ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਜਾਣਦੀ ਸੀ, ਅਰ ਉਨਾਂ ਦੀ ਈਮਾਨਦਾਰੀ ਪਰ ਭਰੋਸਾ ਰੱਖਦੀ ਸੀ, ਇਸ ਲਈ ਇਹ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਜਗਾ ਦੇਹ ਅਰ ਕਹੁ ਸਾਢੇ ਉਠਕੇ ਕੰਮ ਧੰਦੇ ਲੱਗ ਪੈਣ, ਦੀਵੇ ਬਾਲ ਦੇਣ ਅਰ ਗੱਲਾਂ ਬਾਤਾਂ ਕਰਨ ਤੇ ਭਾਂਡਿਆਂ ਦਾ ਖੜਾਕ ਰੱਖਣ ਤੇ ਭੇਤ ਉਨ੍ਹਾਂ ਨੂੰ ਬੀ ਨਾ ਦੱਸੀਂ, ਕੇਵਲ ਇੰਨੀ ਗਲ ਆਖ ਕਿ ਮੇਰਾ ਜੀ ਡਰਦਾ ਹੈ, ਤੁਸੀਂ ਘਰ ਵਿਚ ਰੌਣਕ ਰਖੋ, ਚਾਨਣਾ ਕਰ ਦਿਓ ਜੋ ਚਹਿਲ ਪਹਿਲ ਬਣੀ ਰਹੇ। ਬਾਹਰਲੇ ਦੋਹਾਂ ਬੂਹਿਆਂ ਨੂੰ ਪਹਿਲਾਂ ਅੰਦਰੋਂ ਜੰਦਰੇ ਮਾਰ ਲੈ ਤੇ ਮੈਨੂੰ ਹਥ੍ਯਾਰਾਂ ਵਾਲੇ ਅੰਦਰ ਜਾਣ ਦੇਹ। ਤੂੰ ਕਿਸੇ ਗੋਲੀ ਨੂੰ ਨਾਲ ਲੈਕੇ ਬੈਠੀ ਗੱਲਾਂ ਬਾਤਾਂ ਕਰਦੀ ਰਹੁ। ਜਦ ਦਿਲ ਉਦਾਸ ਹੋਵੀ, ਉਸ ਵੇਲੇ ਬਹਾਨੇ ਨਾਲ ਮੇਰੇ ਵੱਲ ਆ ਜਾਵੀਂ ਤੇ ਜੇ ਮੈਨੂੰ ਲੋੜ ਹੋਈ ਤਦ ਮੈਂ ਅੰਦਰੋਂ ਚੂਹੇ ਦੇ ਕੁਤਰਨ ਵਰਗਾ ਖੜਾਕ ਕਰੂੰ, ਤੂੰ ਚੁਪਾਤੇ ਮੇਰੇ ਅੰਦਰ ਆ ਵੜੀਂ, ਇੰਨੇ ਚਿਰ ਵਿਚ ਮੈਂ ਕੋਈ ਬੰਦੂਕ ਤਿਆਰ ਕਰ ਲਵਾਂਗੀ। ਸੋ ਸਤਵੰਤ ਕੌਰ ਦੇ ਕਹੇ ਮੂਜਬ ਫਾਤਮਾ ਨੇ ਕੀਤਾ। ਨੌਕਰ ਇਸ ਭੋਲੀ ਭਾਲੀ ਸ੍ਵਾਣੀ ਪਰ ਖੁਸ਼ ਸਨ, ਉਨ੍ਹਾਂ ਨੂੰ ਸੰਸਾ ਬੀ ਨਾ ਪਿਆ ਕਿ ਕੋਈ ਮਾੜੀ ਗੱਲ ਹੋਈ ਜਾਂ ਹੋਣ ਵਾਲੀ ਹੈ। ਸੁਆਣੀ ਦਾ ਹੁਕਮ ਪਾਕੇ ਸਾਰੇ ਉਠ ਬੈਠੇ। ਦੀਵੇ ਜਗ ਗਏ ਅਰ ਘਰ ਵਿਚ ਗਹਿਮਾ ਗਹਿਮ ਹੋ ਗਈ। ਗੱਲਾਂ ਬਾਤਾਂ ਤੇ ਹੋਰ ਰੌਣਕ ਦੇ ਕਾਰਣ ਐਉਂ ਪ੍ਰਤੀਤ ਦੇਵੇ ਕਿ ਅਜੇ ਰਾਤ ਦੇ ਕੰਮੋਂ ਵਿਹਲੇ ਹੀ ਨਹੀਂ ਹੋਏ। ਇਸ ਪ੍ਰਕਾਰ ਜਦ ਅੱਧੀ ਰਾਤ ਟੱਪ ਗਈ, ਤਾਂ ਡਾਕੂ ਬਾਹਰ ਆਏ, ਓਹ ਸਾਰੇ ਘਰ ਨੂੰ ਜਾਗਦਿਆਂ ਮਲੂਮ ਕਰਕੇ ਬਹੁਤ ਅਚੰਭਾ ਹੋਏ। ਲੱਗੇ ਉਡੀਕ ਕਰਨ ਕਿ ਹੁਣ ਸੌਂਦੇ ਹਨ, ਪਰ ਉਥੇ ਸੌਂਦਾ ਕੌਣ? ਉਹ ਬਾਹਰ ਖੜੇ ਅੱਕ ਗਏ ਕਿ ਹਸਨਾ ਨੇ ਸਾਡੇ ਨਾਲ ਧ੍ਰੋਹ ਕੀਤਾ, ਜਾਂ ਖਾਂ ਸਾਹਿਬ ਮੁੜ ਆਏ, ਜਾਂ ਸਾਡੀ ਖ਼ਬਰ ਹੋ ਗਈ, ਪਰ ਕੁਝ ਹੀ ਹੋਵੇ ਇੰਨਾਂ ਤਾਂ ਜ਼ਰੂਰੀ ਸੀ ਕਿ ਹਸਨਾ ਕਿਸੇ

-60-