ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ, ਹਜ਼ਾਰਾਂ ਲੋਕ ਉਸ ਨਾਲ ਮਰ ਜਾਂਦੇ ਹਨ, ਪਰ ਸਿਆਣਿਆਂ ਨੇ ਉਸ ਦਾ ਇਕ ਉਪਾਉ ਲੱਭਾ ਹੈ। ਸਿਆਲੇ ਵਿਚ ਪਹਾੜਾਂ ਤੋਂ ਕਈ ਲੋਕ ਆਉਂਦੇ ਹਨ, ਉਨ੍ਹਾਂ ਪਾਸ ਸੀਤਲਾ ਦੇ ਸੁੱਕੇ ਹੋਏ ਚੀਚਕਿਆਂ ਦਾ ਪੀਠਾ ਹੋਇਆ ਧੂੜਾ ਹੁੰਦਾ ਹੈ। ਉਹ ਕੀ ਕਰਦੇ ਹਨ, ਕਿ ਵੀਣੀ ਉਪਰ ਇਕ ਸੂਈਆਂ ਦਾ ਗੁੱਛਾ ਮਾਰਕੇ ਪਛ ਲਾਉਂਦੇ ਹਨ ਅਰ ਉਸ ਪੱਛ ਪਰ ਧੂੜਾ ਧੂੜਦੇ ਹਨ, ਜਿਸ ਨਾਲ ਇਕ ਵੱਡਾ ਸਾਰਾ ਛਾਲਾ ਹੋ ਪੈਂਦਾ ਹੈ। ਕੋਈ ਪੰਦਰਾਂ ਵੀਹ ਦਿਨ ਔਖ ਹੁੰਦਾ ਹੈ, ਪਰ ਫੇਰ ਉਸ ਨੂੰ ਸੀਤਲਾ ਨਹੀਂ ਨਿਕਲਦੀ। ਇਨ੍ਹਾਂ ਗਲਾਂ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਦੁੱਖ ਤੋਂ ਜੇ ਬਚਣਾ ਲੋੜੀਏ ਤਦ ਥੋੜ੍ਹਾ ਜਿਹਾ ਦੁੱਖ ਉਸੇ ਪ੍ਰਕਾਰ ਦਾ ਕਿਸੀ ਵਿਧੀ ਅਨੁਸਾਰ ਪਹਿਲਾਂ ਭੋਗਣੇ ਕਰਕੇ ਵੱਡਾ ਦੁੱਖ ਟਲ ਜਾਂਦਾ ਹੈ। ਜਿੱਕੁਰ ਹੁਣ ਤੈਨੂੰ ਵਿਛੋੜੇ ਦਾ ਦੁੱਖ ਪਿਆ ਭਾਸਦਾ ਹੈ ਅਰ ਫੇਰ ਮੌਤ ਦਾ ਦੁੱਖ ਦੀਹਦਾ ਹੈ, ਜੇ ਤੂੰ ਜੀਉਂਦੀ ਹੀ ਆਪੇ ਨੂੰ ਵੱਖ ਕਰਨ ਦੀ ਜਾਚ ਸਿੱਖ ਲਵੇਂ ਤਦ ਵਿਛੋੜੇ, ਇਕੱਲ ਤੇ ਮੌਤ ਦਾ ਦੁੱਖ ਤੈਨੂੰ ਕੀਹ ਕਹੇਗਾ? ਤੈਨੂੰ ਤਾਂ ਫੇਰ ਕੋਈ ਦੁੱਖ ਬੀ ਡੋਲਣ ਨਾ ਦੇਵੇਗਾ।

ਫਾਤਮਾ—ਕਿਰਪਾ ਕਰਕੇ ਮੈਨੂੰ ਉਪਾਉ ਦੱਸੋ?

ਸਤਵੰਤ ਕੌਰ—ਉਪਾਉ ਕਠਨ ਨਹੀਂ। ਬਾਣੀ ਦੇ ਆਨੰਦ ਨੂੰ ਤੂੰ ਦੇਖ ਚੁੱਕੀ ਹੈਂ, ਇਹ ਆਨੰਦ ਤੇਰੇ ਅੰਦਰ ਦੀਆਂ ਮੈਲਾਂ ਕੱਢਣੇ ਨੂੰ ਸਮਰੱਥ ਹੈ ਅਰ ਮੈਂ ਦੇਖਦੀ ਹਾਂ ਕਿ ਤੇਰਾ ਹਿਰਦਾ ਬਹੁਤ ਸੁੱਧ ਹੋ ਰਿਹਾ ਹੈ। ਹੁਣ ਤੂੰ ਵਿਚਾਰ ਤੋਂ ਕੰਮ ਲੈ ਅਰ ਸਾਰੇ ਪਦਾਰਥਾਂ ਨੂੰ ਗਿਆ ਹੋਇਆ ਸਮਝ ਅਰ ਦੇਖ ਕਿ ਕੋਈ ਪਦਾਰਥ ਸਦਾ ਰਹਿਣ ਵਾਲਾ ਨਹੀਂ ਹੈ। ਕੋਈ ਸੁੱਖ ਸਦਾ ਟਿਕਣ ਵਾਲਾ ਨਹੀਂ, ਕੋਈ ਖੁਸ਼ੀ ਬਿਨਾਂ ਆਸਰੇ ਨਹੀਂ, ਅਰਥਾਤ ਨਿਰੇ ਆਪਣੇ ਆਧਾਰ ਤੇ ਨਹੀਂ। ਜੋ ਖੁਸ਼ੀ ਦੁਸਰਿਆਂ ਦੇ ਆਸਰੇ ਤੋਂ ਪ੍ਰਾਪਤ ਹੁੰਦੀ ਹੈ ਉਹ ਇਕ ਰਸ ਰਹਿਣ ਵਾਲੀ

-70-