ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਲੇ ਨੂੰ ਮੀਂਹ ਦੱਸੋ? ਬਹਾਨੇ ਕਰ ਕਰ ਟਾਲੇ, ਪਰ ਉਹ ਵਧੀਕ ਹਿਤ ਕਰ ਕਰ ਪੱਛੇ? ਛੇਕੜ ਨੀਂਦ ਨੇ ਆ ਛੁਡਾਇਆ। ਸਭ ਸੌਂ ਗਏ, ਇਕ ਫਾਤਮਾ ਸਿਰਹਾਣੇ ਤੇ ਸਿਰ ਰੱਖੀ ਰੋ ਰੋ ਕੇ ਉਸਨੂੰ ਗਿੱਲਿਆਂ ਕਰ ਰਹੀ ਹੈ। ਕਿੰਨੀ ਰਾਤ ਤਾਂ ਬੀਤੀ, ਪਰ ਹੁਣ ਥਕਾਨ ਨੇ ਥਕਾ ਦਿੱਤਾ ਸੀ, ਬਾਣੀ ਦੇ ਪਾਠ ਨੇ ਬੀ ਠਰ੍ਹੰਮਾ ਦਿੱਤਾ, ਕੁਝਕੁ ਆਲਸ ਜਿਹਾ ਆ ਗਿਆ।

ਜਾਂ ਫਾਤਮਾ ਦਿਨੇ ਉੱਠੀ ਤਦ ਸਰੀਰ ਨਿਰਬਲ, ਦਿਲ ਕਮਜ਼ੋਰ ਤੇ ਓਹੋ ਵਿਛੜੇ ਦਾ ਸੱਲ ਬਾਕੀ। ਵਿਚਾਰੀ ਸੋਚਾਂ ਸੋਚੇ ਕਿ ਕੀਕੁਰ ਸਤਵੰਤ ਕੋਰ ਲੱਭੇ। ਆਪ ਪਰਦੇਦਾਰ, ਘਰੋਂ ਬਾਹਰ ਪੈਰ ਨਾ ਕੱਢਣਾ, ਭੇਤ ਐਸਾ ਜੋ ਕਿਸੇ ਨੂੰ, ਦੱਸ ਨਾ ਸਕੇ, ਢੂੰਡ ਭਾਲ ਹੋਵੇ ਤਾਂ ਕਿੱਕੁਰ? ਫੇਰ ਜਦ ਸੋਚੇ ਕਿ ਸਤਵੰਤ ਕੌਰ ਬੜੀ ਹਠੀਆ ਹੈ ਅਰ ਜ਼ਰੂਰ ਪੰਜਾਬ ਨੂੰ ਧਾਈ ਕਰੇਗੀ, ਤਦ ਰਸਤੇ ਦੇ ਔਖ ਅਰ ਉਸ ਦੀ ਗ਼ਰੀਬੀ ਤੇ ਤੀਵੀਂ ਦੇ ਆਲਮ ਦਾ ਖਿਆਲ ਉਸਨੂੰ ਗੜੇ ਗੜੇ ਦੀ ਹੰਝੂ ਰੁਆਵੇ ਕਿ ਕਿੱਕੁਰ ਐਡਾ ਭਾਰਾ ਜੱਫਰ ਜਾਲੇਗੀ; ਖਬਰੇ ਕਿਸ ਮੁਸੀਬਤ ਵਿਚ ਫਸੇਗੀ, ਕਿਨ੍ਹਾਂ ਔਕੜਾਂ ਦੇ ਮੂੰਹ ਆਵੇਗੀ। ਇਨ੍ਹਾਂ ਸੋਚਾਂ ਤੇ ਫਿਕਰਾਂ ਵਿਚ ਕਈ ਦਿਨ ਬੀਤੇ, ਪਰ ਬਣਿਆਂ ਕੁਝ ਨਾ। ਇਕ ਦਿਨ ਘਰ ਵਾਲੇ ਨੇ ਆਕੇ ਦੱਸਿਆ ਕਿ ਉਹ ਲੜਕੀ, ਜੋ ਸਾਡੇ ਘਰ ਰਹੀ ਸੀ ਅਰ ਜਿਸ ਨੇ ਮੈਨੂੰ ਕੈਦੋਂ ਛੁਡਾਇਆ ਸੀ (ਅਰਥਾਾਤ ਸਤਵੰਤ ਕੌਰ) ਫੜੀ ਗਈ ਹੈ ਅਰ ਅਮੀਰ ਦੇ ਮਹਿਲੀਂ ਪੁਚਾਈ ਗਈ ਹੈ। ਇਕ ਪਠਾਣ ਦੇ ਪਾਸ ਸੀ ਅਰ ਉਹ ਮੰਡੀ ਵਿਚ ਵੇਚ ਰਿਹਾ ਸੀ। ਸਿਪਾਹੀਆਂ ਪਛਾਣ ਕੀਤੀ ਅਰ ਸਰਕਾਰੇ ਪੁਚਾਇਆ। ਓਥੇ ਗੋਲੀਆਂ ਬਾਂਦੀਆਂ ਨੇ ਭੀ ਪਛਾਣ ਲਿਆ ਹੈ। ਅਮੀਰ ਸਾਹਿਬ ਭੀ ਕੁਝ ਕੁਝ ਪਛਾਣ ਕਰਦੇ ਹਨ। ਉਸਨੂੰ ਜੇ ਕੁਝ ਪੁੱਛੋ ਤਾਂ ਉੱਤਰ ਨਹੀਂ ਦੇਂਦੀ, ਬਿਟਰ ਬਿਟਰ ਤੱਕਦੀ ਤੇ ਫਰਨ ਫਰਨ ਰੋ ਪੈਂਦੀ ਹੈ। ਅਮੀਰ ਸਾਹਿਬ ਨੇ ਕੈਦ ਦਾ ਹੁਕਮ

-54-