ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਰਸ਼ਨ ਨਾ ਦਿੱਤਾ, ਪਰ ਜਦ ਛੇਕੜ ਆਈ ਹੀ ਆਈ ਤਾਂ ਫਾਤਮਾ ਐਸੀ ਗੁੱਟ ਹੋ ਗਈ ਕਿ ਉਸ ਨੂੰ ਨੀਂਦ ਆਈ ਦੀ ਖਬਰ ਹੀ ਨਾ ਰਹੀ। ਨੀਂਦ ਨੇ ਆਕੇ ਉਸ ਨੂੰ ਥਾਪੜਿਆ, ਅੱਖਾਂ ਦੇ ਛੱਪਰ ਮੇਲ ਦਿਤੇ, ਝੋਲੀ ਵਿਚ ਪਾਕੇ ਸੁਆਲ ਲਿਆ। ਸੁੱਤੀ ਪਈ ਕੀ ਦੇਖਦੀ ਹੈ ਕਿ ਮੈਨੂੰ ਨੀਂਦਰ ਨਹੀਂ ਪੈਂਦੀ ਤੇ ਘਾਬਰ ਕੇ ਸਿਰ ਪਟਕਦੀ ਹਾਂ, ਫੇਰ ਰੋਂਦੀ ਹਾਂ ਤੇ ਕਹਿੰਦੀ ਹਾਂ ਕਿ ਹੇ ਸਤਵੰਤ ਕੌਰ! ਤੂੰ ਕਿੱਕੁਰ ਐਡੀ ਨਿਰਮੋਹੀ ਹੋ ਗਈ? ਤੂੰ ਤਾਂ ਮੇਰੀ ਨੀਂਦਰ ਤੇ ਭੁੱਖ ਬੀ ਨਾਲ ਹੀ ਲੈ ਗਈ। ਇਹ ਕਹਿੰਦੀ ਕਹਿੰਦੀ ਰੋ ਪਈ। ਰੋਂਦੀ ਰੋਂਦੀ ਕੀ ਦੇਖਦੀ ਹੈ ਕਿ ਚੰਦ ਦੀ ਚਾਂਦਨੀ ਕੱਠੀ ਹੁੰਦੀ ਜਾਂਦੀ ਹੈ ਅਰ ਇਕ ਪੁਤਲਾ ਜਿਹਾ ਬਣਾਈ ਜਾਂਦੀ ਹੈ। ਸਹਿਜੇ ਸਹਿਜੇ ਕੀ ਹੋਯਾ ਕਿ ਉਹ ਚਾਂਦਨੀ ਤੀਵੀਂ ਬਣ ਗਈ ਔਰ ਅੰਤ ਫਾਤਮਾ ਨੇ ਕੀ ਪਛਾਣਿਆਂ ਕਿ ਉਹ ਤਾਂ ਸਤਵੰਤ ਕੌਰ ਹੈ। ਸਤਵੰਤ ਕੌਰ ਨੇ ਆਕੇ ਮੋਢਾ ਹਿਲਾਯਾ, ਜਾਂ ਹਿਲਾਯਾ ਤਾਂ ਫਾਤਮਾ ਜਾਗ ਪਈ। ਸੱਚ ਮੁਚ ਜਾਗ ਪਈ ਤੇ ਕੀ ਦੇਖਦੀ ਹੈ ਕਿ ਸੱਚਮੁਚ ਸਤਵੰਤ ਕੌਰ ਸਿਰਹਾਣੇ ਬੈਠੀ ਹੈ। ਉਹ ਹੱਕੀ ਬੱਕੀ ਰਹਿ ਗਈ। ਚਾਰ ਚੁਫੇਰੇ ਤੱਕੇ, ਦੀਵੇ ਨੂੰ ਦੇਖੋ, ਆਪਣੇ ਹਥਾਂ ਪੈਰਾਂ ਨੂੰ ਵੇਖੇ ਕਿ ਸੁਪਨਾ ਹੈ ਕਿ ਸਾਮਰਤੱਖ ਹੈ। ਕਦੀ ਡੌਰ ਭੌਰੀ ਹੋਕੇ ਅੱਖਾਂ ਮੀਟ ਲਵੇ। ਛੇਕੜ ਸਤਵੰਤ ਕੌਰ ਨੇ ਕਿਹਾ 'ਫਾਤਮਾ! ਘਬਰਾ ਨਹੀਂ, ਤੂੰ ਸੁਪਨਾ ਨਹੀਂ ਦੇਖਦੀ ਜਾਗਦੀ ਹੈਂ, ਅਰ ਮੈਂ ਸੁਪਨੇ ਦੀ ਦੇਵੀ ਨਹੀਂ, ਸੱਚ ਮੁਚ ਸਤਵੰਤ ਕੌਰ ਤੇਰੇ ਕੋਲ ਬੈਠੀ ਹਾਂ। ਹੁਣ ਤਾਂ ਬੇਵੱਸ ਹੋਕੇ ਫਾਤਮਾ ਨੇ ਜੱਫੀ ਪਾ ਲਈ ਅਰ ਦੋਵੇਂ ਜਣੀਆਂ ਇਕ ਦੂਜੇ ਨੂੰ ਚੰਬੜ ਗਈਆਂ।

ਐਨੇ ਚਿਰ ਮਗਰੋਂ ਅਚਾਨਕ ਸਤਵੰਤ ਕੌਰ ਦਾ ਫਾਤਮਾ ਨੂੰ

ਮਿਲ ਪੈਣਾ ਇਕ ਭਾਰਾ ਅਚੰਭਾ ਸੀ, ਉਹ ਅਚਰਜ ਸੀ ਕਿ ਉਹ ਕਿਥੇ ਰਹੀ, ਕਿਥੋਂ ਆਈ ਅਰ ਕੀ ਕਾਰਨ ਉਸਨੂੰ ਖਿੱਚਕੇ

-57-