ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਧਦੀ ਜਾਵੇ, ਪਰ ਉਸ ਨੇ ਆਪਣੇ ਚਿਤ ਦੀ ਆਪ ਹੀ ਤਸੱਲੀ ਕਰ ਲਈ ਕਿ ਇਹ ਮੇਰੀ ਤੀਮਤ ਸਿੱਧੀ ਸਾਦੀ ਹੈ, ਇੱਡੇ ਭਾਰੇ ਡਰ ਨੂੰ ਦੇਖਕੇ ਘਾਬਰ ਗਈ ਹੈ, ਅਜੇ ਤਕ ਸਿਰ ਟਿਕਾਣੇ ਨਹੀਂ ਸੁ ਹੋਇਆ, ਤਦੇ ਵਿਚ ਵਿਚ ਅਰਲ ਬਰਲ ਗੱਲਾਂ ਕਰ ਜਾਂਦੀ ਹੈ।

੧੩. ਕਾਂਡ।

ਹੁਣ ਸਤਵੰਤ ਕੌਰ ਨੂੰ ਆਪਣੇ ਨਿਕਲਣ ਦਾ ਫਿਕਰ ਹੋਇਆ। ਉਸ ਦੀ ਸਲਾਹ ਹੋਈ ਕਿ ਮੈਂ ਚੁਪਾਤੇ ਨਿਕਲ ਜਾਂਵਾਂ, ਪਰ ਫੇਰ ਫਾਤਮਾ ਨੂੰ ਮਿਲੇ ਬਾਝ ਜਾਣਾ ਬੁਰਾ ਜਾਣ ਕੇ ਠਹਿਰੀ ਰਹੀ, ਦੂਸਰੇ ਦਿਨ ਫਾਤਮਾ ਉਸ ਨੂੰ ਅੰਦਰ ਆਕੇ ਮਿਲੀ। ਹੁਣ ਦੋਹਾਂ ਵਿਚ ਗਲ ਬਾਤ ਹੋਈ। ਸਤਵੰਤ ਕੌਰ ਤਾਂ ਇਹ ਚਾਹੇ ਕਿ ਮੈਂ ਚਲੀ ਜਾਵਾਂ ਤੇ ਫਾਤਮਾ ਚਾਹੇ ਕਿ ਇਹ ਮੇਰੇ ਪਾਸ ਰਹੇ। ਫਾਤਮਾ ਆਪਣੇ ਸੁਖ ਦੀ ਬੱਧੀ ਤੇ ਸਤਵੰਤ ਕੌਰ ਨੂੰ ਆਪਣੇ ਵਤਨ, ਪਿਤਾ ਤੇ ਕੌਮੀ ਜੋਸ਼ ਦੀ ਖਿੱਚ। ਉਹ ਉਹਨਾਂ ਹਿੰਦੀ ਤੀਮਤਾਂ ਵਿਚੋਂ ਨਹੀਂ ਸੀ ਜੋ ਪਰਦੇਸ਼ਾਂ ਵਿਚ ਜਾਕੇ ਆਪਣੇ ਪਿਛਲੇ ਅਸਲੇ ਨੂੰ ਭੁੱਲ ਜਾਂਦੀਆਂ ਸਨ। ਉਹ ਆਪਣੇ ਅਸਲੇ ਜਾਣਦੀ ਅਰ ਉਥੇ ਪਹੁੰਚਣੇ ਦੀ ਚਾਹਵਾਨ ਸੀ ਅਰ ਅਜੇ ਤੱਕ ਆਪਣੇ ਧਰਮ ਨੂੰ ਬਚਾਏ ਹੋਏ ਸੀ। ਪਾਤਸ਼ਾਹ ਦੀ ਬੇਗਮ ਬਣਨੋਂ ਜਿਸ ਨੇ ਸਿਰ ਫੇਰਿਆ, ਉਹ ਹੋਰ ਕਿਸ ਲਾਲਚ ਵਿਚ ਆ ਸਕਦੀ ਸੀ? ਪਰ ਉਧਰ ਫਾਤਮਾ ਚਰਨ ਫੜੀ ਜਗ੍ਯਾਸੂ ਵਾਂਙ ਹੰਝੂਆਂ ਦੀ ਤਾਰ ਵਹਾ ਰਹੀ ਸੀ ਤੇ ਬੇਨਤੀ ਕਰ ਰਹੀ ਸੀ ਕਿ ਮੈਨੂੰ ਛੱਡਕੇ ਕਿਤੇ ਨਾ ਜਾਵੀਂ। ਇਸ ਪ੍ਰੇਮ ਦੇ ਬੰਧਨ ਨੂੰ ਤੋੜਨਾ ਡਾਢਾ ਕਠਨ ਸੀ। ਕਸ਼ਟਾਂ ਤੇ ਬਿਪਤਾ ਨੂੰ ਸਤਵੰਤ ਝਾਗ ਨਿਕਲੀ ਸੀ, ਪਾਤਸ਼ਾਹੀ ਲਾਲਚਾਂ ਨੂੰ ਤਰ ਨਿਕਲੀ ਸੀ, ਹੁਣ ਪ੍ਰੇਮ ਦੇ ਸਮੁੰਦਰ ਨੂੰ ਠਿੱਲ੍ਹਣ ਦਾ ਔਖਾ ਕੰਮ ਆ ਪਿਆ ਅਰ ਪ੍ਰੇਮ

-65-