ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੀ ਪਵਿੱਤ੍ਰ, ਗੁਰ ਸਿੱਖੀ ਯਾ ਸੰਤ ਭਗਤੀ ਦੀ ਅੰਸ਼ ਸਤਿਸੰਗ ਵਾਲਾ। ਫਾਤਮਾ ਦਾ ਉਸ ਦੇ ਚਰਨਾਂ ਨੂੰ ਵਾਰ ਵਾਰ ਚੁੰਮਣਾ, ਹੱਥ ਜੋੜਨੇ, ਮੱਥੇ ਟੇਕਣੇ, ਸਤਵੰਤ ਕੌਰ ਦਾ ਬਚਣਾ, ਨਾਂਹ ਨਾਂਹ ਕਰਣੀ, ਦਿਲਾਸਾ ਦੇਣਾ ਇਕ ਅਸਚਰਜ ਨਕਸ਼ਾ ਬੰਨ੍ਹ ਰਹੇ ਸਨ। ਬਹੁਤ ਚਿਰ ਇੱਕੁਰ ਦਾ ਹਾਲ ਰਿਹਾ, ਛੇਕੜ ਪ੍ਰੇਮ ਨ ਸਤਵੰਤ ਕੌਰ ਦੀ ਉਪਰਾਮਤਾ ਦੇ ਡੌਲੇ ਥਕਾ ਦਿਤੇ, ਡੋਬਿਆ ਤਾਂ ਨਹੀਂ, ਪਰ ਅੱਗੇ ਵਧਣਾਂ ਰੋਕ ਦਿਤਾ। ਸਤਵੰਤ ਕੌਰ ਨੂੰ ਮਜਬੂਰ ਹੋਕੇ ਇਹ ਕਰਾਰ ਕਰਨਾ ਪਿਆ ਕਿ ਮੈਂ ਅੱਠ ਦਿਨ ਤੇਰੇ ਪਾਸ ਜ਼ਰੂਰ ਰਹਾਂਗੀ। ਫਾਤਮਾ ਨੂੰ ਕੁਝਕ ਢਾਰਸ ਹੋਈ, ਹੁਣ ਫਾਤਮਾ ਬੜੀ ਹੀ ਖਾਤਰ ਕਰਨ ਲੱਗੀ। ਮਾਲਕ ਵਾਲੀ ਬੋ ਸਾਰੀ ਨਿਕਲ ਗਈ ਹੋਈ ਸੀ, ਇਕ ਮੁਰੀਦ ਵਾਂਙ ਆਕੇ ਉਸ ਦੀ ਸੇਵਾ ਕਰ ਅਰ ਉਸ ਦਾ ਅਦਬ ਲਿਹਾਜ਼ ਰੱਖੇ • ਸਤਵੰਤ ਕੌਰ ਮਨ ਹੀ ਮਨ ਨੂੰ ਕਹੇ ਕਿ ਇਸ ਖੁੱਭਣ ਤੋਂ ਦੇਖੀਏ ਕਿੱਕਰ ਨਿਕਾਸ ਹੋਵੇ?

ਅੱਠ ਦਿਨ ਬੀਤ ਗਏ, ਜਿਵੇਂ ਬੀਤਦੇ ਹਨ ਦਿਨ ਸਦਾ। ਸਤਵੰਤ ਫਿਰ ਤੁਰਨੇ ਲਈ ਤ੍ਯਾਰ ਹੋਈ, ਪਰ ਫਾਤਮਾ ਤੁਰਨ ਨਾ ਦੇਵੇ।

ਸਤਵੰਤ ਕੌਰ ਨੇ ਕਿਹਾ, ਬੀਬੀ ਜੀ! ਮੈਂ ਕਿਸੇ ਪ੍ਰਕਾਰ ਅਟਕ ਨਹੀਂ ਸਕਦੀ, ਮੈਂ ਆਪਣੇ ਘਰ ਜ਼ਰੂਰ ਪਹੁੰਚਣਾ ਹੈ। ਮੈਨੂੰ ਅਪਣੀ ਮਾਂ ਦਾ ਦਰਸ਼ਨ ਹੁੰਦਾ ਹੈ, ਜੋ ਕਰਤਾਰ ਦੇ ਭਾਣੇ ਪਰ ਸ਼ਾਕਰ ਹੋਣੇ ਦਾ ਅਤਿ ਜਤਨ ਕਰਦੀ ਹੈ, ਪਰ ਕੁਦਰਤੀ ਮੋਹ ਦਾ ਸੋਮਾ ਕਿਸੇ ਵੇਲੇ ਐਸਾ ਪਾਟਦਾ ਹੈ ਕਿ ਉਹ ਆਪਣਾ ਆਪ ਸੰਭਲ ਨਹੀਂ ਸਕਦੀ, ਮੈਂ ਕੀ ਕਰਾਂ? ਉਸ ਪਾਸ ਮੈਂ ਪਹੁੰਚਣਾ ਜ਼ਰੂਰ ਹੈ। ਤੂੰ ਪੱਕ ਜਾਣ, ਜੇ ਮੈਂ ਮਾਤਾ ਪਿਤਾ ਦੇ ਰੂਬਰੂ ਮਰ ਜਾਂਦੀ ਤਦ ਉਹ ਮੇਰੇ ਵਲੋਂ ਕਦੇ ਸ਼ੋਕਾਤੁਰ ਨਾ ਹੁੰਦੇ, ਪਰ ਹੁਣ ਉਨ੍ਹਾਂ ਨੂੰ ਇਹ ਸੱਲ ਉੱਠ ਖਲੋਂਦਾ ਹੈ ਕਿ ਕਿਆ ਸਾਡੀ ਪੁੱਤ੍ਰੀ ਜ਼ਾਲਮਾਂ ਦੇ ਪਾਪਾਂ ਦਾ ਹਿੱਸਾ ਵੰਡ ਰਹੀ ਹੋਵੇਗੀ?

-66-