ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਇਆ। ਪਰ ਰਾਸ਼ੇ ਪਠਾਣ ਕੁਟਵਾਲ ਨੂੰ, ਜਿਸ ਨੇ ਉਸਨੂੰ ਫੜਿਆ ਸੀ, ਕ੍ਰੋਧ ਆ ਗਿਆ, ਕਿ ਕਮਬਖਤ ਨੇ ਮੇਰੀ ਮਿਹਨਤ ਹੀ ਅੰਤ ਕੀਤੀ, ਇਸ ਰੋਹ ਵਿਚ ਬੰਦੂਕ ਦੇ ਕੁੰਦੇ ਨਾਲ ਹੁੱਜ ਦਿੱਤੀ, ਉਹ ਵਿਚਾਰੀ ਢਾਕਿਆਂ ਦੀ ਮਾਰੀ, ਬੇਨਸੀਬ ਹਿੰਦੂ ਸਤਾਨ ਦੀ ਕੈਦਣ, ਦੁੱਖਾਂ ਤੋਂ ਨਿਰਬਲ ਹੋਈ ਹੋਈ ਡਿੱਗ ਪਈ ਅਰ ਰਿੜਦੀ ਰਿੜਦੀ ਹੇਠ ਜਾ ਪਈ, ਸਿਰ ਪਾਟ ਗਿਆ ਅ ਭੌਰ ਉਡੰਤ ਹੋ ਗਿਆ।

ਉਨ੍ਹਾਂ ਦੁਖਾਂ ਦੇ ਸਮੇਂ ਹਿੰਦੂਆਂ ਦਾ ਇਹ ਹਾਲ ਹੁੰਦਾ ਸੀ ਅਰ ਇਸ ਬੇਤ ਰਮੀ ਨਾਲ ਤੁਰਕ ਪਠਾਣ ਹਾਕਮ ਲੋਕ ਉਨ੍ਹਾਂ ਨਾਲ ਵਰਤਾਉ ਕਰਦੇ ਸਨ। ਹਿੰਦੂ ਨੂੰ ਤਾਂ ਬਸ ਪਸ਼ੂ ਤੁੱਲ ਬੀ - ਨਹੀਂ ਜਾਣਦੇ ਸਨ। ਜੀ ਆਇਆ ਮਾਰ ਸਿੱਟਿਆ, ਜੀ ਆਇਆ ਦਾਸ ਬਣਾ ਲਿਆ, ਜੀ ਆਇਆ ਕਰੜੇ ਕੰਮੀਂ ਜੋ ਲਿਆ, ਜੀ ਆਇਆ ਪਸ਼ੂਆਂ ਵਾਙ ਵੇਚ ਛੱਡਿਆ 1 ਐਸੇ ਜ਼ਾਲਮ ਵਿਦੇਸ਼ੀ ਪਾਤਸ਼ਾਹਾਂ ਨਾਲ ਲੜ ਲੜ ਕੇ ਸਿਖ ਬਹਾਦਰਾਂ ਨੇ ਆਪਣਾ ਆਪ ਕੁਰਬਾਨ ਕਰ ਕਰਕੇ ਦੇਸ਼ ਨੂੰ ਉਨ੍ਹਾਂ ਤੋਂ ਸਾਫ ਕੀਤਾ ਸੀ।

੧੨ ਕਾਂਡ।

ਇਕ ਦਿਨ ਦੀ ਗੱਲ ਹੈ ਖਾਂ ਸਾਹਿਬ ਰਾਤ ਕਿਤੇ ਦੌਰੇ ਬਾਹਰ ਗਏ, ਘਰ ਦੇ ਨੌਕਰ ਚਾਕਰ ਸਭ ਸੌਂ ਗਏ। ਫਾਤਮਾ

ਆਪਣੇ ਕਮਰੇ ਵਿਚ ਲੰਮੀ ਪਈ ਹੋਈ ਸੀ, ਪਹਿਲੇ ਤਾਂ ਨੀਂਦ ਨੇ

-56-