ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਤਵੰਤ ਕੌਰ ਤਾਂ ਚੁਪ ਕੀਤੀ ਆਪਣੀ ਗੁਪਤ ਛੁਟੀ ਵਿਚ ਜਾ ਵੜੀ ਤੇ ਉਧਰੋਂ ਫਾਤਮਾ ਨੇ ਇਕ ਆਦਮੀ ਕੁਤਵਾਲੀ ਭੇਜਿਆ। ਇਕ ਪਲ ਵਿਚ ਅਹਿਦੀਏ ਆ ਜੁੜੇ, ਕੁਤਵਾਲ ਆਪ ਆਇਆ, ਬੜੀ ਸਰਗਰਮੀ ਨਾਲ ਤਫਤੀਸ਼ ਹੋਣ ਲਗੀ। ਇਕ ਦਸਤਾ ਸਵਾਰਾਂ ਦਾ ਕਿਸੇ ਪਾਸੇ, ਇਕ ਕਿਸੇ ਪਾਸੇ ਦੌੜਾਇਆ ਗਿਆ। ਦੋ ਆਦਮੀ ਖਾਂ ਸਾਹਿਬ ਵੱਲ ਦੁੜਾਏ ਅਰ ਹੋਰ ਕੋਸ਼ਸ਼ ਹੋਣ ਲੱਗੀ, ਕੋਈ ਜਾਣੇ ਕਿ ਇਹ ਸੱਚ ਮੁਚ ਹੀ ਤਲਾਸ਼ ਵਿਚ ਲੱਗੇ ਹਨ। ਅੰਦਰਲੀ ਕੀ ਖਬਰ ਕਿ ਰਾਤ ਭਰ ਤਾਂ ਖਬਰ ਨੂੰ ਜਾਣ ਕੇ ਵੱਢੀ ਖਾਕੇ ਮਚਲੇ ਹੋਇਆਂ ਨੇ ਗੱਲ ਨੂੰ ਲੁਕਾਈ ਰੱਖਿਆ, ਜੇ ਹੁਣ ਬੀ ਇਸ ਪ੍ਰਕਾਰ ਦੀ ਸਰਗਰਮੀ ਨਾ ਪ੍ਰਗਟ ਕਰਦੇ ਤਾਂ ਕੀ ਕਰਦੇ? ਗਲ ਕਾਹਦੀ ਦੁਪਹਿਰ ਤੱਕ ਖੂਬ ਊਧਮ ਮਚਿਆ ਰਿਹਾ, ਪਰ ਚੋਰਾਂ ਦਾ ਥਹੁ ਨਾ ਲੱਗਾ। ਲੱਗਦਾ ਕਿੱਕੁਰ? ਜੇ ਕਿਸੇ ਨੇ ਲਾਉਣਾ ਹੁੰਦਾ ਤਾਂ ਲਗਾ ਪਿਆ ਸੀ, ਜਦ ਨੀਯਤ ਹੀ ਹੋਰ ਹੋ ਰਹੀ ਸੀ ਤਦ ਕੌਣ ਪਤਾ ਲਾਉਂਦਾ? ਦੁਪਹਿਰ ਤੋਂ ਪਿਛੋਂ ਖਾਂ ਸਾਹਿਬ ਆ ਗਏ। ਉਨ੍ਹਾਂ ਨੂੰ ਬੜਾ ਅਫਸੋਸ ਹੋਇਆ ਪਰ ਘਰ ਨੂੰ ਸਬੂਤ ਪਾਕੇ ਅਰ ਇਹ ਦੇਖਕੇ ਕਿ ਤਖਤਿਆਂ ਤੋਂ ਛੁਟ ਹੋਰ ਕੋਈ ਨੁਕਸਾਨ ਨਹੀਂ ਹੋਇਆ ਹੈ ਚਿਤ ਦਾ ਖੋਭ ਬਹੁਤ ਦੂਰ ਹੋਇਆ। ਇਸਨੇ ਪਹਿਲੇ ਤਾਂ ਕੁਤਵਾਲ ਤੇ ਅਹਿਦੀਆਂ ਨਾਲ ਗਲ ਬਾਤ ਕੀਤੀ ਅਰ ਟੋਹ ਲਾਉਣੇ ਦਾ ਇੰਤਜ਼ਾਮ ਕੀਤਾ, ਫੇਰ ਤਰਖਾਨ ਬੁਲਾਕੇ ਬੂਹਾ ਮੁਰੰਮਤ ਕਰਵਾਇਆ, ਛੇ ਸਿਪਾਹੀ ਪਹਿਰੇ ਵਾਸਤੇ ਰੱਖ ਲਏ ਅਰ ਫੇਰ ਅੰਦਰ ਆ ਕੇ ਨੌਕਰਾਂ ਨੂੰ ਸ਼ਾਬਾਸ਼ ਦਿਤੀ, ਫੇਰ ਵਹੁਟੀ ਨੂੰ ਮਿਲਕੇ ਦਿਲ ਦੀਆਂ ਲੀਤੀਆਂ ਦਿੱਤੀਆਂ ਅਰ ਸਾਰਾ ਸਮਾਚਾਰ ਸੁਣਿਆ। ਫਾਤਮਾ ਗੱਲ ਜਿਵੇਂ ਜਿਵੇਂ ਸੁਣਾਵੇ; ਸਤਵੰਤ ਕੌਰ ਦਾ ਜ਼ਿਕਰ ਲੁਕਾਵੇ ਗਲ ਟੁੱਟ ਟੁੱਟ ਜਾਵੇ, ਫੇਰ ਬਣਾਵੇ, ਪਰ ਸੂਤ ਨਾ ਆਵੇ, ਤਿਵੇਂ ਤਿਵੇਂ ਉਸ ਦੇ ਘਰ ਵਾਲੇ ਦੀ ਹੈਰਾਨੀ

-64-