ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ ਮੇਰੀ ਥੁੜ-ਦਿਲੀ ਮੈਨੂੰ ਕੁਝ ਨਹੀਂ ਕਰਨ ਦਿੰਦੀ। ਇਹੋ ਜਿਹੀਆਂ ਸੋਚਾਂ ਸੋਚਦੀ ਫਾਤਮਾ ਗੋਲੀਆਂ ਵਿਚ ਜਾ ਬੈਠੀ।

ਉਧਰ ਜਦ ਡਾਕੂ ਅੱਕ ਗਏ ਤਦ ਇਹ ਸਲਾਹ ਕੀਤੀ ਕਿ ਬੂਹਾ ਭੰਨ ਕੇ ਅੰਦਰ ਵੜ ਚੱਲੋ, ਕਿਉਂਕਿ ਇਸ ਵੇਲੇ ਦੇ ਡਾਕੂ ਹੋਰ ਆ ਮਿਲੇ ਸਨ ਜੋ ਇਸ ਗਲ ਦੀ ਪੱਕੀ ਖਬਰ ਲੈ ਆਏ ਸਨ ਕਿ ਖ਼ਾਂ ਸਾਹਿਬ ਅਜੇ ਬਾਹਰ ਦੌਰੇ ਪਰ ਹੀ ਹਨ। ਜਦ ਉਨ੍ਹਾਂ ਨੇ ਬੂਹੇ ਨੂੰ ਹੁੱਜ ਦਿਤੀ, ਤਦ ਫਾਤਮਾ ਡਰੀ ਕਿ ਬੱਸ ਹੁਣ ਆ ਵੜੇ, ਮੈਂ ਕੀ ਕਰਾਂਗੀ? ਨੌਕਰ ਬੀ ਸਾਰੇ ਕੋਈ ਬੂਹੇ ਵੱਲ ਕੋਈ ਸੁਆਣੀ ਵੱਲ ਦੌੜੇ, ਪਰ ਘਰ ਦੇ ਕਿਲ੍ਹੇ ਵਿਚ ਡਟੀ ਬੈਠੀ ਸਤਵੰਤ ਨੇ ਝਰਨੇ ਵਿਚੋਂ ਹੀ ਫਾਰਸੀ ਬੋਲੀ ਤੇ ਅਫ਼ਗਾਨੀ ਲਹਿਜ਼ੇ ਵਿਚ ਲਲਕਾਰਾ ਦਿੱਤਾ 'ਕਿਉਂ ਮੌਤ ਦੇ ਮੂੰਹ ਛਾਲ ਮਾਰਦੇ ਹੋ?' ਇਹ ਅਵਾਜ਼ ਸੁਣਕੇ ਡਾਕੂ ਡਰਨ ਦੀ ਥਾਂ ਭੂਏ ਹੋ ਗਏ ਅਰ ਇਕ ਵਾਰ ਹਮਲਾ ਕਰਕੇ ਬੂਹੇ ਨੂੰ ਪਏ। ਉਧਰੋਂ ਉਹ ਬੂਹੇ ਨੂੰ ਪਏ, ਇਧਰੋਂ ਸਤਵੰਤ ਕੌਰ ਦੀ ਬੰਦੂਕ ਸਰ ਹੋਈ, ਅਰ ਠਾਹ ਕਰਦੀ ਗੋਲੀ ਇਕ ਡਾਕੂ ਦੀ ਲੱਤ ਤੇ ਵੱਜੀ ਜੋ ਢਹਿ ਪਿਆ, ਬਾਕੀ ਦੇ ਤ੍ਰਬ੍ਹਕ ਕੇ ਰਹਿ ਗਏ, ਏਧਰ ਉਧਰ ਦੇਖਣ, ਪਰ ਪਤਾ ਨਾ ਲੱਗੇ। ਹੁਣ ਉਨ੍ਹਾਂ ਨੇ ਰੌਸ਼ਨੀ ਕਰ ਲਈ ਕਿਉਂਕਿ ਕੁਤਵਾਲ ਨਾਲ ਮਿਲੇ ਹੋਏ ਹੋਣੇ ਕਰਕੇ ਉਨ੍ਹਾਂ ਦਾ ਡਰ ਕੈ ਦੂਰ ਹੋ ਚੁਕਾ ਹੋਇਆ ਸੀ, ਪਰ ਉਨ੍ਹਾਂ ਨੂੰ ਅਚੰਭਾਂ ਇਹੋ ਹੋ ਰਿਹਾ ਸੀ ਕਿ ਗੋਲੀ ਕਿਧਰੋਂ ਆ ਵੱਜੀ? ਹੁਣ ਦੋ ਜਣੇ ਤਾਂ ਬੰਦੂਕਾਂ ਭਰਕੇ ਰਾਖੀ ਖੜੋ ਗਏ ਤੇ ਬਾਕੀ ਦੇ ਬੂਹਾ ਭੰਨਣ ਲੱਗੇ, ਪਰ ਫੇਰ ਉਪਰੋਂ ਬੰਦੂਕ ਚੱਲੀ ਅਰ ਇਕ ਹੋਰ ਦੀ ਬਾਂਹ ਵਿਚ ਐਸੀ ਲੱਗੀ ਕਿ ਬਾਂਹ ਨਿਕਾਰੀ ਹੋ ਗਈ। ਹੁਣ ਉਨ੍ਹਾਂ ਨੇ ਬੀ ਕੰਧ ਵਲ ਬੰਦੂਕ ਸਰ ਕੀਤੀ, ਪਰ ਉਹ ਉਪਰ ਨੂੰ ਗਈ। ਇਸ ਵੇਲੇ ਸਤਵੰਤ ਕੌਰ ਕੋਲ ਕੰਬਦੀ ਕੰਬਦੀ ਤੇ ਹਿਰਾਸੀ ਹੋਈ ਹੋਈ ਫਾਤਮਾ ਆਈ। ਸਤਵੰਤ ਨੂੰ ਬੀਰ ਰਸ ਵਿਚ ਮੱਤੀ ਡਟੀ

-62-