ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਿਆਇਆ, ਪਰ ਸਤਵੰਤ ਕੌਰ ਨੇ ਉਹਦੀ ਪਹਿਲੀ ਹਰਿਆਨੀ ਦੇ ਉੱਡ ਜਾਣ ਦੇ ਮਗਰੋਂ ਹਿਤ ਪਿਆਰ ਦੀ ਪੋਥੀ ਨਹੀਂ ਖੋਲ੍ਹੀ, ਕੇਵਲ ਏਨੀ ਗਲ ਹੀ ਕਹੀ ਕਿ ਉਸ ਰਸਤਿਓਂ ਬਾਹਰ ਕਿਸੇ ਕੰਮ ਗਈ ਸਾਂ ਅਰ ਅਪਣੇ ਵਤਨ ਪਹੁੰਚਣੇ ਦੇ ਫਿਕਰ ਵਿਚ ਸਾਂ ਕਿ ਤੁਹਾਡੇ ਘਰ ਵਿਚ ਮੁਸੀਬਤ ਪਹੁੰਚਦੀ ਵੇਖਕੇ ਜਿੰਦ ਹੂਲਕੇ ਅਰ ਬੜੀ ਮੁਸ਼ਕਲ ਨਾਲ ਉਹ ਪੁਰਾਣਾ ਰਸਤਾ ਲੱਭ ਕੇ ਸੁਰੰਗ ਦੇ ਰਸਤੇ ਥਾਣੀਂ ਫਿਰ ਆਈ ਹਾਂ। ਲੈ ਹੁਣ ਤਕੜੀ ਹੋ, ਸੋਚਾਂ ਦਾ ਵੇਲਾ ਨਹੀਂ, ਕੁਝ ਕਰਨੇ ਦਾ ਵੇਲਾ ਹੈ। ਤੇਰੀ ਸੌਂਕਣ ਇਕ ਡਾਕੂ ਦੇ ਨਾਲ ਰਲ ਗਈ ਹੈ ਅਰ ਅੱਜ ਰਾਤ ਨੂੰ ਤੇਰੇ ਪਤੀ ਨਾ ਹੋਣੇ ਕਰਕੇ ਤੇਰੇ ਘਰ ਲੁੱਟਣੇ ਅਰ ਤੈਨੂੰ ਬਦੋਬਦੀ ਚੁੱਕ ਲਿਜਾਣੇ ਦਾ ਬਾਨਣੂ ਬੱਝ ਗਿਆ ਹੈ। ਜਿਸ ਵੇਲੇ ਅੱਧੀ ਰਾਤ ਦੇ ਮਗਰੋਂ ਪੰਜਵੀਂ ਘੜੀ ਵੱਜੇਗੀ, ਅਚਾਨਕ ਤੇਰੀ ਗੋਲੀ 'ਹਸਨਾ' ਬੂਹਾ ਖੋਲ੍ਹ ਦੇਵੇਗੀ, ਚੋਰ ਅੰਦਰ ਆ ਜਾਣਗੇ ਪਰ ਘਰ ਲੁੱਟ ਕੇ ਤੈਨੂੰ ਚੁੱਕ ਲੈ ਜਾਣਗੇ ਅਰ ਕੰਨੋਂ ਸੰਨੇ ਕਿਸੇ ਨੂੰ ਪਤਾ ਨਹੀਂ ਲੱਗਣਾ ਕਿਉਂਕਿ ਤੈਨੂੰ ਲੈਕੇ ਉਨ੍ਹਾਂ ਸ਼ਹਿਰ ਦੇ ਵਿਚ ਹੀ ਸੌਂਕਣ ਤੇਰੀ ਦੋ ਘਰ ਗੁੰਮ ਹੋ ਜਾਣਾ ਹੈ ਅਰ ਉਥੋਂ ਫੇਰ ਸਹਿਜ ਨਾਲ ਨਿਕਲ ਕੇ ਹੋਰ ਰਾਹ ਫੜਨਗੇ।

ਫਾਤਮਾ ਘਾਬਰੀ, ਡੋਲੀ, ਡਰੀ ਤੇ ਚੱਕਰ ਜਿਹਾ ਖਾਕੇ ਭਚੱਕ ਰਹਿ ਗਈ, ਪਰ ਦਲੇਰ ਸਤਵੰਤ ਕੌਰ ਨੇ ਪਿਆਰ ਨਾਲ ਚੂੰਢੀ ਵੱਢਕੇ ਕਿਹਾ:— ਤਕੜੀ ਹੋ, ਪਠਾਣੀ ਹੋ ਕੇ ਐਸ ਤਰ੍ਹਾਂ ਹਿਰਾਸੀ ਉਠ ਛੇਤੀ ਕਰ ਅਰ ਉਸ ਗੋਲੀ ਨੂੰ ਗੁਪਤ ਕੋਠੜੀ ਵਿਚ ਲਿਜਾ ਕੇ ਬਿਠਾ ਦੇਹ ਅਰ ਬੂਹਾ ਮਾਰ ਦੇਹ। ਫੇਰ ਜੀਲਾਨੀ ਨੌਕਰ ਨੂੰ ਜਗਾ ਕੇ ਕੁਤਵਾਲੀ ਭੇਜ ਕਿ ਉਥੋਂ ਦਸ ਅਹਿਦੀਏ ਆ ਜਾਣ ਅਰ ਰਾਤ ਭਰ ਮਕਾਨ ਉਤੇ ਪਹਿਰਾ ਦੇਣ। ਕੁਤਵਾਲ ਭਾਵੇਂ ਤੇਰੇ ਪਤੀ ਦਾ ਮੇਲੀ ਹੈ ਪਰ ਪੰਜਾਹ ਕੁ ਰੁਪੱਯੇ ਨਾਲ ਭੇਜ ਦੋਵੇਂ ਤਾਂ ਛੇਤੀ ਕੰਮ ਕਰੇਗਾ, ਪਰ ਠਹਿਰ ਜ਼ਰਾ ਦਮ ਲੈ। ਹੱਛਾ ਜਾਹ,

-58-