਦ ਮੈਂ ਦਿਨ ਰਾਤ ਲਾਕੇ ਕੰਠ ਕਰ ਲਵਾਂ।

ਦੂਜਾ — ਬਥੇਰਾ ਪਿਤਾ ਨੂੰ ਕਿਹਾ ਹੈ,ਓਹ ਨਹੀਂ ਮੰਨਦੇ।

ਪਹਿਲਾ—ਮੈਨੂੰ ਚੋਰੀ ਕੱਢ ਦਿਓ।

ਦੂਜਾ—ਚੌਰੀ ਕਿੱਕੁਰ ਕੱਢ ਦਿਆਂ? ਲੋਹੇ ਦੇ ਸੰਦੂਕਾਂ ਦੇ ਜੰਦਰੇ ਕੋਣ ਤੋੜ ਸਕੇ?

ਪਹਿਲਾ—ਹੱਛਾ ਮੇਰੇ ਭਰਾ! ਜੇ ਤੁਹਾਡੇ ਵਿਚ ਹਿੰਮਤ ਨਹੀਂ ਸੀ ਤਾਂ ਮੈਨੂੰ ਚਾਟ ਹੀ ਕਿਉਂ ਲਾਈ?

ਦੂਜਾ—ਮਾੜਾ ਤਾਂ ਨਹੀਂ ਕੀਤਾ, ਭਲਾ ਹੀ ਹੈ ਨਾ।

ਪਹਿਲਾ—ਹਾਂ, ਕਿਸੇ ਨੂੰ ਅਫੀਮ ਖਾਣੀ ਸਿਖਾਲ ਕੇ ਫੇਰ ਡੱਬੀ ਲੁਕਾ ਲੈਣੀ ਕਿਹੀ ਭਲਿਆਈ ਹੈ?

ਦੂਜਾ—ਤੂੰ ਦੱਸ ਮੇਰੇ ਕੀ ਵੱਸ ਹੈ?

ਪਹਿਲਾ—ਠੀਕ ਹੈ, ਪਰ ਅਮਲੀ ਬੀ ਕੀ ਕਰੇ?

-46-