ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੈਠੀ ਬੈਠੀ ਦੇ ਅੱਥਰੂ ਵਗ ਤੁਰਨ, ਇਹ ਉਨ੍ਹਾਂ ਨੂੰ ਰਕੇ, ਪਰ ਜਿੱਕੁਰ ਪਿਚਕਾਰੀ ਦੇ ਮੂੰਹ ਅੱਗੇ ਤਾਂ ਦੇਈਏ ਉੱਗਲ ਤੇ ਪਿਛੋਂ ਦੁਬਾਈਏ ਡੱਕਾ, ਤਦ ਪਾਣੀ ਉਂਗਲ ਨੂੰ ਪਰੇ ਧੱਕ ਕੇ ਜ਼ੋਰ ਨਾਲ ਨਿਕਲਦਾ ਹੈ, ਤਿਵੇਂ ਵਿਛੋੜੇ ਦੀ ਪੀੜਾ ਦੇ ਧੱਕੇ ਨਾਲ ਏਸ ਦੀ ਅਕਲ ਦੀ ਉਂਗਲ ਜੋ ਅੱਥਰੂਆਂ ਨੂੰ ਰੋਕੇ ਪਰੇ ਜਾ ਜਾ ਪਵੇ ਅਰ ਹੰਝੂਆਂ ਦੀ ਤਾਰ ਤ੍ਰਿੱਖੀ ਹੋ ਹੋ ਕੇ ਵਗੇ। ਇਹ ਹਾਰ ਕੇ ਪਾਣੀ ਦੀ ਬਾਟੀ ਉਪਰ ਮੂੰਹ ਕਰਕੇ ਛੱਟੇ ਮਾਰੇ, ਜੋ ਅੱਖਾਂ ਦਾ ਸੋਮਾਂ ਸੁਕੜ ਕੇ ਹੀ ਪਾਣੀ ਨੂੰ ਬੰਦ ਕਰੇ, ਪਰ ਕਿੱਥੋਂ? ਸਗੋਂ ਉਲਟਾ ਅਸਰ ਹੋਵੇ, ਅੰਦਰੋਂ ਸੜਦੇ ਪਾਣੀ ਨੂੰ ਜਦ ਠੰਢੇ ਪਾਣੀ ਦੇ ਛਿੱਟਿਆਂ ਨਾਲ ਸਪਰਸ਼ ਹੋਵੇ ਤਦ ਆਪਣੀ ਅੱਗ ਬੁਝਾਉਣੇ ਲਈ ਅੰਝੂਆਂ ਦਾ ਤੱਤਾ ਪਾਣੀ ਉਛਲ ਉਛਲ ਕੇ ਵੱਧ ਨਿਕਲੇ। ਵਿਚਾਰੀ ਫਾਤਮਾ ਦੇ ਹੱਥ ਪਰ ਠੰਢੀਆਂ ਤੇ ਤੱਤੀਆਂ ਬੂੰਦਾਂ ਜਲ ਦੀਆਂ ਅੱਡ ਅੱਡ ਐਉਂ ਪ੍ਰਤੀਤ ਦੇਣ, ਜਿੱਕੁਰ ਅਟਕ ਤੇ ਲੰਡਾ ਨਾਲੋ ਨਾਲ ਵਗਦੇ ਅੱਡ ਅੱਡ ਰੰਗ ਦਿਖਾਲਦੇ ਹਨ।

ਫਾਤਮਾ ਦੇ ਘਰ ਵਾਲੇ ਨੂੰ ਅੱਜ ਕਿਸੇ ਭਾਰੀ ਸੇਵਾ ਦੇ ਬਦਲੇ ਸਰਕਾਰੋਂ ਇਕ ਪਿੰਡ ਇਨਾਮ ਮਿਲਿਆ ਸੀ, ਉਸ ਨੇ ਆਕੇ ਦੱਸਿਆ, ਪਰ ਫਾਤਮਾ ਦੇ ਚਿਹਰੇ ਨੇ ਹਾਸੇ ਵਿਚ ਰੰਗ ਨਾ ਵਟਾਇਆ। ਬੰਨ੍ਹ ਬੰਨ੍ਹ ਕੇ ਹੱਸੇ, ਪਰ ਅੱਖਾਂ ਬੁੱਲ੍ਹਾਂ ਦੇ ਕਹੇ ਪੂਰੀ ਤਰਾਂ ਆਖੇ ਨਾ ਲੱਗਣ, ਬੁੱਲ ਮੁਸਕਰਾਉਣ, ਪਰ ਅੱਖਾਂ ਤਰਬੂਤਰ ਹੋ ਹੋ ਜਾਣ। ਖਾਂ ਪੁੱਛੇ ਕਿ ਅੱਜ ਕਿਹੀ ਉਦਾਸੀ ਹੈ, ਪਰ ਓਹ ਕੀ ਦੱਸੋ? ਉਥੇ ਤਾਂ ਇਹ ਮਾਮਲਾ ਵਰਤ ਰਿਹਾ ਸੀ:—

ਹੋ ਦਿਲ ਦੇ ਸਾੜ! ਇਕ ਸੁਣ ਬੇਨਤੀ ਤੂੰ,
ਇਸ਼ਕ ਦੇ ਭੇਤ ਦੀ ਨਿਕਲੇ ਨ ਟੁਕ ਸੂੰ,
ਵਿਚੋ ਵਿਚ ਫੂਕ, ਛਡ ਬਾਕੀ ਨ ਇਕ ਲੂੰ,
ਪਰ ਐਸੀ ਅੱਗ ਹੈ ਜਿਸ ਦਾ ਨਾ ਹੋ ਧੂੰ।

ਇਹ ਮਾਮਲਾ ਫਾਤਮਾ ਨੂੰ ਆ ਵਾਪਰਿਆ ਸੀ, ਸੋ ਘਰ

-53-