ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਦੀ ਬੁੱਧਿ ਮੰਨਦੀ ਨਹੀਂ, ਪਰ ਭਰਮ ਦਾ ਦਾਰੂ ਲੁਕਮਾਨ ਨੂੰ ਬੀ ਨਹੀਂ ਲੱਭਾ ਸੀ। ਇਸ ਕਰਕੇ ਮੇਰੇ ਚਿੱਤ ਵਿਚ ਉਮੰਗ ਹੈ ਕਿ ਮੈਂ ਇਕੇਰਾਂ ਉਨ੍ਹਾਂ ਦੇ ਚਰਨਾਂ ਵਿਚ ਪਹੁੰਚਾਂ ਅਰ ਉਨ੍ਹਾਂ ਨੂੰ ਤਸੱਲੀ ਦੇ ਦਿਆਂ ਕਿ ਧਰਮ ਨੂੰ ਸਾਬਤ ਲੈ ਕੇ ਮੈਂ ਆਪ ਤੱਕ ਅੱਪੜ ਪਈ ਹਾਂ। ਫਾਤਮਾ ਕਹੇ ਕਿ ਮੈਂ ਕੀ ਕਰਾਂ? ਮੈਨੂੰ ਤੇਰੇ ਨਾਲ ਐਡਾ ਪ੍ਰੇਮ ਉਪਜ ਪਿਆ ਹੈ ਕਿ ਤੇਰੇ ਜਾਣ ਦਾ ਨਾਉਂ ਸੁਣਕੇ ਮੇਰੀ ਜਾਨ ਨਿਕਲਦੀ ਹੈ।

ਸਤਵੰਤ ਕੌਰ—ਦੇਖ ਬੀਬੀ! ਅੱਗੇ ਤੈਨੂੰ ਬਾਣੀ ਪੜ੍ਹਨੇ ਦਾ ਵੱਲ ਦੱਸਿਆ ਸੀ, ਜਿਸਨੇ ਤੈਨੂੰ ਐਤਨਾ ਲਾਭ ਪੁਚਾਇਆ ਕਿ ਤੂੰ ਹੁਣ ਧਰਮ, ਦਯਾ, ਦਾਨ ਆਦਿ ਨੂੰ ਸਮਝਦੀ ਹੈ ਅਰ ਅੰਤ੍ਰੀਵ ਸੁਖ ਨੂੰ ਬੀ ਪਤੀਤ ਕਰਦੀ ਹੈ। ਹੁਣ ਇਹ ਸੱਚ ਕਿ ਅੰਤ ਨੂੰ ਇਕੱਲੇ ਹੋ ਜਾਣਾ ਹੈ, ਚਾਹੇ ਆਪ ਕੱਲੇ ਟੁਰ ਗਏ, ਚਾਹੋ ਸਾਰਾ ਪਰਵਾਰ ਮਰ ਜਾਏ ਤੇ ਇਕੱਲੀ ਰਹਿ ਜਾਏਂ। ਉਸ ਵੇਲੇ ਕੌਣ ਭੈਣ, ਪਤੀ, ਪੁੱਤ ਤੇਰੇ ਨਾਲ ਨਿਭੇਗਾ? ਉਸ ਇਕੱਲ ਨੂੰ ਬੀ ਕਿਸੇ ਤਰ੍ਹਾਂ ਕੱਟੇਂਗੀ ਕਿ ਨਹੀਂ? ਤਿਵੇਂ ਹੁਣ ਸੋਚ ਕੇ ਉਸ ਇਕੱਲ ਨੂੰ ਪਹੁੰਚੀ ਹੋਈ ਸਮਝ ਲੈ ਅਰ ਸਭ ਤੋਂ ਟੁੱਟਕੇ ਅਪਣੇ ਵਿਚ ਮਗਨ ਹੋ ਜਾਹ। ਸਭਨਾਂ ਵਿਚ ਵੱਸ, ਪਰ ਆਪਣੀਆਂ ਆਸਾਂ ਤੇ ਉਮੈਦਾਂ ਦਾ ਸਹਾਰਾ ਕਿਸੇ ਪਰ ਨਾ ਰੱਖ, ਕਿਉਂਕਿ ਅੰਤ ਨੂੰ ਨਿਰਾਧਾਰ ਅਪਣੇ ਆਪ ਦੇ ਆਸਰੇ ਸਿਰ ਹੋ ਜਾਣਾ ਹੈ। ਮੈਂ ਜਿਸ ਗਲ ਨੂੰ ਸਮੇਂ ਨੇ ਬਦੋਬਦੀ ਸਾਡੇ ਗਲ ਮੜ੍ਹਨਾ ਹੈ, ਕਿਉਂ ਨਾ ਆਪ ਅਪਣੇ ਤੇ ਪਹਿਲੇ ਵਰਤਾ ਲਈਏ। ਇਸ ਪਰ ਮੈਂ ਤੈਨੂੰ ਇਕ ਵਾਰਤਾ ਸੁਣਾਉਂਦੀ ਹਾਂ:— ਇਕ ਸਿੰਘ ਸਾਧੂ ਇਕ ਬਨ ਵਿਚ ਵੱਸਦੇ ਸਨ। ਉਸ ਬਨ ਵਿਚ ਵੱਡੇ ਬ੍ਰਿੱਛ ਤਾਂ ਘੱਟ ਸਨ, ਪਰ ਝਾੜੀਆਂ ਅਰ ਕਈ ਪ੍ਰਕਾਰ ਦੇ ਘਾਹ ਬਹੁਤ ਸਨ ਕਿ ਦਾਵਾਨਲ (ਬਨ ਦੀ ਅੱਗ) ਭੜਕ ਉੱਠੀ, ਅਰਥਾਤ ਉਸ ਸਾਰੇ ਬਨ ਨੂੰ ਅੱਗ ਲਗ ਉੱਠੀ। ਪੂਰਬ ਰੁਖੋਂ ਅੱਗ ਲੱਗੀ

-੬੭-