ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲੇ 'ਹਸਨਾ' ਨੂੰ ਕਾਬੂ ਕਰ, ਫੇਰ ਮੈਂ ਕੁਝ ਹੋਰ ਸੋਚਦੀ ਹਾਂ।

ਫਾਤਮਾ ਗਈ, ਹਸਨਾ ਨੂੰ ਜਗਾਇਆ, ਉਹ ਸੁੱਤੀ ਹੋਈ ਤਾਂ ਸੀ ਹੀ ਨਹੀਂ, ਘੜੀਆਂ ਗਿਣ ਰਹੀ ਸੀ ਪਰ ਮਚਲੀ ਜਿਹੀ ਹੋਕੇ ਜਾਗੀ। ਫਾਤਮਾ ਨੇ ਕਿਹਾ 'ਹਸਨਾ! ਤੂ ਅੱਜ ਬੜੀ ਛੇਤੀ ਸੌਂ ਗਈ। ਦੁੱਧ ਨਹੀਂ ਰੱਖ ਆਈ, ਕਾਕਾ ਰੋਂਦਾ ਤੇ ਦੁੱਧ ਮੰਗਦਾ ਹੈ'। ਹਸਨਾ ਉੱਠੀ, ਦੇਖੋ ਤਾਂ ਦੁੱਧ ਦਾ ਗਲਾਸ ਬਵਰਚੀਖਾਨੇ ਹੀ ਪਿਆ ਹੈ, ਸਚ ਮੁਚ ਅਪਣੇ ਪਾਪਾਂ ਦੀ ਧੁਨ ਵਿਚ ਦੁੱਧ ਭੁਲ ਗਈ ਸੀ। ਸੁਆਣੀ ਦੇ ਕਹੇ ਦੁੱਧ ਦਾ ਛੰਨਾ ਚੁਕ ਕੇ ਮਗਰ ਹੋ ਤੁਰੀ। ਫਾਤਮਾ ਉਸ ਨੂੰ ਇਕ ਗੁਪਤ ਕੋਠੜੀ ਵਲ ਲੈ ਗਈ ਅਰ ਬੋਲੀ ਦੁੱਧ ਮੈਨੂੰ ਫੜਾ ਦੇਹ ਤੇ ਦੋ ਪੌੜੀਆਂ ਹੇਠਾਂ ਉਤਰ ਕੇ ਹੇਠਲੇ ਚੁਬੱਚੇ ਵਿਚੋਂ ਗਹਿਣੇ ਦਾ ਡੱਬੀ ਚੁਕ ਲਿਆ, ਮੈਂ ਸਿਰ੍ਹਾਣੇ ਰੱਖ ਕੇ ਸਵਾਂਗੀ, ਅੱਜ ਘਰ ਇਕੱਲਾ ਹੈ। ਕਾਹਲੀ ਕਾਹਲੀ ਹਸਨਾ ਹੇਠ ਉਤਰੀ। ਫਾਤਮਾ ਅਜੇ ਤੱਕਦੀ ਹੀ ਸੀ ਕਿ ਸਤਵੰਤ ਆ ਪਹੁੰਚੀ ਅਰ ਉਸ ਚੁਬੱਚੇ ਦਾ ਲੋਹੇ ਦਾ ਬੂਹਾ ਉੱਤੇ ਸੁੱਟ ਕੇ ਜੜ ਦਿੱਤਾ ਅਰ ਆਪ ਉਹਲੇ ਹੋ ਗਈ। ਹਸਨਾ ਨੇ ਸਤਵੰਤ ਨਹੀਂ ਦੇਖੀ, ਪਰ ਹਸਨਾ ਨੇ ਅਚਾਨਕ ਆਪਣੇ ਆਪ ਨੂੰ ਕੈਦੀ ਪਾਇਆ। ਫਾਤਮਾ ਬੋਲੀ: ਹੁਸਨਾ! ਨਿਮਕਹਰਾਮੀ ਦਾ ਅਨੰਦ ਇਥੇ ਬੈਠਕੇ ਤੂੰ ਤਾਂ ਭੋਗ ਤੇ ਬਾਕੀਆਂ ਦਾ ਬੰਦੋਬਸਤ ਮੈਂ ਹੁਣ ਕਰਦੀ ਹਾਂ।

ਉਧਰੋਂ ਅਕੇ ਸਤਵੰਤ ਨੇ ਫਾਤਮਾ ਨੂੰ ਕਿਹਾ ਕਿ ਕੁਤਵਾਲ ਨੂੰ ਖਬਰ ਕਰਨੀ ਚੰਗੀ ਨਹੀਂ, ਮੈਨੂੰ ਸ਼ੱਕ ਹੁੰਦਾ ਹੈ ਕਿ ਡਾਕੂ ਅਹਿਦੀਆਂ (ਸਿਪਾਹੀਆਂ) ਨਾਲ ਰਲੇ ਹੋਏ ਹੋਣੇ ਹਨ, ਉਨ੍ਹਾਂ ਦੀ ਮਦਦ ਲੈਣੀ ਠੀਕ ਨਹੀਂ ਤੇ ਘਰ ਦੇ ਹੋਰ ਨੌਕਰਾਂ ਨੂੰ ਜਗਾ ਲੈਣਾ ਚਾਹੀਦਾ ਹੈ, ਕੋਈ ਐਸਾ ਤਾਂ ਨਹੀਂ ਕਿ ਜਿਸ ਪਰ ਸ਼ੱਕ ਹੋਵੇ? ਫਾਤਮਾ ਨੇ ਦੱਸਿਆ ਕਿ ਇਨ੍ਹਾਂ ਵਿਚ ਤਾਂ ਐਸਾ ਕੋਈ ਨਹੀਂ ਹੈ, ਪਰ ਜਿੱਕਰ ਤੁਸੀਂ ਕਹੋ। ਸਤਵੰਤ ਆਪ ਸਭਨਾਂ

-59-