ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿੱਤਾ ਸੀ, ਪਰ ਮੈਂ ਰਹਿ ਨਾ ਸਕਿਆ, ਅਰਜ਼ ਕੀਤੀ ਕਿ ਮੈਨੂੰ ਸ਼ੱਕ ਪੈਂਦਾ ਹੈ ਕਿ ਇਹ ਲੜਕੀ ਉਹ ਨਹੀਂ ਹੈ, ਬਿਹਤਰ ਹੋਵੇ ਜੋ ਇਹ ਮੇਰੀ ਵਹੁਟੀ ਪਾਸ ਘੱਲੀ ਜਾਵੇ, ਉਹ ਠੀਕ ਤਰ੍ਹਾਂ ਪਛਾਣ ਸਕੇਗੀ, ਜਿਸ ਪਾਸ ਇਸ ਨੇ ਮੁੱਦਤ ਕੱਟੀ ਹੈ, ਤੇ ਹੁਣ ਜੋ ਲੋਕ ਪਛਾਣਦੇ ਹਨ ਉਨ੍ਹਾਂ ਨੇ ਕੇਵਲ ਇਕ ਵੇਰ ਹੀ ਡਿੱਠੀ ਹੈ। ਅਮੀਰ ਨੇ ਇਹ ਗੱਲ ਮੰਨ ਲਈ ਹੈ ਅਰ ਕੱਲ ਉਹ ਤੁਹਾਡੇ ਪਾਸ ਆਂਦੀ ਜਾਵੇਗੀ। ਮੇਰਾ ਤਾਤਪਰਜ ਇਹ ਸੀ ਕਿ ਮੈਂ ਭੀ ਹਸਾਨ ਲਾਹ ਲਵਾਂ, ਜੇ ਉਹ ਹੋਈ, ਤੁਸਾਂ ਕਹਿ ਦੇਣਾ ਕਿ ਇਹ ਉਹ ਨਹੀਂ ਹੈ, ਅਮੀਰ ਛੱਡ ਦੇਵੇਗਾ, ਤਦ ਵਿਚਾਰੀ ਬਚ ਰਹੇਗੀ, ਅਸੀਂ ਫੇਰ ਉਸਨੂੰ ਲੈ ਆਵਾਂਗੇ ਤੇ ਲੁਕਾ ਕੇ ਕਿਤੇ ਸੁਖ ਦੇ ਥਾਂ ਪਚਾ ਦਿਆਂਗੇ।

ਫਾਤਮਾ ਪਹਿਲੇ ਤਾਂ ਗੋਤੇ ਗਈ ਸੀ, ਪਰ ਫੇਰ ਪਤੀ ਦੀ ਦਨਾਈ ਦੀ ਚਾਲ ਨੂੰ ਦੇਖ ਕੇ ਬੜੀ ਪ੍ਰਸੰਨ ਹੋਈ ਕਿ ਸ਼ੁਕਰ ਹੈ ਫੇਰ ਪ੍ਯਾਰੀ ਲੱਭ ਪਈ ਅਰ ਮੈਨੂੰ ਉਸਦੀ ਸੇਵਾ ਕਰਨੇ ਦਾ ਸਮਾਂ ਹੱਥ ਲਗੇਗਾ।

ਦੂਸਰੇ ਦਿਨ ਫ਼ਾਤਮਾ ਪਾਤਸ਼ਾਹੀ ਮਹਿਲਾਂ ਨੂੰ ਸੱਦੀ ਗਈ। ਉਥੇ ਜਾ ਕੇ ਉਹ ਫੜੀ ਹੋਈ ਕੁੜੀ ਉਸ ਦੇ ਸਾਮ੍ਹਣੇ ਆਂਦੀ ਗਈ। ਫਾਤਮਾ ਦਾ ਦਿਲ ਸ਼ੌਕ ਨਾਲ ਧਕ ਧਕ ਕਰ ਰਿਹਾ ਸੀ, ਪਰ ਸ਼ੌਕ ਦੇਖਦੇ ਸਾਰ ਹੀ ਸਾਰਾ ਦੂਰ ਹੋ ਗਿਆ। ਉਹ ਕੋਈ ਹੋਰ ਦੁਖਿਆਰਨ ਸੀ, ਸਤਵੰਤ ਕੌਰ ਨਹੀਂ ਸੀ। ਫਾਤਮਾ ਨੇ ਦੇਖਦੇ ਹੀ ਸਿਰ ਫੇਰਿਆ ਕਿ ਇਹ ਉਹ ਨਹੀਂ ਹੈ। ਅਰ ਦਿਲ ਵਿਚ ਬੀ ਨਿਰਾਸ ਹੋ ਗਈ। ਫੇਰ ਕੁਝ ਸ਼ੱਕ ਫੁਰਿਆ ਤਾਂ ਦੋ ਚਾਰ ਗੱਲਾਂ ਉਸ ਨਾਲ ਕੀਤੀਆਂ, ਪਰ ਉਹ ਕੋਈ ਹੋਰ ਹੀ ਨਿਕਲੀ। ਜਦ ਉਸ ਨੇ ਕਹਿ ਦਿਤਾ ਕਿ ਇਹ ਉਹ ਕੁੜੀ ਨਹੀਂ ਹੈ, ਤਦ ਉਹ ਦਰੋਗੇ ਪਾਸ ਫੇਰ ਭੇਜੀ ਗਈ। ਪਾਤਸ਼ਾਹ ਦੀ ਤਸੱਲੀ ਹੋ ਗਈ ਅਰ ਉਸ ਕੁੜੀ ਨੂੰ ਛਡ ਦੇਣੇ ਦਾ ਹੁਕਮ

-55-