ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਹਾਨੇ ਬਾਹਰ ਆਕੇ ਸਾਨੂੰ ਪਤਾ ਤਾਂ ਦੇ, ਜਾਂਦੀ। ਹਸਨਾ ਨਾਲ ਉਨ੍ਹਾਂ ਨੇ ਅਪਣੇ ਆਉਣੇ ਦੀ ਖਬਰ ਦੇਣ ਦਾ ਇਹ ਢੰਗ ਨਿਯਤ ਕੀਤਾ ਸੀ ਕਿ ਅਸੀਂ ਉਲੂ ਬੋਲੀ ਬੋਲਾਂਗੇ। ਸੋ ਵਿਚਾਰੇ ਕਈ ਵੇਰੀਂ ਉਲੂ ਬੋਲੀ ਬੋਲ ਚੁਕੇ, ਲੋਹੇ ਦੇ ਜੰਗਲੇ ਵਿਚ ਬੈਠੀ ਹਸਨਾ ਉਲੂਆਂ ਦੀਆਂ ਆਵਾਜ਼ਾਂ ਕਿਥੋਂ ਸੁਣਦੀ? ਪਰ ਘੜੀ ਮੁੜੀ ਇਹ ਭ੍ਯਾਨਕ ਸ਼ਬਦ ਸੁਣਕੇ ਫਾਤਮਾ ਦਾ ਕਲੇਜਾ ਬੈਠਦਾ ਜਾਂਦਾ ਸੀ, ਅੰਤ ਘਾਬਰ ਕੇ ਸਤਵੰਤ ਦੇ ਕਮਰੇ ਗਈ। ਕੀ ਦੇਖਦੀ ਹੈ ਕਿ ਉਹ ਬਾਹਰ ਰੁਖ਼ੇ ਇਕ ਨਿੱਕੇ ਕਮਰੇ ਵੱਲ ਲੁਕੀ ਬੈਠੀ ਹੈ ਤੇ ਝਰਨੇ ਵਿਚ ਇਕ ਬੰਦੂਕ ਦਾ ਮੂੰਹ ਰੱਖ ਕੇ ਟਕ ਲਾਈ ਤੱਕਦੀ ਹੈ। ਫਾਤਮਾ ਨੇ ਕਿਹਾ ਕੀ ਦੇਖਦੇ ਹੋ? ਸਤਵੰਤ ਕੌਰ ਬੋਲੀ: ਕੁਝ ਨਹੀਂ ਤੁਹਾਡੇ ਡਾਕੂਆਂ ਦੇ ਕਰਤਬ ਦੇਖ ਰਹੀ ਹਾਂ। ਫਾਤਮਾ ਨੇ ਬੜੇ ਸ਼ੌਕ ਨਾਲ ਝਰਨੇ ਵਿਚ ਮੂੰਹ ਕਰਕੇ ਬਾਹਰ ਡਿਠਾ ਤਾਂ ਹਨੇਰੇ ਵਿਚ ਪੰਜ ਛੇ ਦੇਉ ਵਰਗੇ ਜੁਆਨ ਡਿੱਠੇ ਅਰ ਡਰ ਖਾ ਕੇ ਪਿਛੇ ਹਟ ਗਈ।ਸਤਵੰਤ ਕੌਰ ਨੇ ਕਿਹਾ—ਬੀਬੀ ਜੀ! ਤੁਸੀਂ ਅਰਮਾਨ ਨਾਲ ਅਪਣੀ ਥਾਂ ਜਾ ਬੈਠੋ, ਮੈਂ ਇਥੇ ਮੋਰਚਾ ਲਾਈ ਬੈਠੀ ਹਾਂ। ਜੇ ਇਨ੍ਹਾਂ ਡਾਕੂਆਂ ਨੇ ਰਤਾ ਹਲਚਲ ਕੀਤੀ ਤਾਂ ਗੋਲੀ ਸਰ ਕਰ ਦਿਆਂਗੀ। ਤੁਹਾਡੇ ਅੰਦਰ ਛੀ ਬੰਦੂਕਾਂ ਸਨ, ਮੈਂ ਛੀਏ ਭਰ ਰਖੀਆਂ ਹਨ, ਸੋਈ ਏਹ ਪੰਜ ਸੱਤ ਆਦਮੀ ਹਨ, ਇਨ੍ਹਾਂ ਦਾ ਕੰਮ ਕਰ ਲਵਾਂਗੀ। ਸਤਵੰਤ ਕੌਰ ਦੀ ਬਹਾਦਰੀ ਤੇ ਹੌਂਸਲਾ ਦੇਖ ਕੇ ਫਾਤਮਾ ਦਿਲ ਹੀ ਦਿਲ ਵਿਚ ਅਚੰਭਾ ਹੋ ਰਹੀ ਸੀ ਕਿ ਐਸੀ ਦਿਲ ਵਾਲੀ ਲੜਕੀ ਕੈਦ ਕਿੱਕੁਰ ਹੋ ਗਈ ਅਰ ਇਥੇ ਕਿੱਕੁਰ ਆ ਕੇ ਬਲਦਾਂ ਵਾਂਗ ਵਿਕੀ! ਇਹ ਤਾਂ ਕਿਤੇ ਰਾਣੀ ਚਾਹੀਦੀ ਸੀ, ਕੈਸੀ ਨਿਡਰ ਅਰ ਸਾਹਸ ਵਾਲੀ ਹੈ? ਮੇਰੇ ਤਾਂ ਹੱਥਾਂ ਦੇ ਤੋਤੇ ਉਡਦੇ ਤੇ ਪੈਰਾਂ ਦੀ ਮਿੱਟੀ ਨਿਕਲਦੀ ਜਾਂਦੀ ਹੈ ਪਰ ਇਹ ਤੋਪਖਾਨਾ ਬੀੜੀ ਬੈਠੀ ਹੈ। ਮੇਰੇ ਘਰ ਸਭ ਕੁਝ ਹੈ,

-61-